ਬਿਉਰੋ ਰਿਪੋਰਟ : ਅਮਰੀਕਾ ਵਿੱਚ ਇੱਕ ਪੰਜਾਬੀ ਦੋਸਤ ਹੀ ਦੂਜੇ ਦਾ ਵੈਰੀ ਹੋ ਗਿਆ । ਨੌਬਤ ਇੱਥੋ ਤੱਕ ਪਹੁੰਚ ਗਈ ਕਿ ਨਵਾਂ ਸ਼ਹਿਰ ਦੇ ਰਹਿਣ ਵਲੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਸਿੱਟੀ ਬੰਗਾ ਅਧੀਨ ਰਹਿੰਦੇ 26 ਸਾਲ ਦਾ ਹਰਪ੍ਰੀਤ ਸਿੰਘ ਅਮਰੀਕਾ ਦੇ ਕੈਲੀਫੋਨੀਆ ਵਿੱਚ ਰਹਿੰਦਾ ਸੀ। ਉਸ ਦੇ ਦੋਸਤ ਨੇ ਹੀ ਉਸ ਨੂੰ ਗੋਲੀਆਂ ਮਾਰੀਆਂ ਹਨ ।
ਹਰਪ੍ਰੀਤ ਦੇ ਕਤਲ ਦੀ ਇਤਹਾਲ ਮਿਲ ਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਪਰਿਵਾਰ ਮੁਤਾਬਿਕ ਹਰਪ੍ਰੀਤ ਸਿੰਘ ਪਿਛਲੇ ਸਾਲ ਮਈ ਵਿੱਚ ਹੀ ਡੌਂਕੀ ਦੇ ਜ਼ਰੀਏ ਅਮਰੀਕਾ ਪਹੁੰਚਿਆ ਸੀ । ਪਰ ਰੱਬ ਨੂੰ ਕੁਝ ਹੋਰ ਹੀ ਮਜ਼ਬੂਰ ਸੀ ।
ਹਰਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਮਾਪੇ,2 ਭੈਣਾਂ ਅਤੇ ਇੱਕ ਭਰਾ ਹੈ । ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵੀ ਜ਼ਿਲ੍ਹਾਂ ਨਵਾਂ ਸ਼ਹਿਰ ਦੇ ਪਿੰਡ ਕੱਟਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਉਹ ਮੁਲਜ਼ਮ ਹਰਪ੍ਰੀਤ ਸਿੰਘ ਦਾ ਪੁਰਾਣਾ ਦੋਸਤ ਸੀ । ਉਸ ਦੇ ਦੋਸਤ ਨੇ ਹੀ ਅਜਿਹੀ ਹਰਕਤ ਕਿਉਂ ਕੀਤੀ ? ਆਖਿਰ ਦੋਵਾਂ ਦੇ ਵਿਚਾਲੇ ਅਜਿਹਾ ਕੀ ਹੋਇਆ ਸੀ ਕਿ ਨੌਬਤ ਕਤਲ ਤੱਕ ਪਹੁੰਚ ਗਈ ? ਪੁਲਿਸ ਇੰਨਾਂ ਸਾਰੇ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ । ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਪੁਲਿਸ ਨੇ ਕਾਤਲ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਨਹੀਂ । ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਆਖਰੀ ਵਾਰ ਪਰਿਵਾਰ ਉਸ ਨੂੰ ਵੇਖ ਸਕੇ ਅਤੇ ਅੰਤਿਮ ਵਿਦਾਈ ਦੇ ਸਕੇ ।