ਬਿਊਰੋ ਰਿਪੋਰਟ – ਭਾਰਤੀ ਹਵਾਈ ਫੌਜ(Indian Air Force) ਨੂੰ ਨਵਾਂ ਮੁਖੀ ਮਿਲਣ ਜਾ ਰਿਹਾ ਹੈ। ਅਮਰਪ੍ਰੀਤ ਸਿੰਘ (Amarpreet Singh) ਹਵਾਈ ਫੌਜ ਦੇ ਨਵੇਂ ਮੁੱਖੀ ਹੋਣਗੇ। ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਮੌਜੂਦਾ ਸਮੇਂ ਹਵਾਈ ਫੌਜ ਦੇ ਉਪ ਮੁੱਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ 30 ਸਤੰਬਰ ਦੀ ਦੁਪਹਿਰ ਤੋਂ ਚੀਫ ਮਾਰਸ਼ਲ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਉਣਗੇ।
ਦੱਸ ਦੇਈਏ ਕਿ ਹਵਾਈ ਸੈਨਾ ਦੇ ਮੌਜੂਦਾ ਮੁਖੀ ਏਅਰ ਚੀਫ ਮਾਰਸ਼ਲ 30 ਸਤੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ 1 ਫਰਵਰੀ 2023 ਤੋਂ ਭਾਰਤ ਦੇ 47ਵੇਂ ਉਪ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਹਵਾਈ ਫੌਜ ਵਿਚ ਆਪਣਾ ਸਫਰ 1984 ਵਿਚ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਉਹ ਪ੍ਰਯਾਗਰਾਜ ਵਿੱਚ ਕੇਂਦਰੀ ਹਵਾਈ ਕਮਾਨ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ – ਧਮਾਕਿਆਂ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਆਇਆ ਨਾਮ! ਨਾਰਵੇ ਦਾ ਹੈ ਵਸਨੀਕ