ਬਿਉਰੋ ਰਿਪੋਰਟ : 24 ਘੰਟਿਆਂ ਦੇ ਅੰਦਰ ਤਿੰਨ ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਤੋਂ ਆਈ ਮੌ ਤ ਦੀ ਖਬਰ ਨੇ ਭਾਰਤ ਬੈਠੇ ਮਾਪਿਆਂ ਦਾ ਕਲੇਜਾ ਬਾਹਰ ਕੱਢ ਦਿੱਤਾ ਹੈ। ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਤੋਂ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਦੇ ਕਤ ਲ ਦੀ ਖਬਰ ਆਈ ਹੈ । ਪਟਿਆਲਾ ਦੇ ਸਮਾਨਾ ਦਾ ਰਹਿਣ ਵਾਲਾ ਕਰਨਵੀਰ ਸਿੰਘ ਤਲਵੰਡੀ ਪਿੰਡ ਤੋਂ ਅਮਰੀਕਾ ਦੇ ਕੈਲੀਫੋਨੀਆ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ। ਪਰ ਹੁਣ ਖਬਰ ਆਈ ਹੈ ਉਸ ਦਾ ਗੋਲੀਆਂ ਮਾਰ ਕੇ ਕਤ ਲ ਕਰ ਦਿੱਤਾ ਗਿਆ ਹੈ । ਕਰਨਵੀਰ ਸਿੰਘ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਲੁੱਟ ਦੇ ਇਰਾਦੇ ਨਾਲ ਕੁਝ ਬਦਮਾਸ਼ ਆਏ ਅਤੇ ਉਸ ਦਾ ਕਤ ਲ ਕਰ ਗਏ ।
ਪਰਿਵਾਰ ਦੇ ਮੁਤਾਬਿਕ ਕਰਨਵੀਰ ਸਿੰਘ ਨੂੰ 3 ਗੋਲੀਆਂ ਮਾਰੀਆਂ ਗਈਆਂ ਹਨ । ਖ਼ਬਰ ਸੁਣ ਦੇ ਹੀ ਪਰਿਵਾਰ ਬੇਸੁੱਧ ਹੋ ਗਿਆ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ । ਮ੍ਰਿਤਕ ਦੀ ਪਤਨੀ ਭੈਣ ਅਤੇ ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਨ ਦੀ ਪਤਨੀ ਅਤੇ ਪੁੱਤਰ ਨੂੰ ਸਸਕਾਰ ਦੇ ਲਈ ਅਮਰੀਕਾ ਭੇਜਿਆ ਜਾਵੇ। ਕਰਨਵੀਰ ਦੇ ਮਾਤਾ-ਪਿਤਾ ਦਾ ਪਹਿਲਾਂ ਦੀ ਦੇਹਾਂਤ ਹੋ ਚੁੱਕਾ ਹੈ।
50 ਲੱਖ ਖਰਚ ਕੇ ਅਮਰੀਕਾ ਭੇਜਿਆ ਸੀ
ਮ੍ਰਿਤਕ ਕਰਨ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਲਈ ਕਰਨਵੀਰ ਨੇ ਆਪਣੀ ਜ਼ਮੀਨ ਵੇਚੀ ਅਤੇ 50 ਲੱਖ ਖਰਚ ਕੀਤੇ ਸਨ । ਅਮਰੀਕਾ ਜਾਕੇ 2 ਸਾਲ ਤੋਂ ਕੰਮ ਕਰ ਰਿਹਾ ਸੀ । ਘਰ ਦੇ ਹਾਲਤਾਂ ਨੂੰ ਵੇਖਦੇ ਹੋਏ ਉਹ ਓਵਰ ਟਾਈਮ ਵੀ ਕਰਦਾ ਸੀ। ਪਤਨੀ ਅਤੇ ਤਿੰਨ ਭੈਣਾਂ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਜ਼ਰੂਰ ਕਰਦਾ ਸੀ । ਪਰ ਪਿਛਲੇ 2 ਦਿਨ ਤੋਂ ਉਸ ਦੀ ਗੱਲਬਾਤ ਨਹੀਂ ਹੋਈ ਤਾਂ ਕਰਨ ਦੀ ਪਤਨੀ ਨੇ ਦੋਸਤਾਂ ਨੂੰ ਫੋਨ ਕੀਤਾ ਅਤੇ ਪੁੱਛਿਆ। ਪਰ ਦੋਸਤਾਂ ਨੇ ਕੁਝ ਨਹੀਂ ਦੱਸਿਆ।
2 ਦਿਨ ਪਹਿਲਾਂ ਹੀ ਦੋਸਤਾਂ ਨੇ ਦੱਸਿਆ ਸੀ ਕਰਨਵੀਰ ਦਾ ਕੰਮ ਕਾਜ ਠੀਕ ਚੱਲ ਰਿਹਾ ਹੈ । ਉਸ ਦੇ ਬਾਅਦ ਫੋਨ ਕੱਟ ਦੇ ਹੋਏ ਕਿਹਾ ਕਿ ਉਹ ਬਾਅਦ ਵਿੱਚ ਗੱਲ ਕਰਨਗੇ। ਪਰ ਅਗਲੇ ਦਿਨ ਵੀ ਕੋਈ ਕਾਲ ਨਹੀਂ ਆਈ ਤਾਂ ਫਿਰ ਪਰਿਵਾਰ ਨੇ ਫੋਨ ਕੀਤਾ । ਪਰ ਦੋਸਤਾਂ ਦਾ ਫੋਨ ਬੰਦ ਸੀ । ਬਾਅਦ ਵਿੱਚੋਂ ਸਟੋਰ ਮਾਲਿਕ ਨਾਲ ਫੋਨ ‘ਤੇ ਗੱਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਨ ਦੇ ਢਿੱਡ ਵਿੱਚ ਕੁਝ ਲੱਗ ਗਿਆ ਸੀ ਪਰ ਉਸ ਦੀ ਮੌ ਤ ਦੀਗੱਲ ਨਹੀਂ ਦੱਸੀ। ਫਿਰ ਬਾਅਦ ਵਿੱਚੋਂ ਫੋਨ ਕਰਕੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਕਿਸੇ ਨੇ ਉਸ ਨੂੰ 3 ਗੋਲੀਆਂ ਮਾਰੀਆਂ ਹਨ।