Punjab

ਨੀ ਮੈਂ ਪਹਿਲਾਂ ਪਾਣੀ ਤੋਂ ਬਚਾ ਜਾਂ ਮਰੀਜ਼ ਨੂੰ ਬਚਾਵਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐਂਬੂਲੈਂਸ ਦਾ ਕੰਮ ਹੁੰਦਾ ਹੈ ਮਰੀਜ਼ ਨੂੰ ਤੁਰੰਤ ਇਲਾਜ ਲਈ ਹਸਪਤਾਲ ਤੱਕ ਲੈ ਕੇ ਜਾਣਾ ਅਤੇ ਇਸ ਲਈ ਐਂਬੂਲੈਂਸ ਲਈ ਟਰਾਂਸਪੋਰਟ ਵਿੱਚ ਕੁੱਝ ਖ਼ਾਸ ਨਿਯਮ ਵੀ ਤੈਅ ਕੀਤੇ ਗਏ ਹਨ, ਜਿਸ ਵਿੱਚ ਐਂਬੂਲੈਂਸ ਨੂੰ ਰਸਤਾ ਦੇਣਾ ਅਤੇ ਟ੍ਰੈਫਿਕ ‘ਤੇ ਲਾਲ ਬੱਤੀ ਹੋਣ ‘ਤੇ ਵੀ ਐਂਬੂਲੈਂਸ ਜਾ ਸਕਦੀ ਹੈ। ਪਰ ਹਕੀਕੀ ਤੌਰ ‘ਤੇ ਐਂਬੂਲੈਂਸ ਨੂੰ ਕੁੱਝ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨਾਲ ਮਰੀਜ਼ ਦੀ ਜ਼ਿੰਦਗੀ ਨੂੰ ਵੀ ਖਤਰਾ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਮਹਾਂਨਗਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਭਾਰੀ ਮੀਂਹ ਪੈਣ ਕਾਰਨ ਦਮੋਰੀਆਂ ਪੁਲ ਥੱਲੇ  ਇੱਕ ਸਿਵਲ ਹਸਪਤਾਲ ਦੀ ਐਂਬੂਲੈਂਸ ਪਾਣੀ ਜ਼ਿਆਦਾ ਹੋਣ ਕਾਰਨ ਫਸ ਗਈ ਅਤੇ ਬੰਦ ਹੋ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਗੱਡੀ ਦੀ ਮਦਦ ਨਾਲ ਟੋਚਨ ਪਾ ਕੇ ਐਂਬੂਲੈਂਸ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਸੀ ਕਿ ਐਂਬੂਲੈਂਸ ਵਿੱਚ ਕੋਈ ਗੰਭੀਰ ਮਰੀਜ਼ ਨਹੀਂ ਸੀ ਪਰ ਪ੍ਰਸ਼ਾਸਨ ਦੇ ਪ੍ਰਬੰਧਾਂ ‘ਤੇ ਸਵਾਲ ਉੱਠਦਾ ਹੈ ਕਿ ਉਹ ਸਹੀ ਪ੍ਰਬੰਧ ਕਿਉਂ ਨਹੀਂ ਕਰਦਾ। ਜੇਕਰ ਐਂਬੂਲੈਂਸ ਵਿੱਚ ਕੋਈ ਗੰਭੀਰ ਮਰੀਜ਼ ਹੁੰਦਾ ਤਾਂ ਦੇਰੀ ਕਾਰਨ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਸੀ।