ਬਿਉਰੋ ਰਿਪੋਰਟ – ਮਾਛੀਵਾੜਾ ਦੇ ਇਕ ਨੌਜਵਾਨ ਦੀ ਅਮਰੀਕਾ (America) ਤੋਂ ਮਾੜੀ ਖ਼ਬਰ ਆਈ ਹੈ । ਇਕਲੌਤੇ ਪੁੱਤ ਨੂੰ ਪਰਿਵਾਰ ਨੇ 2 ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ ਅਮਰੀਕਾ ਭੇਜਿਆ ਸੀ । ਪਰ ਹੁਣ ਉਹ ਕਦੇ ਜ਼ਿੰਦਾ ਵਾਪਸ ਨਹੀਂ ਆ ਸਕੇਗਾ । ਪਰਿਵਾਰ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਕਲਜੇ ਬਾਹਰ ਆ ਗਿਆ ।
ਨੌਜਵਾਨ ਵਿਸ਼ਵਦੀਪ ਸਿੰਘ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਉਹ ਅਮਰੀਕਾ ਦੇ ਫਰਜ਼ੀਨੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਸਟੋਰ ਵਿੱਚ ਨੌਕਰੀ ਕਰ ਰਿਹਾ ਸੀ । ਬੀਤੇ ਦਿਨ ਉਹ ਕਾਰ ‘ਤੇ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਈ ਗਈ ਅਤੇ ਹਾਦਸੇ ਵਿੱਚ ਵਿਸ਼ਵਦੀਪ ਦੀ ਜਾਨ ਚਲੀ ਗਈ । ਵਿਸ਼ਵਦੀਪ ਦੀ ਭੈਣ ਕੈਨੇਡਾ ਰਹਿੰਦੀ ਹੈ ਉਸ ਨੇ ਭਰਾ ਨੂੰ ਰੱਖੜੀ ਭੇਜੀ ਪਰ ਇਕ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ ।
ਮ੍ਰਿਤਕ ਵਿਸ਼ਵਦੀਪ ਦੇ ਪਿਤਾ ਸਤਨਾਮ ਸਿੰਘ ਮਾਛੀਵਾੜੀ ਦੇ ਜੇਐੱਸ ਨਗਰ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ। ਇਕਲੌਤੇ ਪੁੱਤ ਦੀ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ,ਪਰਿਵਾਰ ਨੂੰ ਹੁਣ ਵੀ ਇਸ ਖ਼ਬਰ ‘ਤੇ ਯਕੀਨ ਨਹੀਂ ਹੋ ਰਿਹਾ ਹੈ ।
ਨੌਜਵਾਨ ਵਿਸ਼ਵਦੀਪ ਦੀ ਲਾਸ਼ ਪੰਜਾਬ ਲਿਆਉਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ,ਘੱਟੋ-ਘੱਟ ਮ੍ਰਿਤਕ ਦੇਹ ਵਾਪਸ ਲਿਆਉਣ ਦੇ ਲਈ 10 ਦਿਨ ਦਾ ਸਮਾਂ ਲੱਗੇਗਾ । ਪਰਿਵਾਰ ਪੰਜਾਬ ਸਰਕਾਰ ਕੋਲੋ ਵੀ ਮਦਦ ਦੀ ਮੰਗ ਕਰ ਰਿਹਾ ਹੈ । ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ NRI ਵਿਭਾਗ ਨੂੰ ਹੁਕਮ ਜਾਰੀ ਕੀਤੇ ਸਨ ਕਿ ਜੇਕਰ ਕੋਈ ਅਜਿਹੇ ਮਾਮਲੇ ਆਉਂਦੇ ਹਨ ਤਾਂ ਪਰਿਵਾਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਦੇ ਲਈ ਪੂਰੀ ਮਦਦ ਕੀਤੀ ਜਾਵੇ ।