ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ (Hardeep Singh Nijjar) ਮਾਮਲੇ ਨੂੰ ਲੈਕੇ ਭਾਰਤ-ਕੈਨੇਡਾ ਵਿਵਾਦ (India-Canada contro) ਵਿਚਾਲੇ ਹੁਣ ਅਮਰੀਕਾ ਦਾ ਬਿਆਨ ਵੀ ਸਾਹਮਣੇ ਆਇਆ ਹੈ । ਅਮਰੀਕਾ (America) ਨੇ ਭਾਰਤ ‘ਤੇ ਜਾਂਚ ਵਿੱਚ ਸਹਿਯੋਗ ਨਹੀਂ ਕਰਨ ਦਾ ਇਲਜ਼ਾਮ ਲਗਾਇਆ ਹੈ ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਯੂ ਮਿਲਰ (American foreign spokperson Matthew Miller) ਨੇ ਕਿਹਾ ਭਾਰਤ ਤੇ ਲਗਾਏ ਗਏ ਇਲਜ਼ਾਮ ਬਹੁਤ ਹੀ ਗੰਭੀਰ ਹਨ,ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕੈਨੇਡਾ ਦੇ ਨਾਲ ਜਾਂਚ ਵਿੱਚ ਮਦਦ ਕਰੇ । ਭਾਰਤ ਨੇ ਹੁਣ ਤੱਕ ਅਜਿਹਾ ਨਹੀਂ ਕੀਤਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਰਤ ਸਰਕਾਰ ਦੇ ਅਧਿਕਾਰੀ ਨਿੱਝਰ ਦੇ ਕਤਲ ਵਿੱਚ ਸ਼ਾਮਲ ਹਨ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਤਣਾਅ ਦੌਰਾਨ ਅਮਰੀਕਾ ਨੇ ਟਿੱਪਣੀ ਕੀਤੀ ਹੈ ।
ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾਈ PM ਟਰੂਡੋ ਨੇ ਪਾਰਲੀਮੈਂਟ ਵਿੱਚ ਭਾਰਤ ‘ਤੇ ਨਿੱਝਰ ਕਤਲਕਾਂਡ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ । ਉਸ ਵੇਲੇ ਵੀ ਅਮਰੀਕਾ ਨੇ ਭਾਰਤ ਨੂੰ ਜਾਂਚ ਵਿੱਚ ਮਦਦ ਕਰਨ ਦੀ ਗੱਲ ਕਹੀ ਸੀ ।
ਪਿਛਲੇ ਤਿੰਨ ਦਿਨਾਂ ਦੇ ਅੰਦਰ ਦੋਵਾਂ ਦੇਸ਼ਾਂ ਵਿੱਚ ਤਣਾਅ ਵਧਿਆ
13 ਅਕਤੂਬਰ : ਕੈਨੇਡਾ ਨੇ ਭਾਰਤ ਨੂੰ ਇੱਕ ਚਿੱਠੀ ਭੇਜੀ, ਇਸ ਵਿੱਚ ਕਿਹਾ ਗਿਆ ਕਿ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਦੂਜੇ ਡਿਪਲੋਮੈਟ ਇਸ ਮਾਮਲੇ ਵਿੱਚ ਸ਼ੱਕੀ ਹਨ । ਕੈਨੇਡਾ ਨੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ,ਪਰ ਇਸ ਨੂੰ ਨਿੱਝਰ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ।
14 ਅਕਤੂਬਰ : ਭਾਰਤ ਨੇ ਆਪਣੇ ਡਿਪਲੋਮੈਟਸ ਨੂੰ ਸ਼ੱਕੀ ਦਸੇ ਜਾਣ ਦਾ ਵਿਰੋਧ ਜਤਾਇਆ ਅਤੇ ਕੈਨੇਡਾ ਦੇ ਸਫੀਰ ਨੂੰ ਤਲਬ ਕੀਤਾ । ਕੁਝ ਹੀ ਘੰਟਿਆਂ ਵਿੱਚ ਭਾਰਤ ਨੇ ਸੰਜੇ ਕੁਮਾਰ ਵਰਮਾ ਅਤੇ ਦੂਜੇ ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ । ਉਸੇ ਰਾਤ ਖਬਰ ਆਈ ਕਿ ਕੈਨੇਡਾ ਨੇ ਵੀ ਭਾਰਤ ਵਿੱਚ ਆਪਣੇ 6 ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ ਹੈ ।
15 ਅਕਤੂਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਸ ਨੇ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ।
ਉਧਰ ਅਮਰੀਕਾ ਮੀਡੀਆ ਹਾਉਸ ਵਾਸ਼ਿੰਗਟਨ ਪੋਸਟ ਨੇ ਦਾਅਵਾ ਕੀਤਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਅ ਏਜੰਸੀਆਂ ਨੇ ਮਿਲ ਕੇ ਕੈਨੇਡਾ ਵਿੱਚ ਖੁਫਿਆ ਜਾਣਕਾਰੀ ਇਕੱਠੀ ਕਰਨ ਅਤੇ ਹਮਲੇ ਦੀ ਇਜਾਜ਼ਤ ਦਿੱਤੀ ਸੀ । ਵਾਸ਼ਿੰਗਟਨ ਪੋਸਟ ਨੇ ਇੱਕ ਕੈਨੇਡਾਈ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਭਾਰਤੀ ਡਿਪਲੋਮੈਟਸ ਕੈਨੇਡਾ ਜਾਣ ਦੀ ਇਜਾਜ਼ਤ ਦੇ ਬਦਲੇ ਖੁਫਿਆ ਜਾਣਕਾਰੀ ਦੇਣ ਦਾ ਦਬਾਅ ਬਣਾਉਂਦੇ ਸੀ । ਇਸ ਕੰਮ ਦੀ ਅਗਵਾਈ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਕਰਦੇ ਸੀ । ਰਿਪੋਰਟ ਦੇ ਮੁਤਾਬਿਕ 12 ਅਕਤੂਬਰ ਨੂੰ ਕੈਨੇਡਾ ਦੇ NSA ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਇਸ ਮੀਟਿੰਗ ਦੇ ਜ਼ਰੀਏ ਜਾਣਕਾਰੀ ਦਿੱਤੀ ।