ਬਿਉਰੋ ਰਿਪੋਰਟ – SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਵਿੱਚ ਅਮਰੀਕਾ ਦੇ ਜਸਟਿਸ ਵਿਭਾਗ ਨੇ ਭਾਰਤੀ ਪੁਲਿਸ ਅਧਿਕਾਰੀ ਦੇ ਖਿਲਾਫ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ ਇਸ ਵਿੱਚ ਕਤਲ ਲਈ ਹਾਇਰਿੰਗ ਅਤੇ ਮਨੀਲਾਂਡਰਿੰਗ ਸ਼ਾਮਲ ਹੈ ।
ਜਸਟਿਸ ਵਿਭਾਗ (US JUSTICE DEPATMENT) ਨੇ ਵੀਰਵਾਰ ਰਾਤ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਸਾਰੇ ਚਾਰਜ ਭਾਰਤ ਸਰਕਾਰ ਦੇ ਮੁਲਾਜ਼ਮ 39 ਸਾਲ ਦੇ ਵਿਕਾਸ ਯਾਦਵ ਉਰਫ ਅਮਾਨਤ ਖਿਲਾਫ ਹਨ ਜਿਸ ਨੇ ਅਮਰੀਕਾ ਦੇ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਨਿਊਯਾਰਕ ਸਿੱਟੀ ਵਿੱਚ ਮਾਰਨ ਦਾ ਪਲਾਨ ਤਿਆਰ ਕੀਤਾ ਸੀ।
ਅਮਰੀਕੀ ਮੀਡੀਆ ਨੇ ਜਸਟਿਸ ਵਿਭਾਗ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਪੁਲਿਸ ਅਧਿਕਾਰੀ ਦੀ ਪਛਾਣ ‘ਵਿਕਰਮ ਯਾਦਵ’ ਵਜੋਂ ਕੀਤੀ ਸੀ। ਪਰ ਹੁਣ ਵਿਕਾਸ ਯਾਦਵ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਕਿਹਾ ਸੀ ਪੰਨੂ ਨੂੰ ਮਾਰਨ ਦੀ ਜਿਹੜੀ ਜਿੰਮੇਵਾਰੀ ਗ੍ਰਿਫਤਾਰ ਨਿਖਿਲ ਗੁਪਤਾ ਨੂੰ ਸੌਂਪੀ ਗਈ ਸੀ ਉਹ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ ।
ਅਮਰੀਕਾ ਨੇ ਕਿਹਾ ਸੀ ਕਿ ਯਾਦਵ ਦੇ ਕਥਿਤ ਸਹਿ-ਸਾਜ਼ਿਸ਼ਕਰਤਾ ਨਿਖਿਲ ਗੁਪਤਾ ‘ਤੇ ਪਹਿਲਾਂ ਇਲਜ਼ਾਮ ਲਗਾਏ ਗਏ ਸਨ ਅਤੇ ਉਨ੍ਹਾਂ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ ਜਦਕਿ ਯਾਦਵ ਅਜੇ ਵੀ ਫਰਾਰ ਹੈ। ਅਮਰੀਕੀ ਦੇ ਜਸਟਿਸ ਵਿਭਾਗ ਦੇ ਇੱਕ ਬਿਆਨ ਵਿਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੇ ਡਾਇਰੈਕਟਰ ਕ੍ਰਿਸਟੋਫਰ ਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਨੇ ਕਥਿੱਤ ਤੌਰ ‘ਤੇ ਇੱਕ ਮੁਲਜ਼ਮ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਅਮਰੀਕੀ ਧਰਤੀ ‘ਤੇ ਸਾਡੇ ਨਾਗਰਿਕ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ।
ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਖਿਲਾਫ ਕਤਲ ਦੀ ਸਾਜਿਸ਼ ਦਾ ਚਾਰਜ ਲਗਾਇਆ ਗਿਆ ਹੈ । FBI ਨੇ ਯਾਦਵ ਨੂੰ ਆਪਣੀ ਵਾਂਟਿਡ ਲਿਸਟ ਵਿੱਚ ਪਾ ਦਿੱਤਾ ਅਤੇ ਉਸ ਖਿਲਾਫ 10 ਅਕਤੂਬਰ, 2024 ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ । ਗੁਪਤਾ ਅਤੇ ਯਾਦਵ ਖਿਲਾਫ ਜੇਕਰ ਕਤਲ ਦੀ ਸਾਜਿਸ਼ ਰਚਣ ਦਾ ਜੁਰਮ ਸਾਬਿਤ ਹੁੰਦਾ ਹੈ ਤਾਂ 10 ਸਾਲ ਤੱਕ ਦੀ ਸਜ਼ਾ ਮਿਲ ਸਕਦੀ ਹੈ । ਜਦਕਿ ਮਨੀਡੀਲਾਂਡਰਿੰਗ ਦੇ ਮਾਮਲੇ ਵਿੱਚ ਇਹ 20 ਸਾਲ ਵੀ ਹੋ ਸਕਦੀ ਹੈ ।
ਚਾਰਸ਼ੀਟ ਮੁਤਾਬਿਕ ਵਿਕਾਸ ਯਾਦਵ ਨੇ ਹੀ ਨਿਖਿਲ ਗੁਪਤਾ ਨੂੰ SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ 15 ਹਜ਼ਾਰ ਕੈਸ਼ ਡਾਲਰ ਨਿਊਯਾਰਕ ਵਿੱਚ ਅਡਵਾਂਸ ਵਿੱਚ ਦਿੱਤੇ ਸਨ । ਪਰ ਜਿਸ ਸ਼ਖਸ ਨੂੰ ਮਾਰਨ ਦੇ ਲਈ ਨਿਖਿਲ ਗੁਪਤਾ ਨੇ ਚੁਣਿਆ ਸੀ ਉਹ ਅਮਰੀਕਾ ਦੀ ਖੁਫਿਆ ਏਜੰਸੀ ਦਾ ਹੀ ਮੁਲਾਜ਼ਮ ਨਿਕਲਿਆ ਜਿਸ ਤੋਂ ਬਾਅਦ ਚੈੱਕ-ਰਿਪਬਲਿਕ ਵਿੱਚ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ ਜਿੱਥੋਂ ਅਮਰੀਕਾ ਉਸ ਨੂੰ ਲੈਕੇ ਆਇਆ ਹੈ ।