Punjab

ਜਲੰਧਰ ‘ਚ ਨਿਹੰਗ ਸਿੰਘਾਂ ਨੇ ਆਰ. ਪੀ. ਐੱਫ਼. ਜਵਾਨ ਦੀ ਵੱਢੀ ਬਾਂਹ!

ਜਲੰਧਰ (Jalandhar) ਵਿੱਚ ਨਿਹੰਗ ਸਿੰਘਾਂ ‘ਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ਼.) ਦੇ ਮੁਲਾਜ਼ਮ ਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਇਲਜ਼ਾਮ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨਿਹੰਗਾਂ ਦੇ ਹਮਲੇ ਵਿੱਚ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਇਸ ਹਮਲੇ ਵਿੱਚ ਮੁਲਾਜ਼ਮ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ। 

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਆਰ.ਪੀ.ਐਫ. ਜਵਾਨ ਗੁਰਪ੍ਰੀਤ ਸਿੰਘ ਕਰਤਾਰਪੁਰ ਦੇ ਰੇਲਵੇ ਫਾਟਕ (ਸੀ-55) ਤੇ ਆਪਣੀ ਡਿਊਟੀ ਕਰ ਰਿਹਾ ਸੀ। ਮਾਲ ਗੱਡੀ ਦੇ ਰੁਕਣ ਨਾਲ ਗੇਟਮੈਨ ਫਾਟਕ ਬੰਦ ਕਰ ਰਿਹਾ ਸੀ ਤਾਂ ਇਸੇ ਦੌਰਾਨ ਗੱਡੀ ਆ ਗਈ। ਇਸ ਗੱਡੀ ਵਿੱਚ 7 ਤੋਂ 8 ਜਵਾਨ ਸਵਾਰ ਸਨ। ਉਨ੍ਹਾਂ ਨੇ ਤੇਜ਼ੀ ਨਾਲ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਗੱਡੀ ਆਰ.ਪੀ.ਐਫ ਨਾਲ ਟਕਰਾਉਣ ਤੋਂ ਬਚ ਗਈ।

ਗੁਰਪ੍ਰੀਤ ਸਿੰਘ ਨੇ ਜਦੋਂ ਨਿਹੰਗਾਂ ਨੂੰ ਗੱਡੀ ਸਹੀ ਢੰਗ ਨਾਲ ਚਲਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇਕ ਨਿਹੰਗ ਨੇ ਤਲਵਾਰ ਨਾਲ ਗੁਰਪ੍ਰੀਤ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਬਾਕੀ ਨਿਹੰਗਾ ਨੇ ਵੀ ਉਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਉਸ ਦੀ ਬਾਂਹ ਵੱਢੀ ਗਈ। ਹਮਲਾ ਕਰਨ ਤੋਂ ਬਾਅਦ ਨਿਹੰਗ ਫਰਾਰ ਹਨ।

ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖ਼ਮੀ ਗੁਰਪ੍ਰੀਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁਰਪ੍ਰੀਤ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੇ ਬਿਆਨਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –   ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਦਰਿਆ, ਐਕਸ਼ਨ ਮੋਡ ’ਚ ਆਇਆ ਪ੍ਰਸ਼ਾਸਨ