The Khalas Tv Blog Punjab ਪੰਜਾਬੀ ਲਾੜੀ ਪਤੀ ਨਾਲ ਫੇਰਾ ਪਾਉਣ ਪੇਕੇ ਪਹੁੰਚੀ ! ਭਾਬੀ ਨਾਲ ਬਿਉਟੀ ਪਾਰਲਰ ਗਈ ! ਹੁਣ ਪੂਰਾ ਪਰਿਵਾਰ ਪੁਲਿਸ ਸਟੇਸ਼ਨ ਬੈਠਾ ਹੈ !
Punjab

ਪੰਜਾਬੀ ਲਾੜੀ ਪਤੀ ਨਾਲ ਫੇਰਾ ਪਾਉਣ ਪੇਕੇ ਪਹੁੰਚੀ ! ਭਾਬੀ ਨਾਲ ਬਿਉਟੀ ਪਾਰਲਰ ਗਈ ! ਹੁਣ ਪੂਰਾ ਪਰਿਵਾਰ ਪੁਲਿਸ ਸਟੇਸ਼ਨ ਬੈਠਾ ਹੈ !

ਬਿਉਰੋ ਰਿਪੋਰਟ : ਅੰਬਾਲਾ ਦੇ ਲਾੜੇ ਨੇ ਰਾਜਪੁਰਾ ਦੀ ਪੰਜਾਬੀ ਕੁੜੀ ਦੇ ਨਾਲ ਫੇਰੇ ਲਏ। 4 ਦਿਨ ਬਾਅਦ ਜਦੋਂ ਲਾੜੀ ਪਤੀ ਅਤੇ ਭਾਬੀ ਦੇ ਨਾਲ ਫੇਰਾ ਪਾਉਣ ਘਰ ਪਹੁੰਚੀ ਤਾਂ ਮੁੜ ਸਹੁਰੇ ਵਾਪਸ ਨਹੀਂ ਪਰਤੀ । ਉਹ ਰਸਤੇ ਤੋਂ ਹੀ ਲਾਪਤਾ ਹੋ ਗਈ । ਪਰੇਸ਼ਾਨ ਲਾੜਾ ਹੁਣ ਸਿਰ ਫੜ ਕੇ ਬੈਠਾ ਹੈ ਅਤੇ ਪੁਲਿਸ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ ।

ਦਰਅਸਲ 15 ਫਰਵਰੀ ਨੂੰ ਅੰਬਾਲਾ ਦੇ ਮੁੰਡੇ ਦਾ ਵਿਆਹ ਰਾਜਪੁਰਾ ਦੀ ਕੁੜੀ ਦੇ ਨਾਲ ਹੋਇਆ। ਐਤਵਾਰ ਨੂੰ ਜਦੋਂ ਫੇਰਾ ਪਾਉਣ ਤੋਂ ਬਾਅਦ ਉਹ ਵਾਪਸ ਜਾ ਰਹੇ ਸਨ ਤਾਂ ਲਾੜੀ ਨੇ ਕਿਹਾ ਕਿ ਉਸ ਨੇ ਬਿਉਟੀ ਪਾਰਲਰ ਵਾਲੇ ਨੂੰ ਪੈਸੇ ਦੇਣੇ ਹਨ । ਮੁੰਡੇ ਨੇ ਕਾਰ ਰੋਕ ਕੇ ਆਪਣੀ ਭਾਬੀ ਨੂੰ ਨਾਲ ਭੇਜ ਦਿੱਤਾ । ਥੋੜ੍ਹੀ ਦੇਰ ਬਾਅਦ ਭਾਬੀ ਆਪਣਾ ਸਿਰ ਫੜ ਦੇ ਹੋਏ ਵਾਪਸ ਪਰਤੀ ਤਾਂ ਮੁੰਡੇ ਨੇ ਪਤਨੀ ਦੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਤਨੀ ਤਾਂ ਕਿਸੇ ਨੌਜਵਾਨ ਦੇ ਨਾਲ ਮੋਟਰ ਸਾਈਕਲ ‘ਤੇ ਬੈਠ ਕੇ ਚੱਲੀ ਗਈ । ਪਤੀ ਸੁਣ ਕੇ ਹੈਰਾਨ ਹੋ ਗਿਆ ਅਤੇ ਪੂਰਾ ਖੇਡ ਸਮਝ ਆ ਗਿਆ । ਪਤੀ ਨੇ ਕਿਹਾ ਕਿ ਉਸ ਦੇ ਨਾਲ ਕੁੜੀ ਅਤੇ ਪਰਿਵਾਰ ਵਾਲਿਆਂ ਨੇ ਵੱਡਾ ਧੋਖਾ ਕੀਤਾ ਹੈ ਉਸ ਨੂੰ ਹਨੇਰੇ ਵਿੱਚ ਰੱਖਿਆ ਅਤੇ ਹੁਣ ਉਸ ਨੇ ਪਤਨੀ ਦੀ ਸ਼ਿਕਾਇਤ ਥਾਣੇ ਵਿੱਚ ਕਰਵਾਈ ਹੈ । ਪਤਾ ਚੱਲਿਆ ਹੈ ਕਿ ਪਤਨੀ ਨੇ ਪਹਿਲਾਂ ਹੀ ਪੂਰਾ ਪਲਾਨ ਤਿਆਰ ਕੀਤਾ ਸੀ । ਆਪਣੇ ਨਾਲ ਪਤਨੀ ਸੋਨੇ ਦੇ ਗਹਿਣੇ ਅਤੇ ਕੈਸ਼ ਵੀ ਲੈ ਗਈ ਹੈ।

ਗਹਿਣੇ ਅਤੇ ਕੈਸ਼ ਲੈਕੇ ਗਈ

ਪੀੜਤ ਪਤੀ ਨੇ ਦੱਸਿਆ ਕਿ 4 ਦਿਨ ਉਸ ਦੀ ਪਤਨੀ ਨਾਲ ਰਹੀ ਪਰ ਉਸ ਨੇ ਇੱਕ ਵਾਰ ਵੀ ਸ਼ੱਕ ਨਹੀਂ ਹੋਣ ਦਿੱਤਾ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹੈ । ਪਰ ਉਸ ਨੇ ਪੂਰੀ ਪਲਾਨਿੰਗ ਦੇ ਨਾਲ ਯੋਜਨਾ ਬਣਾਈ ਸੀ । ਫੇਰੇ ਪਾਉਣ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਸਾਰੇ ਗਹਿਣੇ ਮੱਥੇ ਦਾ ਟਿੱਕਾ,ਗਲੇ ਦਾ ਹਾਰ,ਕੋਕਾ,ਪੈਰਾ ਦੀਆਂ ਪੰਜੇਬਾ,ਅੰਗੂਠੀ,ਕੰਨਾਂ ਦੀਆਂ ਵਾਲੀਆਂ ਆਪਣੇ ਰੱਖ ਲਈਆਂ ਸਨ । ਇਸ ਤੋਂ ਇਲਾਵਾ 85 ਹਜ਼ਾਰ ਦਾ ਕੈਸ਼ ਵੀ ਉਹ ਆਪਣੇ ਨਾਲ ਲੈ ਗਈ । ਮੁੰਡੇ ਨੂੰ ਇਹ ਸਭ ਤਾਂ ਪਤਾ ਚੱਲਿਆ ਜਦੋਂ ਉਹ ਘਰ ਪਹੁੰਚਿਆਂ ਤਾਂ ਸਾਰਾ ਸੋਨਾ ਗਾਇਬ ਸੀ ਅਤੇ ਕੈਸ਼ ਵੀ ਨਹੀਂ ਸੀ । ਪੁਲਿਸ ਨੇ ਲਾਪਤਾ ਦੀ ਰਿਪੋਰਟ ਦਰਜ ਕਰ ਲਈ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ।

ਪਤੀ ਅਤੇ ਸਹੁਰੇ ਪਰਿਵਾਰ ਦੇ ਲਈ ਇਹ ਬਹੁਤ ਹੀ ਨਾਮੋਸ਼ੀ ਦਾ ਦੌਰ ਹੈ। ਕੁਝ ਦਿਨ ਪਹਿਲਾਂ ਜਿਸ ਘਰ ਵਿੱਚ ਰੋਣਕਾਂ ਸਨ ਨੂੰਹ ਦੇ ਆਉਣ ਦਾ ਚਾਹ ਸੀ ਉਸੇ ਘਰ ਵਿੱਚ ਸਾਰਿਆਂ ਦੇ ਚਿਹਰਿਆਂ ‘ਤੇ ਦੁੱਖ ਹੈ । ਲਾੜੀ ਦੇ ਘਰ ਵਾਲਿਆਂ ਨੂੰ ਜੇਕਰ ਅਜਿਹਾ ਕਿਸੇ ਵੀ ਤਰ੍ਹਾਂ ਦਾ ਸ਼ੱਕ ਸੀ ਤਾਂ ਉਨ੍ਹਾਂ ਨੂੰ ਰਿਸ਼ਤਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦੀ ਸੀ । ਜੇਕਰ ਲਾੜੀ ਨੇ ਵਿਆਹ ਤੋਂ ਬਾਅਦ ਇਹ ਹਰਕਤ ਕਰਨੀ ਸੀ ਤਾਂ ਉਹ ਵਿਆਹ ਤੋਂ ਪਹਿਲਾਂ ਹੀ ਇਨਕਾਰ ਕਰ ਸਕਦੀ ਸੀ । ਪਰਿਵਾਰ ਦਾ ਦਬਾਅ ਸੀ ਤਾਂ ਕਾਨੂੰਨ ਦਾ ਸਹਾਰਾ ਲੈ ਸਕਦੀ ਸੀ । ਪਰ ਆਪਣੇ ਪਿਆਰ ਨੂੰ ਪਾਉਣ ਦੇ ਲਈ ਕਿਸੇ ਦੇ ਪਰਿਵਾਰ ਨੂੰ ਇਸ ਕਦਰ ਹਾਸੇ ਦਾ ਪਾਤਰ ਬਣਾਉਣਾ ਠੀਕ ਨਹੀਂ ਹੈ ।

Exit mobile version