The Khalas Tv Blog International ਚਿੱਟੇ ਸਮੁੰਦਰ ਨਾਲ ਵਹਿੰਦੀਆਂ ਮੱਕਾ ਦੀ ਗਲੀਆਂ ‘ਚ ਕਬੂਤਰਾਂ ਲਾਇਆ ਡੇਰਾ
International

ਚਿੱਟੇ ਸਮੁੰਦਰ ਨਾਲ ਵਹਿੰਦੀਆਂ ਮੱਕਾ ਦੀ ਗਲੀਆਂ ‘ਚ ਕਬੂਤਰਾਂ ਲਾਇਆ ਡੇਰਾ

‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਕਾਰਨ ਸਾਰੇ ਵਿਸ਼ਵ ‘ਚ ਚੱਲ ਰਹੇ ਲਾਕਡਾਊਨ ਕਾਰਨ ਜਿੱਥੇ ਸਾਰਾ ਕੁੱਝ ਬੰਦ ਪਿਆ ਹੈ। ਉੱਥੇ ਹੀ ਆਮ ਲੋਕਾਂ ਦੀ ਜ਼ਿੰਦਗੀ ‘ਤੇ ਵੀ ਤਾਲਾ ਲੱਗ ਚੁੱਕਾ ਹੈ। ਇਸ ਦਾ ਰੌਣਾ ਪੀਟਦਾ ਇੱਕ ਸ਼ਖ਼ਸ ਸੱਜਾਦ ਮਲਿਕ ਜੋ ਕਿ ਸਾਊਦੀ ਅਰਬ ‘ਚ ਟੈਕਸੀ ਚਲਾਉਂਦਾ ਹੈ, ਨੇ ਕਿਹਾ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਮੱਕਾ ਦੀ ਇਤਿਹਾਸਿਕ ਮਸਜਿਦ ‘ਅਲ-ਹਰਮ’ ‘ਚ ਲੋਕਾਂ ਦੇ ਆਉਣ ‘ਤੇ ਪਾਬੰਦੀ ਲਗਾਈ ਗਈ ਹੈ। ਉਦੋਂ ਤੋਂ ਹੀ ਸਾਡਾ ਟੈਕਸੀ ਦਾ ਕੰਮ ਠੱਪ ਚੱਲ ਰਿਹਾ ਹੈ।

ਸੱਜਾਦ ਨੇ ਕਿਹਾ ਕਿ ਆਮ ਤੌਰ ‘ਤੇ ਹੱਜ ਤੋਂ ਦੋ-ਤਿੰਨ ਮਹੀਨੇ ਪਹਿਲਾਂ ਹੀ ਮੈਂ ਤੇ ਮੇਰਾ ਡਰਾਈਵਰ ਸਾਥੀ ਇਨ੍ਹਾਂ ਪੈਸਾ ਕਮਾ ਲੈਂਦੇ ਸੀ ਕਿ ਪੂਰੇ ਸਾਲ ਦਾ ਗੁਜ਼ਾਰਾ ਚੱਲ ਜਾਂਦਾ ਸੀ। ਪਰ ਇਸ ਵਾਰ ਅਜੀਹਾ ਕੁੱਝ ਵੀ ਨਹੀਂ ਹੈ।

ਉਸ ਨੇ ਦੱਸਿਆ ਕਿ ਮੇਰੇ ਲਈ ਕੰਮ ਕਰਨ ਵਾਲੇ ਡਰਾਈਵਰਾਂ ‘ਚੋਂ ਇੱਕ ਸਮੀਉਰ ਰਹਿਮਾਣ ਵੀ ਹੈ, ਜੋ ਸਾਊਦੀ ਅਰਬ ਦੀ ਉਸ ਜਮਾਤ ਦਾ ਹਿੱਸਾ ਹੈ, ਜੋ ਇਸ ਦੇਸ਼ ‘ਚ ਰੋਜ਼ੀ-ਰੋਟੀ ਕਮਾਉਣ ਆਏ ਹਨ। ਸਮੀਰਉਰ ਹਰ ਰੋਜ਼ ਮੱਕਾ ਦੇ ਮਸ਼ਹੂਰ ਕਲਾਕ ਟਾਵਰ ਦੇ ਨੇੜੇ-ਤੇੜੇ ਦੀਆਂ ਸੜਕਾਂ ‘ਤੇ ਚੱਲ ਰਹੀ ਗਤੀਵਿਦਿਆਂ ਦੀ ਜਾਣਕਾਰੀ ਟੈਕਸੀ ਬੁਕਿੰਗ ਆਫਿਸ ਭੇਜਦਾ ਹੈ।

ਇੱਕ ਵੇਲਾ ਸੀ, ਕਿ ਜਦੋਂ ਇਸ ਸ਼ਹਿਰ ਦੀਆਂ ਗਲੀਆਂ ‘ਚ ਹਾਜੀਆਂ ਦਾ ਚਿੱਟਾ ਸਮੁੰਦਰ ਵਹਿੰਦਾ ਸੀ, ਤੇ ਤੀਖੀ ਧੁੱਪ ਤੋਂ ਬਚਣ ਲਈ ਉਨ੍ਹਾਂ ਦੇ ਹੱਥਾਂ ਵਿੱਚ ਛਤਰੀਆਂ ਹੁੰਦੀਆਂ ਸਨ। ਪਰ ਹਾਜੀਆਂ ਨਾਲ ਭਰੀਆਂ ਹੋਈਆਂ ਸੜਕਾਂ ਇਸ ਸਾਲ ਸੁੰਨੀਆ ਪਈਆਂ ਹਨ, ਤੇ ਹੁਣ ਇੱਨ੍ਹਾਂ ਸੜਕਾਂ ‘ਤੇ ਕਬੂਤਰਾਂ ਦੀ ਫੌਜ ਨੇ ਡੇਰਾ ਲਾਇਆ ਹੋਇਆ ਹੈ।

ਮੱਕਾ ‘ਚ ਛਾਇਆ ਸੱਨਾਟਾ

ਸੱਜਾਦ ਦੇ ਡਰਾਈਵਰ ਨੇ ਇਨ੍ਹਾਂ ਕਬੂਤਰਾਂ ਦੀਆਂ ਵੀਡੀਓ ਰਿਕਾਰਡ ਕਰਕੇ ਉਸ ਨੂੰ ਭੇਜੀ ਹੈ। ਜਿੱਥੇ ਕਦੀ ਇਨ੍ਹਾਂ ਡਰਾਈਵਰਾਂ ਦੀਆਂ ਗੱਡੀਆਂ ਗੇੜੀਆਂ ਲਾਂਦੀਆ ਸੀ, ਅੱਜ ਉੱਥੇ ਸਭ ਕੁੱਝ ਖਾਲੀ ਹੈ, ਤੇ ਮੱਕਾ ਦੀ ਚੁੱਪ ਇੱਕ ਡੂਬੇ ਹੋਏ ਸ਼ਹਿਰ ਦੀ ਤਰ੍ਹਾਂ ਜਾਪਦੀ ਹੈ।

ਸੱਜਾਦ ਕਹਿੰਦਾ ਹੈ, “ਮੇਰੇ ਡਰਾਈਵਰਾਂ ਨੂੰ ਖਾਣ-ਪੀਣ ਦੀ ਮੁਸ਼ਕਲ ਆ ਰਹੀ ਹੈ, ਅਤੇ ਹੁਣ ਉਹ ਇੱਕੋ ਕਮਰੇ ਵਿੱਚ ਚਾਰ ਜਾਂ ਪੰਜ ਲੋਕਾਂ ਨਾਲ ਸੌਂ ਰਹੇ ਹਨ, ਜਿਸ ਵਿੱਚ ਦੋ ਲੋਕ ਰਹਿੰਦੇ ਹਨ।”

ਮੈਂ ਸੱਜਾਦ ਨੂੰ ਪੁੱਛਿਆ ਕਿ ਉਸਨੂੰ ਕੋਈ ਸਰਕਾਰੀ ਸਹਾਇਤਾ ਮਿਲ ਰਹੀ ਹੈ? ਜਾਂ ਨਹੀਂ  ਪਰ ਉਹ ਕਹਿੰਦਾ ਹੈ, ਕੋਈ ਸਹਾਇਤਾ ਨਹੀਂ ਮਿਲ ਰਹੀ। ਮੈਂ ਕੁਝ ਪੈਸੇ ਜੋੜ ਸਨ, ਜਿਨ੍ਹਾਂ ਨਾਲ ਕੰਮ ਚਲਾ ਰਿਹਾ ਹਾਂ, ਪਰ ਮੇਰੇ ਕੋਲ ਬਹੁਤ ਸਾਰਾ ਸਟਾਫ ਹੈ। 50 ਤੋਂ ਜ਼ਿਆਦਾ ਲੋਕ ਮੇਰੇ ਨਾਲ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ।

ਸੱਜਾਦ ਅੱਗੇ ਦੱਸਿਆ, “ਕਿ ਕੱਲ੍ਹ ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕੀਤਾ। ਉਸਨੇ ਕਿਹਾ,” ਕਿਰਪਾ ਕਰਕੇ ਮੈਨੂੰ ਕੁੱਝ ਕੰਮ ਦੇ ਦਿਓ। ਮੈਂ ਕੰਮ ਦੀ ਤਲਾਸ਼ ਕਰ ਰਿਹਾ ਹਾਂ। ਮੈਨੂੰ ਜ਼ਰਾਂ ਫਰਕ ਨਹੀਂ ਪਵੇਗਾ ਕਿ ਤੁਸੀਂ ਕਿੰਨਾ ਪੈਸਾ ਦੇਵੋਂਗ। ਸੱਜਾਦ ਨੇ ਦੁਖੀ ਦਿਨ ਨਾਲ ਕਿਹਾ ਕਿ ਮੇਰਾ ਵਿਸ਼ਵਾਸ ਕਰੋ, ਲੋਕ ਇੱਥੇ ਰੋ ਰਹੇ ਹਨ।

 

Exit mobile version