Punjab

AAP ਆਗੂ ਦੇ ਬੇਦਰਦੀ ਨਾਲ ਕੀਤੇ ਕਤਲ ‘ਚ ਅਕਾਲੀ ਦਲ ਦਾ ਲੀਡਰ ਗ੍ਰਿਫਤਾਰ !

ਬਿਉਰੋ ਰਿਪੋਰਟ – 9 ਸਤੰਬਰ ਨੂੰ ਖੰਨਾ ਦੇ ਪਿੰਡ ਇਕੋਲਾਹਾ ਵਿੱਚ ਆਮ ਆਦਮੀ ਪਾਰਟੀ ਦੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ਼ ਡੀਸੀ(AAP FARMER LEADER TRILOCHAND SINGH MURDER) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਮੁੱਖ ਮੁਲਜ਼ਮ ਆੜ੍ਹਤੀ ਰਣਜੀਤ ਸਿੰਘ ਨੂੰ ਵਾਰਦਾਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ । ਬੀਤੀ ਰਾਤ ਇਸ ਕੇਸ ਵਿੱਚ ਅਕਾਲੀ ਦਲ ਦੇ ਆਗੂ ਤੇਜਿੰਦਰ ਸਿੰਘ ਇਕੋਲਾਹਾ (AKALI LEADER TAJINDER SINGH ARREST) ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਤੇਜਿੰਦਰ ਦੇ ਭਰਾ ਦੀ ਤਲਾਸ਼ ਜਾਰੀ ਹੈ । ਇਲਜ਼ਾਮ ਹੈ ਕਿ ਦੋਵਾਂ ਭਰਾਵਾਂ ਦੇ ਕਤਲ ਦੀ ਸਾਜਿਸ ਰਚੀ ਗਈ ਸੀ ।

ਮੁੱਖ ਮੁਲਜ਼ਮ ਰਣਜੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਤਿੰਨ ਦਿਨਾਂ ਦਾ ਰਿਮਾਂਡ ਲਿਆ ਗਿਆ ਸੀ । ਸ਼ੁੱਕਰਵਾਰ ਨੂੰ ਰਿਮਾਂਡ ਦਾ ਸਮਾਂ ਖਤਮ ਹੋਣ ‘ਤੇ ਰਣਜੀਤ ਸਿੰਘ ਮੁੜ ਖੰਨਾ ਅਦਾਲਤ ਵਿੱਚ ਪੇਸ਼ ਹੋਇਆ । ਜੱਜ ਦੇ ਸਾਹਮਣੇ ਸਰਕਾਰੀ ਵਕੀਲ ਨੇ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ । ਇਹ ਦੱਸਿਆ ਗਿਆ ਕਿ ਤਰਲੋਚਨ ਸਿੰਘ ਦਾ ਕਤਲ ਸਿਆਸੀ ਮਰਡਰ ਸੀ । ਇਸ ਵਿੱਚ ਫਰਾਰ
2 ਭਰਾਵਾਂ ਦੇ ਇਲਾਵਾ ਕਈ ਹੋਰ ਵੀ ਸ਼ਾਮਲ ਹਨ । ਇਸ ਲਈ ਫਿਲਹਾਲ ਰਿਮਾਂਡ ਦੀ ਜ਼ਰੂਰਤ ਨਹੀਂ ਹੈ । ਮੁਲਜ਼ਮ ਪੱਖ ਦੇ ਵਕੀਲ ਨੇ ਕਿਹਾ ਸੀ ਕਿ ਤਿੰਨ ਦਿਨਾਂ ਤੋਂ ਰਿਮਾਂਡ ‘ਤੇ ਕੋਈ ਨਵੀਂ ਚੀਜ਼ ਸਾਹਮਣੇ ਨਹੀਂ ਆਈ ਅਤੇ ਨਾ ਹੀ ਪੁਲਿਸ ਨੂੰ ਕੋਈ ਸੁਰਾਗ ਮਿਲਿਆ । ਇਸ ਲਈ ਉਨ੍ਹਾਂ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕੀਤੀ ਗਈ ਹੈ । ਦੋਵੇ ਪੱਖਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ । ਇਸ ਦੇ ਕੁਝ ਘੰਟਿਆਂ ਬਾਅਦ ਅਕਾਲੀ ਦਲ ਦੇ ਆਗ ਨੂੰ ਗ੍ਰਿਫਤਾਰ ਕਰ ਲਿਆ ਗਿਆ ।

ਖੰਨਾ ਵਿੱਚ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਜਿੰਨਾਂ ਦੀ ਉਮਰ 56 ਸਾਲ ਦੀ ਸੀ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਹੂਲੁਹਾਨ ਤਰਲੋਚਨ ਸਿੰਘ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ ।

ਤਰਲੋਚਨ ਸਿੰਘ ਨੇ ਪਿਛਲੀ ਵਾਰ ਵੀ ਸਰਪੰਚੀ ਦੀ ਚੋਣ ਲੜੀ ਸੀ । ਪਰ ਉਹ ਹਾਰ ਗਏ ਸਨ । ਕੁਝ ਸਮੇਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪਾਰਟੀ ਦੇ ਵੱਲੋਂ ਉਨ੍ਹਾਂ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਸੀ । ਜਿਸ ਤੋਂ ਬਾਅਦ ਤਰਲੋਚਨ ਸਿੰਘ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ ਇਸ ਵਿਚਾਲੇ ਉਨ੍ਹਾਂ ਦੇ ਕਤਲ ਦੀ ਖ਼ਬਰ ਆ ਗਈ ।