ਬਿਊਰੋ ਰਿਪਰੋਟ : ਬਾਲੀਵੁਡ ਅਦਾਕਾਰਾ ਆਲੀਆ ਭੱਟ (Alia bhatt) ਨੇ 6 ਨਵੰਬਰ ਐਤਵਾਰ ਨੂੰ ਧੀ ਨੂੰ ਜਨਮ ਦਿੱਤਾ ਹੈ । ਆਲੀਆ ਇਸੇ ਸਾਲ ਕਪੂਰ ਖਾਨਦਾਨ ਦੀ ਨੂੰਹ ਬਣੀ ਸੀ। ਉਸ ਦਾ ਵਿਆਹ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਪੁੱਤਰ ਰਣਬੀਰ ਕਪੂਰ (Ranbir kapoor) ਨਾਲ ਹੋਇਆ ਸੀ । ਆਲੀਆ ਨੂੰ ਸਵੇਰੇ ਹੀ HN ਰਿਲਾਇੰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਇੱਥੇ ਹੀ ਕਪੂਰ ਖ਼ਾਨਦਾਰ ਦੇ ਨਵੇਂ ਮੈਂਬਰ ਨੇ ਅੱਖ ਖੋਲੀ ਹੈ। ਘਰ ਵਿੱਚ ਧੀ ਦੇ ਜਨਮ ਦੀ ਜਾਣਕਾਰੀ ਆਲੀਆ ਨੇ ਆਪ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਹੈ ।
ਸੋਸ਼ਲ ਮੀਡੀਆ ਦੇ ਜ਼ਰੀਏ ਆਲੀਆ ਨੇ ਧੀ ਦੇ ਆਉਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ‘ਸਾਡੀ ਜ਼ਿੰਦਗੀ ਦੀ ਬੈਸਟ ਨਿਊਜ਼ ਆ ਗਈ ਹੈ,ਸਾਡੀ ਧੀ ਇਸ ਦੁਨੀਆ ਵਿੱਚ ਆ ਗਈ ਹੈ ਅਤੇ ਉਹ ਕਮਾਲ ਦੀ ਕੁੜੀ ਹੈ,ਇਸ ਖੁਸ਼ੀ ਨੂੰ ਜ਼ਾਹਿਰ ਕਰਨਾ ਮੁਸ਼ਕਿਲ ਹੈ’
ਰਣਬੀਰ ਕਪੂਰ ਦੀ ਭੈਣ ਰਿਦਿਮਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਆਲੀਆ ਅਤੇ ਰਣਬੀਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਸਭ ਤੋਂ ਪਿਆਰੀ ਕੁੜੀ ਦੇ ਸਭ ਤੋਂ ਪਰਾਊਡ ਪੇਰੈਂਟਸ,ਭੂਆ ਉਸ ਨੂੰ ਪਹਿਲਾਂ ਤੋਂ ਹੀ ਪਿਆਰ ਕਰਦੀ ਹੈ’
ਰਣਬੀਰ ਕਪੂਰ ਦੇ ਨਾਲ ਹੀ ਆਲਿਆ ਭੱਟ ਹਸਪਤਾਲ ਪਹੁੰਚੀ ਸੀ । ਇਸੇ ਹਸਪਤਾਲ ਵਿੱਚ ਹੀ ਰਿਸ਼ੀ ਕਪੂਰ ਭਰਤੀ ਸਨ । ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਲੀਆ ਨਵੰਬਰ ਦੇ ਅਖੀਰ ਜਾਂ ਫਿਰ ਦਸੰਬਰ ਦੇ ਸ਼ੁਰੂਆਤ ਵਿੱਚ ਹੀ ਬੱਚੇ ਨੂੰ ਜਨਮ ਦੇਵੇਗੀ । ਪਰ ਨਵੰਬਰ ਦੇ ਸ਼ੁਰੂਆਤ ਵਿੱਚ ਹੀ ਕਪੂਰ ਖਾਨਦਾਰ ਵਿੱਚ ਖੁਸ਼ੀਆਂ ਆ ਗਈਆ ਹਨ ।
ਕੀ ਅਲਮਾ ਹੋਵੇਗਾ ਆਲਿਆ ਦੀ ਧੀ ਦਾ ਨਾਂ ?
ਆਲਿਆ ਨੇ ਸਾਲ 2019 ਵਿੱਚ ਫਿਲ ‘ਗਲੀ ਬਾਏ’ ਦੇ ਪ੍ਰਮੋਸ਼ਨ ਦੇ ਦੌਰਾਨ ਕਿਹਾ ਸੀ ਕਿ ਜੇਕਰ ਉਸ ਦੀ ਧੀ ਹੋਵੇਗੀ ਤਾਂ ਉਹ ਉਸ ਦਾ ਨਾਂ ਅਲਮਾ ਰੱਖੇਗੀ । ਦਰਾਸਲ ਆਪਣੀ ਫਿਲਮ ਦੇ ਪ੍ਰਮੋਸ਼ਨ ਕਰਨ ਦੇ ਲਈ ਆਲਿਆ ਰਣਵੀਰ ਸਿੰਘ ਦੇ ਨਾਲ ਸੁਪਰ ਡਾਂਸਰ 3 ਦੇ ਸੈੱਟ ‘ਤੇ ਪਹੁੰਚੀ ਸੀ । ਇਸ ਸ਼ੋਅ ਵਿੱਚ ਇੱਕ ਸ਼ਖ਼ਸ ਨੇ ਆਲਿਆ ਤੋਂ ਰਣਵੀਰ ਦੇ ਸਪੈਲਿੰਗ ਪੁੱਛੇ ਸਨ ਤਾਂ ਉਨ੍ਹਾਂ ਨੇ ਗੱਲਤ ਸਪੈਲਿੰਗ ਦੱਸੇ ਸਨ। ਫਿਰ ਉਸੇ ਸ਼ਖ਼ਸ ਨੇ ਆਲਿਆ ਦੇ ਸਪੈਲਿੰਗ ਪੁੱਛੇ ਤਾਂ ਉਸ ਨੇ ‘ALMAA’ ਦੱਸਿਆ, ਉਸ ਵੇਲੇ ਆਲਿਆ ਨੂੰ ਇਹ ਨਾਂ ਬਹੁਤ ਪਸੰਦ ਆਇਆ ਸੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਭਵਿੱਖ ਵਿੱਚ ਧੀ ਹੋਵੇਗੀ ਤਾਂ ਉਸ ਦਾ ਨਾਂ ਅਲਮਾ ਹੀ ਰੱਖਣਗੇ । ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਲਿਆ ਆਪਣੀ ਧੀ ਦਾ ਨਾਂ ਅਲਮਾ ਰੱਖੇਗੀ ਜਾਂ ਨਹੀਂ ।
ਪਿਛਲੇ ਮਹੀਨੇ ਹੋਈ ਦੀ ਗੋਦ ਭਰਾਈ ਸੀ ਰਸਮ
ਹਾਲ ਹੀ ਵਿੱਚ ਆਲਿਆ ਦੀ ਗੋਦ ਭਰਾਈ ਦੀ ਰਸਮ ਹੋਈ ਸੀ। ਇਸ ਪ੍ਰੋਗਰਾਮ ਵਿੱਚ ਬਾਲੀਵੁੱਡ ਦੀਆਂ ਕਈ ਹਸਤਿਆਂ ਸ਼ਾਮਲ ਹੋਇਆ ਸਨ। ਰਸਮਾਂ ਵਿੱਚ ਭੱਟ ਅਤੇ ਕਪੂਰ ਖਾਨਦਾਨ ਆਲਿਆ ਅਤੇ ਰਣਬੀਰ ਕਪੂਰ ਨੂੰ ਵਧਾਈ ਦੇਣ ਲਈ ਪਹੁੰਚਿਆ ਸੀ । ਗੋਦ ਭਰਾਈ ਦੀ ਰਸਮ ਦੇ ਵੀਡੀਓ ਆਲੀਆ ਨੇ ਆਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਸਨ ।