India Punjab

ਇਸ ਮੁੱਦੇ ‘ਤੇ ਵਿਗੜ ਗਈ ਅਕਾਲੀ ਦਲ-ਬੀਜੇਪੀ ਮੁੜ ਗਠਜੋੜ ਦੀ ਗੱਲਬਾਤ !

ਬਿਉਰੋ ਰਿਪੋਰਟ : ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗਠਜੋੜ ਇੱਕ ਵਾਰ ਮੁੜ ਤੋਂ ਫਸਦਾ ਹੋਇਆ ਨਜ਼ਰ ਆ ਰਿਹਾ ਹੈ । ਸੁਖਬੀਰ ਸਿੰਘ ਬਾਾਦਲ ਦਾ ਤਾਜ਼ਾ ਬਿਆਨ ਵੀ ਕਿਧਰੇ ਨਾ ਕਿਧਰੇ ਇਹ ਹੀ ਇਸ਼ਾਰਾ ਕਰ ਰਿਹਾ ਹੈ । ਸ਼ਨਿੱਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਦੋਵੇ ਪਾਰਟੀਆਂ ਸੀਟ ਸ਼ੇਅਰਰਿੰਗ ਨੂੰ ਲੈਕੇ ਗੱਲਬਾਤ ਕਰ ਰਹੀਆਂ ਹਨ । ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਬੀਜੇਪੀ ਨਾਲ ਗਠਜੋੜ ਨੂੰ ਲੈਕੇ ਸਵਾਲ ਪੁੱਛਿਆਆ ਗਿਆ ਤਾਂ ਉਨ੍ਹਾਂ ਨੇ ਮੈਂ ਵੀ ਮੀਡੀਆ ਤੋਂ ਸੁਣਿਆ ਹੈ ਕਿ ਅਸੀਂ NDA ਦਾ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਮੈਂ ਇਸ ਵੇਲੇ ਪੰਜਾਬ ਬਚਾਓ ਯਾਤਰਾ ਵਿੱਚ ਰੁਝਿਆ ਹਾਂ ਅਤੇ ਸਾਾਡਾ ਗਠਜੋੜ BSP ਨਾਲ ਹੈ । ਸੂਤਰਾਂ ਦੇ ਮੁਤਾਬਿਕ ਗਠਜੋੜ ਨੂੰ ਲੈਕੇ ਜਿਹੜਾ ਪੇਚ ਫਸਿਆ ਉਹ ਅਕਾਲੀ ਦਲ ਵੱਲੋਂ ਲੋਕਸਭਾ ਚੋਣਾਂ ਦੇ ਲਈ ਬੀਜੇਪੀ ਨੂੰ ਆਫਰ ਕੀਤੀਆਂ ਗਈਆਂ ਸੀਟਾਂ ਹਨ ਜੋ ਬੀਜੇਪੀ ਨੂੰ ਮਨਜ਼ੂਰ ਨਹੀਂ ਹਨ । ਅਕਾਲੀ ਦਲ ਨੇ 2019 ਤੋਂ ਇੱਕ ਸੀਟ ਵਧਾ ਕੇ 13 ਲੋਕਸਭਾ ਸੀਟਾਂ ਵਿਚੋ 4 ਸੀਟਾਂ ਦੇਣ ਦੀ ਪੇਸ਼ਕਸ਼ ਰੱਖੀ ਸੀ ਜਿਸ ਨੂੰ ਬੀਜੇਪੀ ਨੇ ਨਾਮਨਜ਼ੂਰ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਹੁਣ ਗਠਜੋੜ ਵਿੱਚ ਛੋਟੇ ਭਰਾ ਦੀ ਭੂਮਿਆ ਵਿੱਚ ਨਜ਼ਰ ਨਹੀਂ ਆਉਣਾ ਚਾਾਹੁੰਦੀ ਹੈ, ਬੀਜੇਪੀ ਦਾ ਕਹਿਣਾ ਹੈ ਕਿ 2019 ਵਿੱਚ ਅਕਾਲੀ ਦਲ ਨੇ 10 ਸੀਟਾਂ ‘ਤੇ ਚੋਣ ਲੜੀ ਸੀ ਪਰ 2 ਹੀ ਜਿੱਤਿਆ ਸੀ,ਜਦਕਿ ਉਨ੍ਹਾਂ ਦੀ ਪਾਰਟੀ 3 ਸੀਟਾਂ ਵਿੱਚੋ 2 ‘ਤੇ ਜਿੱਤੀ ਸੀ, ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਬਰਾਬਰ ਦੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਹਨ ।

ਇਸ ਤੋਂ ਇਲਾਵਾ ਬੀਜੇਪੀ ਦੇ ਆਗੂ ਵੀ ਇਸ ਗਠਜੋੜ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੇ ਹਨ, ਉਹ ਪੰਜਾਬ ਵਿੱਚ ਇਕੱਲੇ ਚੋਣ ਮੈਦਾਨ ਵਿੱਚ ਉਤਰਨ ਦੇ ਮੂਡ ਵਿੱਚ ਹਨ । ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਜਿਹੜੀ ਰੱਖੀ ਗਈ ਹੈ ਉਹ ਵੀ ਬੀਜੇਪੀ ਨੂੰ ਕਬੂਲ ਨਹੀਂ ਹੈ । ਅਮਿਤ ਸ਼ਾਹ ਪਾਰਲੀਮੈਂਟ ਵਿੱਚ ਖੜੇ ਹੋਕੇ ਸਾਫ ਕਰ ਚੁੱਕੇ ਹਨ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਬਾਰੇ ਉਸ ਵੇਲੇ ਤੱਕ ਸੋਚ ਸਕਦੇ ਹਨ ਜਦੋਂ ਤੱਕ ਉਹ ਆਾਪ ਗੁਨਾਹ ਨਹੀਂ ਕਬੂਲ ਦੇ ਹਨ ਅਤੇ ਨਿੱਜੀ ਤੌਰ ‘ਤੇ ਮੁਆਫੀ ਦੀ ਪਟੀਸ਼ਨ ਨਹੀਂ ਪਾਉਂਦੇ ਹਨ । ਸਾਫ ਹੈ ਅਕਾਲੀ ਦਲ ਲਈ ਬੰਦੀ ਸਿੰਘਾਂ ਦੀ ਰਿਹਾਾਈ ਦਾ ਮੁੱਦਾ ਛੱਡ ਕੇ ਬੀਜੇਪੀ ਨਾਲ ਸਮਝੌਤਾ ਕਰਨਾ ਸਿਆਸੀ ਅਤੇ ਧਾਰਮਿਕ ਪੱਖੋਂ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਸਾਲ ਪੰਜਾਬ ਵਿੱਚ SGPC ਦੀਆਂ ਚੋਣਾਂ ਹਨ ।

1997 ਤੋਂ ਅਕਾਲੀ ਦਲ ਅਤੇ ਬੀਜੇਪੀ ਵਿੱਚ ਲੋਕਸਭਾ ਚੋਣਾਂ ਨੂੰ ਲੈਕੇ ਸੀਟਾਂ ਦਾ ਜਿਹੜਾ ਫਾਰਮੂਲਾ ਸੀ । ਉਸ ਮੁਤਾਬਿਕ ਲੋਕਸਭਾ ਵਿੱਚ ਅਕਾਲੀ ਦਲ 13 ਵਿੱਚੋਂ 10 ਸੀਟਾਂ ਦੇ ਉਮੀਦਵਾਰ ਉਤਾਰ ਦਾ ਸੀ ਜਦਕਿ ਅੰਮ੍ਰਿਤਸਰ,ਹੁਸ਼ਿਆਰਪੁਰ ਅਤੇ ਗੁਰਦਾਸਪੁਰ ਲੋਕਸਭਾ ਸੀਟ ‘ਤੇ ਬੀਜੇਪੀ ਦਾ ਉਮੀਦਵਾਰ ਹੁੰਦਾ ਸੀ। ਇਸੇ ਤਰ੍ਹਾਂ 117 ਵਿਧਾਨਸਭਾ ਸੀਟਾਂ ਵਿੱਚੋਂ 94 ‘ਤੇ ਅਕਾਲੀ ਦਲ ਅਤੇ 23 ‘ਤੇ ਬੀਜੇਪੀ ਉਮੀਦਵਾਾਰ ਉਤਾਰ ਦੀ ਸੀ ।