‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਦੋ ਸ਼ ਲਗਾਉਦਿਆਂ ਟਵੀਟ ਕਰਕੇ ਇਹ ਕਿਹਾ ਹੈ ਕਿ ਆਮ ਆਦਮੀ ਪਾਰਟੀ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚ ਰਹੀ ਹੈ। ਇਸਦੇ ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਪੈਸੇ ਦੀ ਭੁੱਖ ਕਾਰਨ ਦਿੱਲੀ ਤੋਂ ਪੰਜਾਬ ਸਿਰਫ ਰਾਜ ਕਰਨ ਲਈ ਅਤੇ ਪੰਜਾਬ ਨੂੰ ਲੁੱ ਟਣ ਲਈ ਆਈ ਹੈ।
