ਬਿਉਰੋ ਰਿਪੋਰਟ – ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੀ ਸਹੁੰ ਚੁੱਕ ਦੇ ਹੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ ਹੈ । ਉਨ੍ਹਾਂ ਨੇ ਅਮਰੀਕਾ ਨੂੰ WHO ਤੋਂ ਬਾਹਰ ਕੱਢਣ ਦੀ ਫਾਈਲ ‘ਤੇ ਸਭ ਤੋਂ ਪਹਿਲਾਂ ਹਸਤਾਖਰ ਕੀਤੇ ਹਨ । ਕੋਰੋਨਾ ਕਾਲ ਦੌਰਾਨ ਟਰੰਪ ਨੇ ਕਈ ਵਾਰ ਇਲਜ਼ਾਮ ਲਗਾਏ ਸਨ ਕਿ WHO ਚੀਨ ਪੱਖੀ ਹੈ ਅਤੇ ਇਸ ਨੇ ਅਮਰੀਕਾ ਦੇ ਨਾਲ ਧੋਖਾ ਕੀਤਾ ਹੈ ।
ਇਸ ਤੋਂ ਇਲਾਵਾ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਕੀਤਾ ਸੀ। ਟਰੰਪ ਨੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਕੈਪੀਟਲ ਵਨ ਅਰੇਨਾ ਵਿਖੇ ਆਦੇਸ਼ਾਂ ‘ਤੇ ਦਸਤਖ਼ਤ ਕੀਤੇ। ਇਸ ਸਮੇਂ ਦੌਰਾਨ, ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਲਈ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਗਏ ਸਨ।
ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਸਮਾਗਮ ਦੌਰਾਨ ਦੁਨੀਆਂ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ CEO ਵੀ ਮੌਜੂਦ ਸਨ। META ਦੇ CEO ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ,AMAZONE ਦੇ CEO ਜੈਫ਼ ਬੇਜੋਸ,GOOGLE ਦੇ CEO ਸੁੰਦਰ ਪਿਚਾਈ ਅਤੇ ਟਰੰਪ ਦੇ ਸਭ ਤੋਂ ਨਜ਼ਦੀਕੀ ਸਲਾਹਕਾਰ ELON MUSK ਵੀ ਸਮਾਰੋਹ ਵਿੱਚ ਮੌਜੂਦ ਸਨ।