ਬਿਊਰੋ ਰਿਪੋਰਟ : ਪੰਜਾਬ ਦੇ ਨੌਜਵਾਨਾਂ ਨੇ ਹਿਮਾਲਿਆ ਦੀ 2 ਪਹਾੜੀਆਂ ਨੂੰ ਫਤਿਹ ਕਰ ਲਿਆ ਹੈ । ਆਕਰਸ਼ ਗੋਇਲ ਨੇ ਪੂਰਵੀ ਨੇਪਾਲ ਦੀ ਅਮਾ ਡਬਲਾਮ ਅਤੇ ਆਇਲੈਂਡ ਪੀਕ ਨਾਂ ਦੇ 2 ਪਹਾੜ ਪਾਰ ਕਰ ਲਏ ਹਨ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲੇ ਉਹ ਪਹਿਲੇ ਪੰਜਾਬ ਦੇ ਨੌਜਵਾਨ ਬਣ ਗਏ ਹਨ । ਆਕਰਸ਼ ਗੋਇਲ ਨੇ ਮਾਉਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜਾਈ 29 ਅਕਤੂਬਰ 2022 ਨੂੰ ਪੂਰੀ ਕੀਤੀ ਸੀ ਜਦਕਿ ਆਇਲੈਂਡ ਪੀਕ ਵਿੱਚ 6160 ਮੀਟਰ ਅਤੇ 20210 ਫੁੱਟ ਦੀ ਚੜਾਈ 21 ਅਕਤੂਬਰ 2022 ਨੂੰ ਪੂਰੀ ਕੀਤੀ ਸੀ ।
ਆਕਰਸ਼ ਗੋਇਲ ਨੇ ਦੱਸਿਆ ਕਿ ਅਮਾ ਡਬਲਾਮ ਤਕਨੀਕੀ ਤੌਰ ‘ਤੇ ਕਾਫ਼ੀ ਮੁਸ਼ਕਲ ਹੈ । ਉਨ੍ਹਾਂ ਕਿਹਾ ਪੰਜਾਬ ਤੋਂ ਇਸ ਪਹਾੜ ਨੂੰ ਫਤਿਹ ਕਰਨ ਵਾਲੇ ਉਹ ਪਹਿਲੇ ਸ਼ਖ਼ਸ ਹਨ। ਚੜਾਈ ਚੜਨ ਦੇ ਦੌਰਾਨ ਉਨ੍ਹਾਂ ਦੇ ਕੋਲ 7 ਲੋਕਾਂ ਦੇ ਨਾਲ 5 ਸ਼ੇਰਪਾ ਗਾਈਡ ਦੀ ਟੀਮ ਸੀ ।ਅਭਿਆਨ ਨੂੰ ਕਾਠਮਾਂਡੂ ਤੋਂ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਨੇ 1 ਮਹੀਨੇ ਦਾ ਸਮਾਂ ਲਿਆ । ਆਕਰਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਅਭਿਆਨ ਨੂੰ ਪੂਰਾ ਕਰਨ ਦੇ ਲਈ 3 ਮਹੀਨੇ ਦਾ ਸਮਾਂ ਲਿਆ । ਇਸ ਟਾਰਗੇਟ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੇ ਰਨਿੰਗ ਸ਼ੁਰੂ ਕੀਤੀ,ਸਟਰੈਂਥ ਟ੍ਰੇਨਿੰਗ ਕੀਤੀ ।
ਆਕਰਸ਼ ਗੋਇਲ ਮੁਤਾਬਿਕ ਉਨ੍ਹਾਂ ਨੇ ਬੇਸ ਕੈਂਪ ਵਿੱਚ ਪਹੁੰਚ ਤੋਂ ਪਹਿਲਾਂ 8 ਤੋਂ 10 ਦਿਨ ਤੱਕ ਟ੍ਰੇਨਿੰਗ ਕਰਕੇ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ । ਕੈਂਪ 1 ਅਤੇ ਕੈਂਪ 2 ਤੱਕ ਦਾ ਰਸਤਾ ਤਕਨੀਕੀ ਤੌਰ ‘ਤੇ ਚੁਣੌਤੀ ਪੂਰਨ ਸੀ।
ਆਕਰਸ਼ ਨੇ ਦੱਸਿਆ ਚੜਾਈ ਚੜਨ ਵੇਲੇ ਉਸ ਨੂੰ ਭਾਰੀ ਬੈਗ ਦਾ ਬੋਝ ਚੁੱਕਣਾ ਪੈਂਦਾ ਸੀ ਜੋ ਆਪਣੇ ਆਪ ਵਿੱਚ ਹੀ ਵੱਡੀ ਚੁਣੌਤੀ ਸੀ । ਕੈਂਪ 3 ਤੱਕ ਪਹੁੰਚਣ ਤੋਂ ਪਹਿਲਾਂ ਲਗਾਤਾਰ ਉੱਤੇ ਜਾਣਾ ਪੈਂਦਾ ਸੀ । ਆਕਰਸ਼ ਨੇ ਦੱਸਿਆ ਕਿ ਸ਼ਿਖਰ ‘ਤੇ ਤਾਪਮਾਨ -25 ਡਿਗਰੀ ਤੋਂ -35 ਡਿਗਰੀ ਦੇ ਆਲੇ-ਦੁਆਲੇ ਹੁੰਦਾ ਹੈ ਅਤੇ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਦੀਆਂ ਹਨ। ਉਸ ਨੇ ਦੱਸਿਆ ਕਿ ਆਪਣੇ ਨਾਲ ਡਾਊਨ ਸੂਟ,ਦਸਤਾਨੇ ਅਤੇ ਬਰਫ ਨੂੰ ਪਿਗਾਲਨ ਲਈ ਇੰਤਜ਼ਾਮ ਕਰਨਾ ਹੁੰਦਾ ਹੈ । ਆਕਰਸ਼ ਗੋਇਲ ਦੀ ਇਸ ਸ਼ਾਨਦਾਰ ਉਪਲਬਦੀ ਲਈ ਬਠਿੰਡਾ ਦੇ DC ਵੱਲੋਂ ਵਧਾਈ ਦਿੱਤੀ ਗਈ ਹੈ।