International

Video: ਉੱਡਦੇ ਜਹਾਜ਼ ਦੀ ਟੁੱਟੀ ਖਿੜਕੀ, ਹਵਾ ਵਿੱਚ ਉੱਡਿਆ ਕੁਝ ਹਿੱਸਾ…

Alaska Airlines viral Video, Alaska Airlines Boeing, Alaska Airlines Boeing 737 MAX, mid-cabin exit door, aircraft, america

ਓਰੇਗਨ : ਅਮਰੀਕਾ ਵਿੱਚ ਵਾਪਰੀ ਇੱਕ ਘਟਨਾ ਨੇ ਦੁਨੀਆ ਦਾ ਦਿਲ ਦਹਿਲਾ ਦਿੱਤਾ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਕ 16 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ‘ਤੇ ਮਿੱਡ ਏਅਰ ਫਲਾਈਟ ਦੀ ਇੱਕ ਖਿੜਕੀ ਟੁੱਟ ਗਈ। ਇਸ ਹਾਦਸੇ ਕਾਰਨ ਬੱਚੇ ਦੀ ਕਮੀਜ਼ ਫਟ ਗਈ ਅਤੇ ਯਾਤਰੀ ਖੌਫ਼ਜ਼ਦਾ ਹੋ ਗਏ। ਇਹ ਫਲਾਈਟ ਓਨਟਾਰੀਓ ਤੋਂ ਕੈਲੀਫੋਰਨੀਆ ਜਾ ਰਹੀ ਪਰ ਹਾਦਸੇ ਕਾਰਨ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਇੱਕ ਸਥਾਨਕ ਮੀਡੀਆ ਆਉਟਲੈਟ ਨੂੰ ਜਹਾਜ਼ ਦੇ ਅੰਦਰ ਦੀ ਇੱਕ ਫੋਟੋ ਭੇਜੀ, ਜਿਸ ਵਿੱਚ ਯਾਤਰੀ ਸੀਟਾਂ ਦੇ ਅੱਗੇ ਇੱਕ ਮੋਰਾ ਦਿਖਾਈ ਦਿੱਤੀ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਹਾਦਸੇ ‘ਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਦੂਜੇ ਪਾਸੇ ਅਲਾਸਕਾ ਏਅਰਲਾਈਨਜ਼ ਨੇ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਰਹੀ ਹੈ।

ਘਟਨਾ ਬਾਰੇ ਸਾਹਮਣੇ ਆਈ ਵੀਡੀਓ

ਟੇਕ ਆਫ ਦੇ ਤੁਰੰਤ ਬਾਅਦ ਵਾਪਰਿਆ ਹਾਦਸਾ

ਕੰਪਨੀ ਨੇ ਐਸੋਸੀਏਟਡ ਪ੍ਰੈਸ ਨੂੰ ਦਿੱਤੇ ਇੱਕ ਈਮੇਲ ਬਿਆਨ ਵਿੱਚ ਕਿਹਾ, “ਓਰੇਗਨ ਦੇ ਪੋਰਟਲੈਂਡ ਤੋਂ ਕੈਲੀਫੋਰਨੀਆ ਦੇ ਓਨਟਾਰੀਓ ਲਈ ਉਡਾਣ ਭਰਨ ਵਾਲੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 1282 ਦੇ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹਾਦਸਾ ਵਾਪਰਿਆ।” ਜਹਾਜ਼ 174 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਆ ਗਿਆ।

ਇਹ ਫਲਾਈਟ ਪੋਰਟਲੈਂਡ ਤੋਂ ਸ਼ਾਮ 4:52 ‘ਤੇ ਰਵਾਨਾ ਹੋਈ ਸੀ। ਪਰ ਸ਼ਾਮ 5:30 ਵਜੇ ਤੋਂ ਪਹਿਲਾਂ ਹੀ ਵਾਪਸ ਆ ਗਈ। ਫਲਾਈਟ ਟ੍ਰੈਕਿੰਗ ਵੈੱਬਸਾਈਟ FlightAware ਦੇ ਅੰਕੜਿਆਂ ਮੁਤਾਬਕ, ਉਡਾਣ ਦੌਰਾਨ ਜਹਾਜ਼ 16,000 ਫੁੱਟ ਦੀ ਉਚਾਈ ‘ਤੇ ਚੜ੍ਹਿਆ ਅਤੇ ਫਿਰ ਹੇਠਾਂ ਉਤਾਰਨਾ ਸ਼ੁਰੂ ਕਰ ਦਿੱਤਾ। ਸਥਾਨਕ ਮੀਡੀਆ ਨੇ ਦੱਸਿਆ ਕਿ ਇਕ ਯਾਤਰੀ ਦੁਆਰਾ ਭੇਜੀਆਂ ਗਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਦਾ ਵੱਡਾ ਹਿੱਸਾ ਗਾਇਬ ਸੀ।

ਯੂਐਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਫਲਾਈਟ ਵਿੱਚ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।