India

ਪੁੱਤਰ ਦੇ ਜਨਮ ਦਿਨ ‘ਤੇ ਸੁਖਮਨੀ ਸਾਹਿਬ ਦਾ ਪਾਠ ਰੱਖਿਆ ! ਪਿਤਾ ਦੀ ਇੱਕ ਗਲਤੀ ਨਾਲ ਸਭ ਖਤਮ !

ਬਿਉਰੋ ਰਿਪੋਰਟ : ਪੁੱਤਰ ਦਾ ਜਨਮ ਦਿਨ ਸੀ,ਦਾਦੇ ਨੇ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਸੀ । ਘਰ ਵਿੱਚ ਮਹਿਮਾਨ ਵੀ ਆਉਣੇ ਸ਼ੁਰੂ ਹੋ ਗਏ ਸਨ । ਪਰ ਅਚਾਨਕ ਪੁੱਤਰ ਦੀ ਤਬੀਅਤ ਵਿਗੜੀ,ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਦੋਂ ਹਸਪਤਾਲ ਲੈਕੇ ਪਹੁੰਚੇ ਤਾਂ ਪੁੱਤਰ ਦੀ ਮੌਤ ਹੋ ਗਈ। 3 ਸਾਲ ਦੇ ਪੁੱਤਰ ਦੇ ਜਨਮ ‘ਤੇ ਪਿਤਾ ਦੀ ਮੌਤ ਦੀ ਖਬਰ ਅੰਬਾਲਾ ਤੋਂ ਸਾਹਮਣੇ ਆਈ ਹੈ । ਪਿੰਡ ਨਾਹਰਾ ਦੇ 25 ਸਾਲ ਦੇ ਅਨਿਕੇਤ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ ਹੈ । ਉਸ ਦੀ ਗਲਤੀ ਜ਼ਿੰਦਗੀ ‘ਤੇ ਭਾਰੀ ਪੈ ਗਈ ਅਤੇ ਮਾਪਿਆਂ ਦੇ ਨਾਲ ਪੁੱਤਰ ਨੂੰ ਵੀ ਉਮਰ ਭਰ ਦਾ ਗਮ ਦੇ ਗਈ ਹੁਣ ਸ਼ਾਇਦ ਉਹ ਆਪਣਾ ਜਨਮ ਦਿਨ ਕਦੇ ਬਣਾ ਸਕੇਗਾ ।

ਅਨਿਕੇਤ ਦੇ ਪਿਤਾ ਸੁਭਾਸ਼ ਚੰਦ ਨੇ ਦੱਸਿਆ ਕਿ ਬੁੱਧਵਾਰ ਨੂੰ ਪੋਤਰੇ ਆਰੀਮਨ ਦਾ ਤੀਜਾ ਜਨਮ ਦਿਨ ਸੀ । ਸਵੇਰ 9 ਵਜੇ ਅਨਿਕੇਤ ਨੇ ਗਲਤੀ ਨਾਲ ਜ਼ਹਿਰੀਲੀ ਦਵਾਈ ਖਾ ਲਈ । ਉਸ ਦੇ ਸਿਰ ਵਿੱਚ ਦਰਦ ਸੀ,ਜਿਸ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ । ਪੁੱਤਰ ਨੂੰ ਫੌਰਨ ਮੁਲਾਨਾ ਮੈਡੀਕਲ ਕਾਲਜ ਵਿੱਚ ਲਿਆਜਿਆ ਗਿਆ । ਡਾਕਟਰਾਂ ਨੇ ਕਾਫੀ ਦੇਰ ਅਨਿਕੇਤ ਦਾ ਇਲਾਜ ਕੀਤਾ ਪਰ ਦੇਰ ਰਾਤ 12 ਵਜੇ ਅਨਿਕੇਤ ਨੂੰ ਮ੍ਰਿਤਕ ਐਲਾਨ ਦਿੱਤਾ । ਪੁੱਤਰ ਦੇ ਜਨਮ ਦਿਨ ਵਾਲੇ ਦਿਨ ਹੀ ਅਨਿਕੇਤ ਸਭ ਨੂੰ ਛੱਡ ਗਿਆ ।

ਅਨਿਕੇਤ ਦੇ ਪਿਤਾ ਸੁਭਾਸ਼ ਨੇ ਦੱਸਿਆ ਘਰ ਵਿੱਚ ਪੋਤਰੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਨ ਸਾਰਿਆਂ ਨੂੰ ਆਰੀਮਨ ਦੇ ਜਨਮ ਦਿਨ ਦਾ ਬਹੁਤ ਚਾਹ ਸੀ ਪਰ ਉਨ੍ਹਾਂ ਨੂੰ ਕਿ ਪਤਾ ਸੀ ਪੁੱਤਰ ਹੀ ਇਸੇ ਦਿਨ ਦੁਨੀਆ ਤੋਂ ਚੱਲਾ ਜਾਵੇਗਾ। ਘਰ ਵਾਲਿਆਂ ਨੂੰ ਹੁਣ ਵੀ ਇਹ ਕਿਸੇ ਭਿਆਨਕ ਸੁਪਣੇ ਤੋਂ ਘੱਟ ਨਹੀਂ ਲੱਗ ਰਿਹਾ ਹੈ । ਅਨਿਕੇਤ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ । ਘਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਹੀ ਸੀ । ਘਰ ਵਿੱਚ ਮਾਪਿਆਂ ਤੋਂ ਇਲਾਵਾ ਛੋਟੀ ਭੈਣ,ਪਤਨੀ,3 ਸਾਲ ਦਾ ਪੁੱਤਰ ਆਰੀਅਨ ਹੈ ।

ਪੁਲਿਸ ਨੇ ਅਨਿਕੇਤ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਰਹੀ ਹੈ ਤਾਂਕੀ ਪਤਾ ਚੱਲ ਸਕੇ ਆਖਿਰ ਦਵਾਈ ਨੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਅਸਰ ਕੀਤਾ ।