ਬਠਿੰਡਾ ਅਕਾਲੀ ਦਲ ਸਿਆਸੀ ਕਿਲਾ,ਚੋਣ ਪ੍ਰਚਾਰ ਦੇ ਅਖੀਰਲੇ ਦਿਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਦੂਲਗੜ੍ਹ ਵਿੱਚ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪਾਟਰੀ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੇ ਮੰਚ ‘ਤੇ ਨਜ਼ਰ ਆਏ। ਹਰਸਿਮਰਤ ਕੌਰ ਬਾਦਲ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਵਿੱਚ ਵੱਖ-ਵੱਖ ਚੋਣ ਲੜ ਰਹੇ ਹਨ ਜਦਕਿ ਚੰਡੀਗੜ੍ਹ ਵਿੱਚ ਕੇਜਰੀਵਾਲ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੱਸ ਦੇਣ ਕਿ ਕੇਂਦਰ ਵਿੱਚ ਉਹ ਕਿਸ ਦੀ ਸਰਕਾਰ ਦੇ ਨਾਲ ਜਾਣਗੇ ਤਾਂ ਜੋ ਲੋਕਾਂ ਦੀਆਂ ਅੱਖਾਂ ਖੁੱਲ ਜਾਣ ।
ਉਧਰ ਰੈਲੀ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਬਲਕਾਰ ਸਿੱਧੂ ਦੀ ਕਥਿਤ ਇਤਰਾਜ਼ਯੋਗ ਵੀਡੀਓ ਦਾ ਮੁੱਦਾ ਚੁੱਕ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਉਨ੍ਹਾਂ ਆਪ ਦੇ ਚੋਣ ਨਿਸ਼ਾਨ ‘ਤੇ ਵੀ ਤੰਜ ਕੱਸ ਦੇ ਹੋਏ ਕਿਹਾ ਝਾੜੂ ਨੂੰ ਲੋਕ ਲੁਕਾ ਕੇ ਰੱਖ ਦੇ ਹਨ, ਤੁਸੀਂ ਉਸ ਨੂੰ ਗਲ ਵਿੱਚ ਪਾ ਲਿਆ। ਪਹਿਲੀ ਵਾਰ ਗਲਤੀ ਹੁੰਦੀ ਹੈ ਦੂਜੀ ਵਾਰ ਗੁਨਾਹ ਹੁੰਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਕਿੱਕਲੀ ਦੇ ਜਵਾਬ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਨੂੰ ਜੁਗਨੂੰ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ 2 ਦਿਨ ਪਹਿਲਾਂ ਮੇਰੇ ਹਲਕੇ ਆ ਕੇ ਲੋਕਾਂ ਨੂੰ ਤਰਲੇ ਕਰ ਰਿਹਾ ਸੀ। ਫਿਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠੇ ਪਰਚੇ ਵਾਲੀ ਸਿੱਧੀ ਚੁਣੌਤੀ ਦਿੰਦੇ ਹੋਏ ਜਿਸ ਦਿਨ ਮੈਨੂੰ ਮੌਕਾ ਮਿਲ ਗਿਆ ਤਾਂ ਚੀਕਾਂ ਕੱਢਾ ਕੇ ਛੱਡਾਂਗਾ ।
SYL ਦੇ ਮੁੱਦੇ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਉਨ੍ਹਾਂ ਕਿਹਾ ਭਗਵੰਤ ਮਾਨ ਨੇ ਪਟਵਾਰੀਆਂ ਨੂੰ ਕਹਿ ਦਿੱਤਾ ਕਿ ਲਿਖ ਕੇ ਦੇ ਦਿਉ ਕਿ ਟੇਲਾ ਵਿੱਚ ਪੂਰਾ ਪਾਣੀ ਹੈ ਪਰ ਜਦੋਂ ਪਟਵਾਰੀਆਂ ਨੇ ਮੰਨ੍ਹਾ ਕੀਤਾ ਤਾਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ। ਜੇਕਰ ਅਜਿਹਾ ਹੋ ਜਾਂਦਾ ਤਾਂ ਸੁਪਰੀਮ ਕੋਰਟ ਨੇ ਸਾਡਾ ਪਾਣੀ ਹਰਿਆਣਾ ਨੂੰ ਦੇ ਦੇਣਾ ਸੀ ਪਰ ਅਸੀਂ ਇੱਕ ਬੂੰਦ ਪਾਣੀ ਨਹੀਂ ਜਾਣ ਦੇਣਾ।
ਅਕਾਲੀ ਦਲ ਦੇ ਪ੍ਰਧਾਨ ਨੇ ਬੀਜੇਪੀ ਅਤੇ RSS ਨੂੰ ਘੇਰ ਦੇ ਹੋਏ ਕਿਹਾ ਇਹ ਸਾਡੇ ਧਰਮ ਅਸਥਾਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਹੈ। ਹੁਣ ਮੌਕਾ ਹੈ ਪਾਰਟੀ ਨੂੰ ਮਜ਼ਬੂਤ ਕਰਨ ਦਾ ਨਹੀਂ ਤਾਂ SGPC ‘ਤੇ ਵੀ ਇਹ ਕਬਜ਼ਾ ਕਰ ਲੈਣਗੇ। ਉਨ੍ਹਾਂ ਕਿਹਾ ਜਿੱਤ ਕੇ ਅਸੀਂ ਨਾ NDA ਨਾਲ ਜਾਣਾ ਹੈ, ਨਾ ਹੀ ਇੰਡੀਆ ਗਠਜੋੜ ਨਾਲ ਖੜੇ ਹੋਵਾਂਗੇ,ਅਸੀਂ ਪੰਜਾਬ ਦੀ ਅਵਾਜ਼ ਬਣਾਗੇ।