ਫ਼ਾਜਿਲਕਾ (Fazilka) ਦੇ ਪਿੰਡ ਆਲਮਸ਼ਾਹ ਦੀ ਰਹਿਣ ਵਾਲੀ 16 ਸਾਲਾ ਅਮਾਨਤ ਕੰਬੋਜ ਨੇ ਦੁਬਈ ਵਿੱਚ ਹੋਈ ਏਸ਼ੀਅਨ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਪੂਰਾ ਫ਼ਾਜਿਲਕਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ।
ਤਗਮਾ ਜਿੱਤ ਕੇ ਅਮਾਨਤ ਕੰਬੋਜ ਨੇ ਅਮਰੀਕਾ ਵਿੱਚ ਹੋਣ ਵਾਲੀ ਡਿਸਕਸ ਥਰੋਅ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਜਗ੍ਹਾ ਬਣਾ ਲਈ ਹੈ। ਅਮਾਨਤ ਡਿਸਕਸ ਥਰੋ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਇਕਲੌਤੀ ਲੜਕੀ ਸੀ। ਤਗਮਾ ਜਿੱਤ ਕੇ ਪਿੰਡ ਪੁੱਜਣ ‘ਤੇ ਅਮਾਨਤ ਕੰਬੋਜ ਦਾ ਸ਼ਾਨਦਾਰ ਸਵਾਗਤ ਹੋਇਆ।
ਅਮਾਨਤ ਨੇ ਕਿਹਾ ਕਿ ਦੁਨੀਆ ਭਰ ਦੇ 48 ਦੇਸ਼ਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। ਜਿਸ ਵਿੱਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਅਮਾਨਤ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ‘ਤੇ ਮਾਣ ਹੈੈ, ਜਿਸ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ – ਪੰਜਾਬ ਦੇ ਇਸ ਪਿੰਡ ਨੂੰ ਪੁਲਿਸ ਨੇ ਘੇਰਾ ਪਾਕੇ ਕੀਤਾ ਸੀਲ! ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਫੜਿਆ