‘ਦ ਖਾਲਸ ਬਿਊਰੋ:ਕਾਂਗਰਸੀ ਆਗੂ ਅਲਕਾ ਲਾਂਬਾ ਰੋਪੜ ਪੁਲਿਸ ਅੱਗੇ ਅੱਜ ਨਹੀਂ ਪੇਸ਼ ਹੋਣਗੇ । ਆਪਣੇ ਸੋਸ਼ਲ ਮੀਡੀਆ ਅਕਾਉਂਟ ਤ ਟਵੀਟ ਕਰਦਿਆਂ ਉਹਨਾਂ ਲਿਖਿਆ ਹੈ ਕਿ ਪੰਜਾਬ ਪੁਲਿਸ ਨੇ ਮੈਨੂੰ ਵਟਸਅੱਪ ਰਾਹੀਂ ਇਹ ਨੋਟਿਸ ਭੇਜਿਆ ਹੈ ਕਿ ਹੁਣ ਮੈਂ ਅੱਜ ਨਹੀਂ,ਕੱਲ ਨੂੰ ਰੂਪਨਗਰ ਥਾਣੇ ਵਿੱਚ ਸਵੇਰੇ 10 ਵਜੇ ਪੇਸ਼ ਹੋਣਾ ਹੈ।
ਉਹਨਾਂ ਅੱਗੇ ਲਿਖਿਆ ਹੈ ਕਿ ਪੁਲਿਸ ਵੱਲੋਂ ਦਿੱਤੇ ਸਮੇਂ ਅਤੇ ਸਥਾਨ ‘ਤੇ ਅੱਜ ਪਹੁੰਚ ਗਈ ਹਾਂ, ਮੈਂ ਇਸ ਸਮੇਂ ਪੰਜਾਬ ‘ਚ ਹਾਂ।ਹੁਣ ਕੱਲ੍ਹ ਸਵੇਰੇ 10 ਵਜੇ ਮੈਂ ਰੂਪਨਗਰ ਥਾਣੇ ਪਹੁੰਚ ਰਹੀ ਹਾਂ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਣ ਪੰਜਾਬ ਵਿੱਚ ਦਰਜ ਹੋਏ ਕੇਸ ਲਈ ਰੋਪੜ ਪੁਲਿਸ ਨੇ ਅਲਕਾ ਲਾਂਬਾ ਨੂੰ ਤਲਬ ਕੀਤਾ ਸੀ ਤੇ ਉਹਨਾਂ ਦੇ ਨਾਲ-ਨਾਲ ਕੁਮਾਰ ਵਿਸ਼ਵਾਸ ਨੂੰ ਵੀ ਪੰਜਾਬ ਪੁਲਿਸ ਦਾ ਨੋਟਿਸ ਮਿਲਿਆ ਸੀ ।ਕੁਮਾਰ ਵਿਸ਼ਵਾਸ ਪੇਸ਼ ਹੋਣਗੇ ਜਾ ਨਹੀਂ ,ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ ।ਕੁੱਝ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੋਹਾਂ ਦੇ ਘਰ ਪੰਜਾਬ ਪੁਲਿਸ ਗਈ ਸੀ ਤੇ ਉਹਨਾਂ ਨੂੰ ਰੋਪੜ ਥਾਣੇ ਵਿੱਚ ਆ ਕੇ ਆਪਣਾ ਪੱਖ ਪੇਸ਼ ਕਰਨ ਸੰਬੰਧੀ ਨੋਟਿਸ ਦਿਤਾ ਗਿਆ ਸੀ ।ਇਹ ਕੇਸ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਟਿਪਣੀਆਂ ਕਰਨ ਦੇ ਸੰਬੰਧ ਵਿੱਚ ਦਰਜ ਕੀਤਾ ਗਿਆ ਸੀ ।