ਬਿਊਰੋ ਰਿਪੋਰਟ : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਮਰੀਕਾ ਦੀ ਫੇਰੀ ‘ਤੇ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੂੰ ਕੁੱਝ ਸਿੱਖ ਜਥੇਬੰਦੀਆਂ ਨੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸਵਾਲ ਪੁੱਛੇ ਪਰ ਉਹ ਫ਼ੌਰਨ ਕਾਰ ਲੈ ਕੇ ਨਿਕਲ ਗਏ। ਵੜਿੰਗ ਦਾ ਭੱਜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਭਾਰਤ ਜੋੜੋ ਯਾਤਰਾ ਦੇ ਅਧੀਨ ਰਾਹੁਲ ਅਮਰੀਕਾ ਦੌਰੇ ‘ਤੇ ਹਨ ।
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬੀਆਂ ਤੋਂ ਰਾਹੁਲ ਗਾਂਧੀ ਦੇ ਲਈ ਮਦਦ ਮੰਗੀ ਸੀ, ਰਾਹੁਲ ਗਾਂਧੀ ਇਸ ਵਕਤ ਨਿਊਯਾਰਕ ਵਿੱਚ ਹਨ। ਬੀਤੇ ਦਿਨੀਂ ਉਨ੍ਹਾਂ ਨੇ ਜਵਿਤਾ ਸੈਂਟਰ ਵਿੱਚ ਭਾਰਤੀ NRIs ਦੇ ਨਾਲ ਮੁਲਾਕਾਤ ਕੀਤੀ ਸੀ। ਸੈਂਟਰ ਦੇ ਅੰਦਰ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ NRIs ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚੇ ਸਨ ਪਰ ਇਸ ਦੇ ਉਲਟ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਨੇ ਰਾਹੁਲ ਗਾਂਧੀ ‘GO BACK’ ਦੇ ਨਾਅਰੇ ਲਾਏ ਸਨ ।
ਵਿਰੋਧ ‘ਤੇ ਰਾਹੁਲ ਗਾਂਧੀ ਦਾ ਬਿਆਨ
ਜਦੋਂ ਪਿਛਲੇ ਹਫ਼ਤੇ ਅਮਰੀਕਾ ਵਿੱਚ ਸੰਬੋਧਨ ਦੌਰਾਨ ਰਾਹੁਲ ਗਾਂਧੀ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਕਿਹਾ ਇਹ ਵਿਚਾਰਾ ਦੀ ਲੜਾਈ ਹੈ, ਇੱਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਨੱਥੂ ਰਾਮ ਗੋਡਸੇ ਹਨ। ਰਾਹੁਲ ਨੇ ਕਿਹਾ ਸੀ ਅਸੀਂ ਮੁਹੱਬਤ ਦੀ ਦੁਕਾਨ ਖੋਲ ਕੇ ਬੈਠੇ ਹਾਂ ਜਦਕਿ ਬੀਜੇਪੀ ਨਫ਼ਰਤ ਦੀ। ਉਨ੍ਹਾਂ ਨੇ ਕਿਹਾ ਕਿ ਜਦੋਂ ਬੀਜੇਪੀ ਕੋਲੋਂ ਰੇਲ ਹਾਦਸੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਾਂਗਰਸ ਤੋਂ 50 ਸਾਲ ਦਾ ਹਿਸਾਬ ਮੰਗ ਲਿਆ ।