Punjab Religion

ਅਕਾਲੀ ਦਲ ਲਈ SGPC ਦੀ ਚੋਣ ਇਸ ਵਾਰ ਅਸਾਨ ਨਹੀਂ ! ਬਾਗ਼ੀ ਗੁੱਟ ਇਸ ਤਗੜੇ ਉਮੀਦਵਾਰ ਨੂੰ ਖੜਾ ਕਰ ਸਕਦਾ ਹੈ !

 

ਬਿਉਰੋ ਰਿਪੋਰਟ – ਜਥੇਦਾਰ-ਵਲਟੋਹਾ ਵਿਵਾਦ ਤੋਂ ਬਾਅਦ ਹੁਣ 28 ਅਕਤੂਬਰ ਨੂੰ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC ELECTION) ਦੇ ਅਗਲੇ ਪ੍ਰਧਾਨ ਦੀ ਚੋਣ ਦਿਲਚਸਪ ਹੋਣ ਵਾਲੀ ਹੈ । ਵਿਰੋਧੀ ਧਿਰ ਅਕਾਲੀ ਸੁਧਾਰ ਲਹਿਰ (Akali Sudhar Lehar) ਦੇ ਆਗੂਆਂ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ । ਜਿਸ ਵਿੱਚ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ । ਇਸ ਰੇਸ ਵਿੱਚ ਬੀਬੀ ਜਗੀਰ ਕੌਰ (Bibi Jagir kaur) ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ । ਉਨ੍ਹਾਂ ਨੇ ਇੱਕ ਟੀਵੀ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਸਾਫ ਵੀ ਕਰ ਦਿੱਤਾ ਹੈ ਕਿ ਜੇਕਰ ਸਾਰੇ ਆਗੂ ਉਨ੍ਹਾਂ ਦੇ ਨਾਂ ‘ਤੇ ਮੋਹਰ ਲਗਾਉਂਦੇ ਹਨ ਤਾਂ ਉਹ ਦਾਅਵੇਦਾਰੀ ਪੇਸ਼ ਕਰ ਸਕਦੇ ਹਨ ।

2022 ਵਿੱਚ ਵੀ ਬੀਬੀ ਜਗੀਰ ਕੌਰ ਨੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ ਚੋਣ ਲੜੀ ਸੀ ਉਨ੍ਹਾਂ ਨੂੰ ਸਿਰਫ 103 ਦੇ ਮੁਕਾਬਲੇ 44 ਵੋਟਾਂ ਹੀ ਮਿਲਿਆ ਸਨ । ਪਰ ਉਸ ਵੇਲੇ ਬੀਬੀ ਜਗੀਰ ਕੌਰ ਇਕੱਲੀ ਬਾਗ਼ੀ ਸੀ,ਪਰ ਹੁਣ ਅੱਧਾ ਅਕਾਲੀ ਟਕਸਾਲੀ ਹੀ ਬਾਗ਼ੀ ਹੋਇਆ ਹੈ ਅਜਿਹੇ ਵਿੱਚ ਅਕਾਲੀ ਦਲ ਲਈ ਚੋਣ ਜਿੱਤਣ ਇਸ ਵਾਰ ਅਸਾਨ ਨਹੀਂ ਹੋਵੇਗਾ ।

SGPC ਵੱਲੋਂ ਜਾਰੀ ਸ਼ੈਡੀਊਲ ਮੁਤਾਬਿਕ ਨਵਾਂ ਪ੍ਰਧਾਨ ਚੁਣਨ ਦੇ ਲਈ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ (Teja singh samundry Hall) ਵਿੱਚ ਦੁਪਹਿਰ 12 ਵਜੇ ਸੱਦਿਆ ਗਿਆ ਹੈ । ਜਿਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ । ਹਰਜਿੰਦਰ ਸਿੰਘ ਧਾਮੀ (Harjinder Singh Dhami) ਹੁਣ ਤੱਕ ਪ੍ਰਧਾਨਗੀ ਅਹੁਦੇ ਲਈ ਹੈਟ੍ਰਿਕ ਲੱਗਾ ਚੁੱਕੇ ਹਨ ਚੌਥੀ ਵਾਰ ਵੀ ਅਕਾਲੀ ਦਲ ਉਨ੍ਹਾਂ ਨੂੰ ਮੌਕਾ ਦੇਵੇਗਾ ਜਾਂ ਫਿਰ ਨਵੇਂ ਉਮੀਦਵਾਰ ਦਾ ਨਾਂ ਪੇਸ਼ ਕੀਤਾ ਜਾਵੇਗਾ ਇਸ ‘ਤੇ ਫੈਸਲਾ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰ ਸਕਦੇ ਹਨ,ਕਿਉਂਕਿ ਸੁਖਬੀਰ ਸਿੰਘ ਬਾਦਲ ‘ਤੇ ਜਥੇਦਾਰ ਸਾਹਿਬ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ ।