‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਫੌਜ ਨੇ ਅਫਗਾਨਿਸਤਾਨ ਇਸਲਾਮਿਕ ਅਸਟੇਟ (ਆਈਐੱਸ) ਗਰੁੱਪ ਦੇ ਮੈਂਬਰਾਂ ਉੱਤੇ ਹਮਲਾ ਕੀਤਾ ਹੈ। ਅਮਰੀਕੀ ਅਧਿਕਾਰੀ ਅਨੁਸਾਰ ਇਸਲਾਮੀ ਸਮੂਹ ਦੇ ਯੋਜਨਾਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸਨੇ ਵੀਰਵਾਰ ਨੂੰ ਕਾਬੁਲ ਏਅਰਪੋਰਟ ਉੱਤੇ ਧਮਾਕਾ ਕੀਤਾ ਸੀ, ਇਸ ਧਮਾਕੇ ਵਿੱਚ 170 ਲੋਕਾਂ ਦੇ ਮਰਨ ਦੀ ਖਬਰ ਆਈ ਸੀ। ਇਸ ਵਿੱਚ ਘੱਟ ਤੋਂ ਘੱਟ 13 ਅਮਰੀਕੀ ਸੈਨਿਕ ਵੀ ਸ਼ਾਮਿਲ ਹੈ। ਇਨ੍ਹਾਂ ਹਮਲਿਆਂ ਦੀ ਜਿੰਮੇਦਾਰੀ ਅਫਗਾਨਿਸਤਾਨ ਵਿੱਚ ਆਈਐੱਸ ਦੇ ਧੜੇ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ ਸੀ।
ਅਮਰੀਕਾ ਨੇ ਕਿਹਾ ਹੈ ਕਿ ਉਨ੍ਹਾਂ ਇਸ ਹਮਲੇ ਨੂੰ ਨਾਂਗਾਹਾਰ ਸੂਬੇ ਵਿੱਚ ਡ੍ਰੋਨ ਰਾਹੀਂ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਕਿ ਇਸ ਧਮਾਕੇ ਦੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਕਾਬੁਲ ਧਮਾਕੇ ਦੇ ਜਿੰਮੇਦਾਰਾਂ ਨੂੰ ਲੱਭ ਲਿਆਉਣ ਦਾ ਦਾਅਵਾ ਕੀਤਾ ਸੀ। ਉੱਧਰ, ਤਾਲਿਬਾਨ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਬੁਲ ਏਅਰਪੋਰਟ ਅੰਦਰ ਪੋਜੀਸ਼ਨਾਂ ਲੈ ਲਈਆਂ ਹਨ ਤੇ ਅਮਰੀਕੀ ਫੌਜਾਂ ਦੇ ਜਾਂਦਿਆਂ ਹੀ ਕੰਟਰੋਲ ਸੰਭਾਲ ਲੈਣਗੇ।
Comments are closed.