India Manoranjan

ਜਿਸ ਗਾਇਕਾ ਦੇ ਗਾਣਿਆਂ ਦੀ ਦੁਨੀਆ ਦੀਵਾਨੀ, ਉਸ ਦੀ ਸਭ ਤੋਂ ਅਨਮੋਲ ਚੀਜ਼ ਕੁਦਰਤ ਨੇ ਖੋਹ ਲਈ!

ਮਸ਼ਹੂਰ ਗਾਇਕਾ ਅਲਕਾ ਯਾਗਨਿਕ ਇਕ ਗੰਭੀਰ ਬੀਮਾਰੀ ਤੋਂ ਪੀੜਤ ਹਨ। ਇਸ ਗੱਲ ਦਾ ਖ਼ੁਲਾਸਾ ਖ਼ੁਦ ਗਾਇਕਾ ਨੇ ਆਪਣੀ ਹਾਲੀਆ ਸੋਸ਼ਲ ਮੀਡੀਆ ਪੋਸਟ ਵਿੱਚ ਕੀਤਾ ਹੈ। ਦਰਅਸਲ, ਹਾਲ ਹੀ ਵਿੱਚ ਅਲਕਾ ਯਾਗਨਿਕ ਨੇ ਆਪਣੇ ਇੰਸਟਾਗਰਾਮ ’ਤੇ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਆਪਣੀ ਬੀਮਾਰੀ ਦਾ ਦਰਦ ਬਿਆਨ ਕਰਦੇ ਹੋਏ ਇਕ ਲੰਬੀ ਪੋਸਟ ਲਿਖੀ ਹੈ।

ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ਹੈ- “ਮੇਰੇ ਸਾਰੇ ਪ੍ਰਸ਼ੰਸਕ, ਦੋਸਤ, ਫਾਲੋਅਰਜ਼ ਅਤੇ ਸ਼ੁਭਚਿੰਤਕ। ਕੁਝ ਹਫ਼ਤੇ ਪਹਿਲਾਂ, ਜਦੋਂ ਮੈਂ ਇੱਕ ਫਲਾਈਟ ਤੋਂ ਉਤਰ ਰਹੀ ਸੀ, ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਮੈਂ ਕੁਝ ਵੀ ਨਹੀਂ ਸੁਣ ਪਾ ਰਹੀ। ਇਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਵਾਇਰਲ ਅਟੈਕ ਦਾ ਸ਼ਿਕਾਰ ਹੋ ਗਈ ਹਾਂ, ਜਿਸ ਕਾਰਨ ਮੇਰੀ ਸੁਣਨ ਸ਼ਕਤੀ ਖ਼ਤਮ ਹੋ ਗਈ ਹੈ। ਮੇਰੇ ਡਾਕਟਰਾਂ ਨੇ ਇਸ ਨੂੰ ਇੱਕ ਰੇਅਰ ਸੈਂਸਰੀ ਨਰਵ ਹੀਅਰਿੰਗ ਲੌਸ ਡਾਇਆਗਨੌਸ (Sensory Nerve Hearing Loss Diagnosis) ਕੀਤਾ ਹੈ, ਜੋ ਇੱਕ ਵਾਇਰਲ ਅਟੈਕ ਦੀ ਵਜ੍ਹਾ ਕਰਕੇ ਹੋਇਆ ਹੈ। ਇਸ ਅਚਾਨਕ ਹੋਏ ਵੱਡੇ ਝਟਕੇ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਮੈਂ ਉਸ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਇਸ ਦੌਰਾਨ ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ।”

ਅਲਕਾ ਨੇ ਆਪਣਾ ਦਰਦ ਜ਼ਾਹਰ ਕਰਨ ਦੇ ਨਾਲ-ਨਾਲ ਆਪਣੀ ਪੋਸਟ ‘ਚ ਆਪਣੇ ਪ੍ਰਸ਼ੰਸਕਾਂ ਨੂੰ ਇਸ ਬੀਮਾਰੀ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਤੇ ਨੌਜਵਾਨ ਦੋਸਤਾਂ ਨੂੰ ਹੈੱਡਫੋਨ ਅਤੇ ਲਾਊਡ ਮਿਊਜ਼ਿਕ ਨੂੰ ਲੈ ਕੇ ਚੇਤਾਵਨੀ ਦੇਣਾ ਚਾਹੁੰਦੇ ਹਨ। ਕਿਸੇ ਦਿਨ ਮੈਂ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਜ਼ਰੂਰ ਗੱਲ ਕਰਾਂਗੀ। ਅਲਕਾ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਕਾਫੀ ਹੌਂਸਲਾ ਦੇ ਰਹੇ ਹਨ।