Punjab

ਪੰਜਾਬ ਦੇ ਸਾਰੇ ਸਹਿਕਾਰੀ ਬੈਂਕ ਡੁੱਬ ਚੱਲੇ ਕਿਸੇ ਨੂੰ ਪ੍ਰਵਾਹ ਨਹੀਂ : ਰਾਜਵਾਲ

ਮੁਹਾਲੀ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੋਆਪਰੇਟਿਵ ਕੰਮਕਾਜ ਡੁੱਬਣ ਕਾਰਨ ਇੱਕ ਮਹੀਨੇ ਦੇ ਅੰਦਰ-ਅੰਦਰ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਕੋਆਪਰੇਟਿਵ ਕੰਮ ਡੁੱਬ ਰਹੇ ਹਨ। ਮਾਰਕਫੈਡ, ਵੇਰਕਾ, ਸਹਿਕਾਰੀ ਬੈਂਕ ਡੁੱਬ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਵਿਭਾਗ ਹਨ ਪਰ ਫਿਰ ਵੀ ਕੰਮ ਨਹੀਂ ਹੋ ਰਹੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਨੂੰ ਛੱਡ ਕੇ ਸਾਰੇ ਮਿਲਕ ਪਲਾਂਟ, ਇੱਕ ਦੇ ਨੂੰ ਛੱਡ ਕੇ ਸਾਰੀਆਂ ਖੰਡ ਮਿੱਲਾਂ, ਪੰਜਾਬ ਦੇ ਕੋਆਪਰੇਟਿਵ ਅਤੇ ਲੈਂਡ ਮਾਰਗੇਜ ਬੈਂਕਾਂ ਸਮੇਤ ਸਾਰੇ ਸਹਿਕਾਰੀ ਅਦਾਰੇ ਘਾਟੇ ਵਿੱਚ ਹੋਣ ਕਾਰਨ ਡੁੱਬਣ ਬਣ ਜਾ ਰਹੇ ਹਨ। ਮਹਿਕਮਾ ਮੁੱਖ ਮੰਤਰੀ ਕੋਲ ਹੈ, ਕਿਸੇ ਨੂੰ ਕੋਈ ਪ੍ਰਵਾਹ ਨਹੀਂ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇੱਕ ਵਫਦ ਨੇ ਪੰਜਾਬ ਦੇ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਿਲ ਕੇ ਕਿਹਾ ਹੈ ਕਿ ਉਹ ਸਹਿਕਾਰੀ ਸਭਾਵਾਂ ਦੇ ਪੰਜਾਬ ਦੇ ਕਸਟੇਡੀਅਨ ਹਨ। ਉਨ੍ਹਾਂ ਦਾ ਕੰਮ ਕੇਵਲ ਸੋਸਾਇਟੀਆਂ ਨੂੰ ਰਜਿਸਟਰ ਕਰਨਾ ਹੀ ਨਹੀ ਸਗੋਂ ਉਸਦੇ ਕੰਮਕਾਰ ਉੱਤੇ ਘੋਖਵੀਂ ਨਿਗ੍ਹਾ ਰੱਖਣਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੀ ਉਹ ਜਾਣਦੇ ਹਨ ਕਿ ਕਿਵੇਂ ਪੰਜਾਬ ਦੇ ਸਾਰੇ ਸਹਿਕਾਰੀ ਮਿਲਕ ਪਲਾਂਟ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਣ ਕਾਰਨ ਬੁਰੀ ਤਰ੍ਹਾਂ ਘਾਟੇ ਵਿੱਚ ਚੱਲ ਰਹੇ ਹਨ ਅਤੇ ਡੁੱਬਣ ਕਿਨਾਰੇ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 88 ਵਿਚੋਂ 65 ਬੈਂਕ ਘਾਟੇ ਵਿੱਚ ਜੋ ਲੈਂਡ ਮੋਰਗਿਜ਼ ਬੈਂਕ ਹਨ। ਮੋਹਾਲੀ, ਲੁਧਿਆਣਾ ਤੇ ਅੰਮ੍ਰਿਤਸਰ ਮੁਨਾਫੇ ਵਿੱਚ ਚੱਲ ਰਹੇ ਹਨ ਤੇ ਬਾਕੀ ਸਭ ਘਾਟੇ ਵਿੱਚ ਚੱਲ ਰਹੇ ਹਨ। ਗੁਰਦਾਸਪੁਰ 65 ਕਰੋੜ, ਬਠਿੰਡਾ 15.5 ਕਰੋੜ, ਜਲੰਧਰ 2.5 ਕਰੋੜ, ਹੁਸ਼ਿਆਰਪੁਰ-7 ਕਰੋੜ, ਸੰਗਰੂਰ 49 ਕਰੋੜ, ਫਾਜ਼ਿਲਕਾ 11 ਕਰੋੜ, ਫਰੀਦਕੋਟ 10 ਕਰੋੜ, ਪਟਿਆਲਾ 9.5 ਕਰੋੜ, ਬੱਸੀ ਪਠਾਣਾਂ 25 ਕਰੋੜ ਰੁਪਏ ਘਾਟੇ ਵਿੱਚ ਚੱਲ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਐਪ ਸਾਫਟਵੇਅਰ ਕਾਰਨ ਮੋਹਾਲੀ ਵਿੱਚ 10 ਤੋਂ 12 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਲੁਧਿਆਣਾ ਵਿੱਛ 74 ਲੱਖ ਦਾ ਵਾਈਟ ਬਟਰ ਗਾਇਬ ਹੋ ਗਿਆ। ਉਨ੍ਹਾਂ ਨੇ ਕਿਹਾ ਕਿਹਾ ਕਿ ਮੋਹਾਲੀ ਵਿੱਚ 83000 ਦੁੱਧ ਦੀ ਟ੍ਰੇਅ ਗਾਇਬ ਕਰ ਦਿੱਤੀਆਂ ਗਈਆਂ। 20 2010 ਤੋਂ ਮੋਹਾਲੀ ਮਿਲਕ ਪਲਾਂਟ ਨੇ ਮਠਿਆਈ ਬਣਾਉਣੀ ਸ਼ੁਰੂ ਕੀਤੀ ਸੀ ਅਤੇ 8 ਕਰੋੜ ਰੁਪਏ ਦੀ ਮਠਿਆਈ ਬਣਾ ਕੇ 2 ਕਰੋੜ ਤੋਂ ਜ਼ਿਆਦਾ ਪੈਸੇ ਕਮਾਏ ਪਰ 2020 ਵਿੱਚ ਇਸ ਨੂ ਬੰਦ ਕਰ ਦਿੱਤਾ ਗਿਆ।

ਬਠਿੰਡਾ, ਸੰਗਰੂਰ, ਚੰਡੀਗੜ੍ਹ, ਜਲੰਧਰ, ਗੁਰਦਾਸਪੁਰ ਵਿੱਚ ਪੰਜੀਰੀ ਬਣਦੀ ਸੀ। 2018 ਤੱਕ 20 ਟਨ ਪੰਜੀਰੀ ਬਣਾ ਕੇ ਮੁਨਾਫਾ ਕਮਾਇਆ ਗਿਆ ਪਰ ਪੰਜਾਬ ਨੇ ਪੰਜੀਰੀ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਅਤੇ ਪਹਿਲਾਂ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾਂਦਾ ਸੀ। ਹੁਣ ਪ੍ਰਾਈਵੇਟ ਵਾਲੇ ਤੇਲ ਦੀ ਵਰਤੋਂ ਕਰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਸਾਲ ਵਿੱਚ ਕੋਈ ਮੀਟਿੰਗ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ 1 ਮਹੀਨੇ ਤੱਕ ਸਰਕਾਰ ਦਾ ਕੰਮ ਦੇਖਣਗੇ ਅਜੇ ਕੁਝ ਨਹੀਂ ਹੋਇਆ ਤਾਂ ਉਹ ਧਰਨਾ ਦੇਣਗੇ। ਸਰਕਾਰ ਨੇ ਬਿਨਾਂ ਕਿਸੇ ਜਨਰਲ ਬਾਡੀ ਦੇ ਕਾਫੀ ਕੁਝ ਬੰਦ ਕਰ ਦਿੱਤਾ ਹੈ।