ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ(Akshay Kumar) ਨੇ ਇਸ ਸਾਲ ਚਾਰ ਫਲਾਪ ਫਿਲਮਾਂ ਦਿੱਤੀਆਂ ਹਨ। ਬੈਕ ਟੂ ਬੈਕ ਫਲਾਪ ਫਿਲਮਾਂ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਚੋਣ ਬਹੁਤ ਸਮਝਦਾਰੀ ਨਾਲ ਕਰ ਰਹੇ ਹਨ। ਅਕਸ਼ੈ ਕੁਮਾਰ ਵੱਡੇ ਪਰਦੇ ‘ਤੇ ਵਪਾਰਕ ਭੂਮਿਕਾਵਾਂ ਨਿਭਾਉਣ ਲਈ ਜਾਣੇ ਜਾਂਦੇ ਹਨ। ਅਭਿਨੇਤਾ ਨੇ ‘ਰੁਸਤਮ’, ‘ਏਅਰਲਿਫਟ’, ‘ਪੈਡਮੈਨ’ ਅਤੇ ‘ਕੇਸਰੀ’ ਵਰਗੀਆਂ ਕਈ ਫਿਲਮਾਂ ਵਿੱਚ ਅਸਲ ਜ਼ਿੰਦਗੀ ਦੇ ਹੀਰੋ ਦੀ ਭੂਮਿਕਾ ਨਿਭਾਈ ਹੈ। ਇਸ ਰੁਝਾਨ ਨੂੰ ਬਰਕਰਾਰ ਰੱਖਦੇ ਹੋਏ ਅਕਸ਼ੈ ਕੁਮਾਰ ਆਉਣ ਵਾਲੇ ਦਿਨਾਂ ਵਿੱਚ ਮਰਹੂਮ ਮਾਈਨਿੰਗ ਇੰਜਨੀਅਰ ਸਰਦਾਰ ਜਸਵੰਤ ਸਿੰਘ ਗਿੱਲ (late mining engineer Sardar Jaswant Singh Gill) ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਕੌਣ ਹੈ ਜਸਵੰਤ ਸਿੰਘ?
ਜਸਵੰਤ ਸਿੰਘ ਅਸਲ ਜ਼ਿੰਦਗੀ ਦਾ ਹੀਰੋ ਸੀ। 16 ਨਵੰਬਰ 1989 ਨੂੰ, ਉਸਨੇ ਪੱਛਮੀ ਬੰਗਾਲ ਦੇ ਰਾਣੀਗੰਜ ਵਿਖੇ ਹੜ੍ਹ ਕਾਰਨ ਕੋਲਾ ਖਾਨ ਵਿੱਚ ਫਸੇ 65 ਕੋਲਾ ਮਜ਼ਦੂਰਾਂ ਦੀ ਜਾਨ ਬਚਾਈ। ਕੇਂਦਰੀ ਕੋਲਾ ਅਤੇ ਖਾਣ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ। ਅਕਸ਼ੈ ਕੁਮਾਰ ਨੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸਰਦਾਰ ਜਸਵੰਤ ਸਿੰਘ ਨੂੰ ਯਾਦ ਕੀਤਾ। ਉਸ ਨੇ ਆਪਣਾ ਕਿਰਦਾਰ ਨਿਭਾਉਣ ‘ਤੇ ਖੁਸ਼ੀ ਵੀ ਜ਼ਾਹਰ ਕੀਤੀ। ਫਿਲਮ ਦਾ ਨਿਰਮਾਣ ਵਾਸੂ ਭਗਨਾਨੀ ਦੀ ਪੂਜਾ ਐਂਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ।
ਅਕਸ਼ੈ ਕੁਮਾਰ ਨੇ ਆਪਣੇ ਟਵੀਟ ਵਿੱਚ ਲਿਖਿਆ, “ਪ੍ਰਹਿਲਾਦ ਜੋਸ਼ੀ ਜੀ, ਮੈਂ ਭਾਰਤ ਦੇ ਪਹਿਲੇ ਕੋਲਾ ਖਾਨ ਬਚਾਅ ਮਿਸ਼ਨ ਨੂੰ ਯਾਦ ਕਰਨ ਲਈ ਤੁਹਾਡਾ ਧੰਨਵਾਦੀ ਹਾਂ, ਜੋ 33 ਸਾਲ ਪਹਿਲਾਂ ਅੱਜ ਦੇ ਦਿਨ ਹੋਇਆ ਸੀ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੀ ਫਿਲਮ ਵਿੱਚ ਸਰਦਾਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾ ਰਿਹਾ ਹਾਂ। ਇਸ ਵਰਗੀ ਹੋਰ ਕੋਈ ਕਹਾਣੀ ਨਹੀਂ ਹੈ।‘’
ਅਕਸ਼ੇ ਕੁਮਾਰ ਅਸਲ ਜ਼ਿੰਦਗੀ ਦੇ ਹੀਰੋ ਜਸਵੰਤ ਸਿੰਘ ਗਿੱਲ ਬਣਨਗੇ
ਪ੍ਰਹਿਲਾਦ ਜੋਸ਼ੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਫਿਲਮ ਦਾ ਨਿਰਮਾਣ ਕਰਨ ਵਾਲੇ ਪੂਜਾ ਐਂਟਰਟੇਨਮੈਂਟ ਦੇ ਮਾਲਕ ਵਾਸੂ ਭਗਨਾਨੀ ਨੇ ਲਿਖਿਆ, ”ਅੱਜ ਮਰਹੂਮ ਸਰਦਾਰ ਜਸਵੰਤ ਸਿੰਘ ਗਿੱਲ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਰਾਣੀਗੰਜ ਕੋਲਾ ਖਾਨ ‘ਚ ਫਸੇ ਖਾਣ ਮਜ਼ਦੂਰਾਂ ਨੂੰ ਬੁਰੇ ਹਾਲਾਤਾਂ ‘ਚ ਬਚਾਇਆ ਸੀ। ਇਹ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਅਸੀਂ ਆਪਣੀ ਅਗਲੀ ਫਿਲਮ ਵਿਚ ਉਸ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਪ੍ਰਦਰਸ਼ਿਤ ਕਰਾਂਗੇ।”
Remembering Late #SardarJaswantSinghGill on this day ,who rescued the lives of miners who were stuck in the coal mines of Raniganj under very difficult circumstances. It is indeed an honour and privilege to showcase his heroic act in our next film 🙏🏼 https://t.co/wXmzjQJMqh
— Vashu Bhagnani (@vashubhagnani) November 16, 2022
ਟੀਨੂੰ ਸੁਰੇਸ਼ ਦੇਸਾਈ ਡਾਇਰੈਕਟ ਕਰਨਗੇ
ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਟੀਨੂੰ ਸੁਰੇਸ਼ ਦੇਸਾਈ ਕਰਨਗੇ, ਜਿਨ੍ਹਾਂ ਨੇ ਪਹਿਲਾਂ ਨੈਸ਼ਨਲ ਐਵਾਰਡ ਜੇਤੂ ਫਿਲਮ ਰੁਸਤਮ ‘ਚ ਅਕਸ਼ੈ ਕੁਮਾਰ ਨਾਲ ਕੰਮ ਕੀਤਾ ਸੀ। ਪੂਜਾ ਐਂਟਰਟੇਨਮੈਂਟ ਸਭ ਤੋਂ ਵੱਡੇ ਅਤੇ ਪਾਇਨੀਅਰ ਫਿਲਮ ਪ੍ਰੋਡਕਸ਼ਨ ਹਾਊਸ ਵਿੱਚੋਂ ਇੱਕ ਹੈ ਜਿਸ ਦੀ ਅਗਵਾਈ ਨਿਰਮਾਤਾ ਵਾਸ਼ੂ ਭਗਨਾਨੀ, ਜੈਕੀ ਭਗਨਾਨੀ ਅਤੇ ਦੀਪਸ਼ਿਖਾ ਦੇਸ਼ਮੁਖ ਕਰਦੇ ਹਨ।
ਸਾਲ 2023 ‘ਚ ਰਿਲੀਜ਼ ਹੋਵੇਗੀ
ਅਕਸ਼ੈ ਕੁਮਾਰ ਸਟਾਰਰ ਪੂਜਾ ਐਂਟਰਟੇਨਮੈਂਟ ਦਾ ਅਨਟਾਈਟਲ ਐਜ-ਆਫ-ਦੀ-ਸੀਟ ਰੀਅਲ ਲਾਈਫ ਬਚਾਓ ਡਰਾਮਾ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਪਹਿਲਾਂ ‘ਕੈਪਸੂਲ ਗਿੱਲ’ ਦੇ ਨਾਂ ਨਾਲ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਅਜੇ ਤੱਕ ਇਸ ਦੇ ਨਾਂ ‘ਤੇ ਮੋਹਰ ਨਹੀਂ ਲੱਗ ਸਕੀ ਹੈ।
1991 ਵਿੱਚ ਸਰਵੋਤਮ ਜੀਵਨ ਰੱਖਿਆ ਪਦਮ ਨਾਲ ਸਨਮਾਨਿਤ
1937 ਨੂੰ ਅੰਮ੍ਰਿਤਸਰ ਵਿੱਚ ਜਨਮੇ ਗਿੱਲ ਨੇ 1959 ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਕੋਲ ਇੰਡੀਆ ਲਿਮਟਿਡ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਇੱਥੇ ਕੰਮ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ 1991 ਵਿੱਚ ਸਰਵੋਤਮ ਜੀਵਨ ਰੱਖਿਆ ਪਦਮ ਨਾਲ ਸਨਮਾਨਿਤ ਕੀਤਾ ਗਿਆ।
1989 ਵਿੱਚ ਪੱਛਮੀ ਬੰਗਾਲ ਦੇ ਰਾਨੀਗੰਜ ‘ਚ ਮਹਾਬੀਨ ਖਦਾਨ ਵਿੱਚ ਜਸਵੰਤ ਸਿੰਘ ਗਿੱਲ ਚੀਫ਼ ਮਾਇਨਿੰਗ ਇੰਨੀਅਰ ਸਨ । 13 ਨਵੰਬਰ 1989 ਨੂੰ 220 ਮਜ਼ਦੂਰ ਖਦਾਨ ਦੇ ਅੰਦਰ ਕੰਮ ਕਰਨ ਲਈ ਗਏ,ਬਲਾਸਟ ਦੇ ਜ਼ਰੀਏ ਕੋਲ ਦੀਆਂ ਦੀਵਾਰਾਂ ਤੋੜਿਆਂ ਜਾ ਰਹੀਆਂ ਸਨ। ਸਾਰੇ ਇਸ ਕੰਮ ਵਿੱਚ ਰੁੱਝੇ ਹੋਏ ਸਨ,ਪਰ ਕੁਝ ਹੀ ਮਿੰਟਾਂ ਵਿੱਚ ਖਦਾਨ ਵਿੱਚ ਹੜ੍ਹ ਆ ਗਿਆ,ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕਿਸੇ ਨੇ ਖਦਾਨ ਦੀ ਸਭ ਤੋਂ ਅਖੀਰਲੀ ਸਤਾਹ ਨਾਲ ਛੇੜਛਾੜ ਕੀਤੀ ਹੈ। ਵੇਖਦੇ ਹੀ ਵੇਖਦੇ ਪਾਣੀ ਰਿਸਨ ਲੱਗਿਆ,220 ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ ਪਰ 71 ਮਜ਼ਦੂਰ ਉੱਥੇ ਹੀ ਫਸ ਗਏ। 6 ਮਜ਼ਦੂਰ ਤਾਂ ਉੱਥੇ ਹੀ ਡੁੱਬ ਗਏ, 65 ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋਈ, ਬਚਾਅ ਲਈ 3 ਤੋਂ 4 ਟੀਮਾਂ ਬਣਾਇਆ ਗਈਆਂ,ਇੱਕ ਟੀਮ ਨੇ ਸੁਰੰਗ ਦੇ ਨਾਲ ਖੁਦਾਈ ਸ਼ੁਰੂ ਕੀਤੀ, ਦੂਜੀ ਟੀਮ ਮਾਇਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ,ਪਰ ਸਾਰੀਆਂ ਕੋਸ਼ਿਸ਼ ਸਿਰੇ ਨਹੀਂ ਚੜ ਰਹੀਆਂ ਸਨ । ਬਸ ਉਸੇ ਵੇਲੇ ਜਸਵੰਤ ਸਿੰਘ ਦੇ ਦਿਮਾਗ ਵਿੱਚ ਇੱਕ ਤਰਕੀਬ ਆਈ ਜਿਸ ਨੇ 65 ਮਜ਼ਦੂਰਾਂ ਦੀ ਜਾਨ ਬਚਾ ਲਈ।
65 ਲੋਕਾਂ ਦੀ ਜਾਨ ਬਚਾਉਣ ਵਾਲੀ ਤਰਕੀਬ
ਜਦੋ ਮਾਇਨਿੰਗ ਤੋਂ 65 ਲੋਕਾਂ ਦੀ ਜਾਨ ਬਚਾਉਣ ਦੇ ਸਾਰੇ ਫਾਰਮੂਲੇ ਫੇਲ੍ਹ ਹੋ ਰਹੇ ਸਨ ਤਾਂ ਜਸਵੰਤ ਸਿੰਘ ਨੇ ਕੈਪਸੂਲ ਤਰਕੀਬ ਲੱਭੀ। ਜਸਵੰਤ ਸਿੰਘ ਨੇ ਇੱਕ ਸਟੀਲ ਦਾ ਕੈਪਸੂਲ ਤਿਆਰ ਕੀਤਾ ਅਤੇ ਉਸ ਨੂੰ ਸੁਰੰਗ ਵਿੱਚ ਪਾਇਆ ਗਿਆ ਸਭ ਤੋਂ ਪਹਿਲਾਂ ਫਸੇ ਮਜ਼ਦੂਰਾਂ ਨੂੰ ਕੈਪਸੂਲ ਦੇ ਜਰੀਏ ਖਾਣ-ਪੀਣ ਦਾ ਸਮਾਨ ਭੇਜਿਆ ਗਿਆ,ਫਿਰ ਉਸੇ ਸਟੀਲ ਦੀ ਰੈਪਲਿਕਾ ਵਾਲੇ ਕੈਪਸੂਲ ਦੇ ਜ਼ਰੀਏ 65 ਲੋਕਾਂ ਦੀ ਜਾਨ ਬਚਾਉਣ ਦਾ ਆਪਰੇਸ਼ਨ ਸ਼ੁਰੂ ਹੋਇਆ।
ਦਰਅਸਲ ਜਸਵੰਤ ਸਿੰਘ ਗਿੱਲ ਨੂੰ ਇਹ ਆਇਡੀਆ ਬੋਲਵੇਲ ਤੋਂ ਆਇਆ, ਗਿੱਲ ਦੀ ਟੀਮ ਨੇ ਕਈ ਬੋਰਵੇਲ ਦੀ ਖੁਦਾਈ ਕੀਤੀ ਸੀ,ਗਿੱਲ ਦਾ ਅੰਦਾਜ਼ਾ ਬਿਲਕੁਲ ਠੀਕ ਸੀ ਬੋਰਵੇਲ ਉਸੇ ਥਾਂ ਨਾਲ ਜੁੜਿਆ ਹੋਇਆ ਸੀ ਜਿੱਥੇ ਮਜ਼ਦੂਰ ਇਕੱਠੇ ਹੋਏ ਸਨ, ਆਕਸੀਜ਼ਨ ਦੀ ਮਾਤਰਾ ਘੱਟ ਸੀ,ਖਦਾਨ ਦੀ ਛੱਤ ਡਿੱਗਣ ਵਾਲੀ ਸੀ। ਜਲਦ ਹੀ ਨਵੇ ਬੋਰਵੇਲ ਦੀ ਖੁਦਾਈ ਸ਼ੁਰੂ ਹੋਈ, ਸਭ ਤੋਂ ਵੱਡੀ ਚੁਣੌਤੀ ਸੀ ਜਿਸ ਥਾਂ ‘ਤੇ ਖੱਡਾ ਖੋਦਿਆ ਜਾ ਰਿਹਾ ਸੀ ਉਸ ਦੀ 8 ਇੰਚ ਦੀ ਚੌੜਾਈ ਨੂੰ 22 ਇੰਚ ਦਾ ਬਣਾਉਣਾ, ਵੈਲਡਿੰਗ ਦੇ ਜ਼ਰੀਏ ਇਹ ਕੰਮ ਕੀਤਾ ਗਿਆ, ਇੱਕ ਪਾਸੇ ਖੱਡ ਤਿਆਰ ਹੋ ਰਹੀ ਸੀ ਅਤੇ ਦੂਜੇ ਪਾਸੇ ਨਜ਼ਦੀਕ ਫੈਕਟਰੀ ਵਿੱਚ ਕੈਪਸੂਲ ਬਣ ਰਿਹਾ ਸੀ।
2.5 ਮੀਟਰ ਲੰਮਾ ਕੈਪਸੂਲ ਤਿਆਰ ਹੋਇਆ ਅਤੇ ਰੱਸੀ ਦੇ ਜ਼ਰੀਏ ਉਸ ਨੂੰ ਅੰਦਰ ਭੇਜਿਆ ਗਿਆ,ਜਿੰਨਾਂ 2 ਲੋਕਾਂ ਨੂੰ ਬਚਾਉਣ ਦੇ ਲਈ ਹੇਠਾ ਭੇਜਿਆ ਜਾਣਾ ਸੀ ਉਹ ਲੋਕ ਨਹੀਂ ਮਿਲ ਰਹੇ ਸਨ ਜਿਸ ਤੋਂ ਬਾਅਦ ਜਸਵੰਤ ਸਿੰਘ ਗਿੱਲ ਨੇ ਆਪ ਕੈਪਸੂਲ ਦੇ ਜ਼ਰੀਏ ਅੰਦਰ ਗਏ। ਉਨ੍ਹਾਂ ਨੇ ਕੈਪਸੂਲ ਦਾ ਦਰਵਾਜ਼ਾ ਖੋਲਿਆ ਤਾਂ ਡਰੇ ਹੋਏ ਮਜ਼ਦੂਰ ਸਾਹਮਣੇ ਖੜੇ ਸਨ,ਸਭ ਤੋਂ ਨਜ਼ਦੀਕ ਮਜ਼ਦੂਰ ਨੂੰ ਬਾਹਰ ਕੱਢਿਆ ਅਤੇ ਹਥੋੜੇ ਦੇ ਜ਼ਰੀਏ ਰੱਸੀ ਨੂੰ ਖਿਚਣ ਦਾ ਇਸ਼ਾਰਾ ਕੀਤਾ। ਇਸ ਤਰ੍ਹਾਂ 6-7 ਰਾਊਂਡ ਦਾ ਆਪਰੇਸ਼ਨ ਸਫਲ ਰਿਹਾ ਕਈ ਮਜ਼ਦੂਰ ਬਾਹਰ ਕੱਢੇ ਗਏ ਤਾਂ ਫਿਰ ਆਪਰੇਸ਼ਨ ਨੂੰ ਤੇਜ਼ ਕਰਨ ਦੇ ਲਈ, ਮੈਨੁਅਲ ਘਿਰਨੀ ਨੂੰ ਮਕੈਨਿਕਲ ਘਿਰਨੀ ਵਿੱਚ ਬਦਲ ਦਿੱਤਾ ਗਿਆ। 6 ਘੰਟੇ ਬਾਅਦ ਸਵੇਰ ਸਾਢੇ 8 ਵਜੇ ਜਸਵੰਤ ਸਿੰਘ ਗਿੱਲ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆਏ। ਕੋਲ ਇੰਡੀਆਂ ਨੇ ਜਸਵੰਤ ਸਿੰਘ ਗਿੱਲ ਦੀ ਇਸ ਬਹਾਦੁਰੀ ਲਈ ਉਨ੍ਵਾਂ ਨੂੰ ਲਾਇਫ ਟਾਈਮ ਅਚੀਵਮੈਂਟ ਦਾ ਅਵਾਰਡ ਦਿੱਤਾ ਅਤੇ 16 ਨਵੰਬਰ ਨੂੰ ਰੈਸਕਿਊ ਡੇਅ ਐਲਾਨ ਦਿੱਤਾ।