The Khalas Tv Blog India ਜੇ ਪੀ ਨੱਡਾ ਦੀ ਭਵਿੱਖਬਾਣੀ ਤੋਂ ਸਭ ਹੈਰਾਨ
India Punjab

ਜੇ ਪੀ ਨੱਡਾ ਦੀ ਭਵਿੱਖਬਾਣੀ ਤੋਂ ਸਭ ਹੈਰਾਨ

‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਦੇ ਕੌਮਾ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਚੋਣਾਂ ਦੇ ਨਤੀਜਿਆਂ  ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮੱਤ ਮਿਲਣ ਦੀ ਸੰਭਾਵਨਾ ਨਹੀਂ ਹੈ ਅਤੇ ਲੋਕਾਂ ਨੂੰ ਲੰਗੜੀ ਵਿਧਾਨ ਸਭਾ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਦਿੱਤੇ  ਇੱਕ ਹੈਰਾਨੀਜਨਕ ਬਿਆਨ ਵਿੱਚ ਕਿਹਾ ਸੀ ਕਿ ਪੰਜਾਬ ਦੇ ਨਤੀਜਿਆਂ ਬਾਰੇ ਕੇਵਲ ਜੋਤਸ਼ੀ ਹੀ ਦੱਸ ਸਕਦਾ ਹੈ। ਪੰਜਾਬ ਵਿੱਚ ਵੋਟਾਂ 20 ਫਰਵਰੀ ਨੂੰ ਪਈਆਂ ਸਨ ਅਤੇ ਨਤੀਜੇ ਦਾ ਐਲਾਨ 10 ਮਾਰਚ ਨੂੰ ਹੋਵੇਗਾ। ਉਂਝ ਭਾਜਪਾ ਇਸ ਬਾਰ ਪੰਜਾਬ ਵਿੱਚ ਪੈਰ ਪਸਾਰਣ ਦੀ ਤਾਕ ਵਿੱਚ ਹੈ।   

ਪੰਜਾਬ ਵਿੱਚ ਮੁਰ ਗਠਜੋੜ ਸਰਕਾਰ ਦੇ ਸੰਕੇਤ ਵੀ ਦਿੱਤੇ ਸਨ। ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਸਨ ਕਿ ਸਰਕਾਰ ਬਣਾਉਣ ਲਈ  ਅਕਾਲੀ ਦਲ ਅਤੇ ਭਾਜਪਾ ਮੁੜ ਹੱਥ ਮਿਲਾ ਸਕਦੇ ਹਨ।  ਇਸ ਵਾਰ ਪੰਜਾਬ ਵਿੱਚ ਪਿਛਲੀਆਂ ਚੋਣਾਂ  ਦੇ ਮੁਕਾਬਲੇ 5 ਫੀਸਦੀ ਘੱਟ ਵੋਟਿੰਗ ਹੋਈ ਹੈ। 2017 ਵਿੱਚ 77.20% ਮਤਦਾਨ ਹੋਇਆ ਅਤੇ ਇਸ ਵਾਰ 71.95% ਵੋਟਾਂ ਪਈਆਂ ਹਨ। ਦੋਆਬਾ ਅਤੇ ਮਾਝੇ ਵਿੱਚ ਵੀ ਘੱਟ ਮਤਦਾਨ ਹੋਇਆ। ਇਸ ਦੇ ਉਲਟ ਮਾਲਵੇ ਵਿੱਚ ਬੰਪਰ ਵੋਟਿੰਗ ਹੋਈ ਹੈ। ਇਹੋ ਵਜਾ ਹੈ ਕਿ ਸਿਆਸੀ ਮਾਹਿਰਾਂ  ਵਾਸਤੇ ਵੀ ਅੰਦਾਜਾ ਲਗਾਉਣਾ  ਮੁਸ਼ਕਲ ਹੋ ਰਿਹਾ ਹੈ।

ਪੰਜਾਬ ਵਿੱਚ 1997, 2007 ਅਤੇ 2012 ਵਿੱਚ ਵਿਧਾਨ ਸਭਾ ਚੋਣਾਂ ਜਿੱਤ ਕੇ 25 ਸਾਲਾਂ ਵਿੱਚ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਤਿੰਨ ਵਾਰ ਸੱਤਾ ਵਿੱਚ ਰਿਹਾ ਹੈ। ਤਿੰਨ ਖੇਤੀ ਕਾਨੂੰਨ, ਜੋ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਟੁੱਟਣ ਦਾ ਕਾਰਨ ਸਨ ਵੀ ਕੇਂਦਰ ਵੱਲੋਂ ਵਾਪਸ ਲੈ ਲਏ ਗਏ ਹਨ। ਅਕਾਲੀ ਦਲ ਨੇ ਚੋਣਾਂ ਦੌਰਾਨ ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ‘ਤੇ ਕੋਈ ਵੱਡਾ ਹਮਲਾ ਨਹੀਂ ਕੀਤਾ। ਇਸ ਵੇਲੇ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤੇ ਵੀ ਨਰਮ ਨਜ਼ਰ ਆਏ।

Exit mobile version