‘ ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਬੀਤੇ ਦਿਨੀਂ ਹੋਏ ਬੰ ਬ ਧਮਾ ਕੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਦਾਅਵਾ ਕੀਤਾ ਹੈ। ਜਾਖੜ ਨੇ ਕਿਹਾ ਕਿ ਧਮਾ ਕੇ ਵਿੱਚ ਆਲ੍ਹਾ ਮਿਆਰੀ ਬੰ ਬ ਵਰਤਿਆ ਗਿਆ ਸੀ, ਜੋ ਪਲਾਸਟਿਕ ਨਾਲ ਬਣਾਇਆ ਹੋਇਆ ਸੀ। ਜਾਖੜ ਨੇ ਕਿਹਾ ਕਿ ਐੱਨ.ਆਈ.ਏ. ਦੀ ਰਿਪੋਰਟ ਮੁਤਾਬਕ ਜੋ ਬੰ ਬ ਵਰਤਿਆ ਗਿਆ , ਉਹ ਹਾਈ ਕਵਾਲਿਟੀ ਪਲਾਸਟਿਕ ਐਕਸਪਲੋਜ਼ਿਵ ਸੀ। ਉਹਨਾਂ ਕਿਹਾ ਕਿ ਇਹ ਕੋਈ ਆਮ ਬੰਦਾ ਨਹੀਂ ਵਰਤ ਸਕਦਾ, ਇਸ ਪਿੱਛੇ ਵੱਡੀਆਂ ਤਾਕਤਾਂ ਹੋ ਸਕਦੀਆਂ ਹਨ , ਜਾਂਚ ਜਾਰੀ ਹੈ।
ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ ਤੇ ਨਾਲ ਹੀ ਸਰਕਾਰਾਂ ਨੂੰ ਵੀ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਉਹਨਾਂ ਤਾਕਤਾਂ ਦੀ ਨਜ਼ਰ ਲੱਗੀ ਹੈ ਜਿਹਨਾਂ ਨੂੰ ਦੇਸ਼ ਅਤੇ ਪੰਜਾਬ ਦੇ ਹਿੱਤ ਪਿਆਰੇ ਨਹੀਂ ਹਨ। ਉਹਨਾਂ ਕਿਹਾ ਕਿ ਲੋਕ ਜਾਗਰੂਕ ਹਨ ਤੇ ਇਹ ਸਭ ਸਮਝਦੇ ਹਨ ਪਰ ਉਹਨਾਂ ਦਾ ਮੰਨਣਾ ਹੈ ਕਿ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਸਾਡੀ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।