Punjab

ਹਾਈਕੋਰਟ ਤੋਂ ਮਜੀਠੀਆ ਨੂੰ ਝਟ ਕਾ ! 2 ਵਜ੍ਹਾ ਨਾਲ ਮਜੀਠੀਆ ਨੂੰ ਨਹੀਂ ਮਿਲੀ ਜ਼ਮਾਨਤ

ਡਰੱ ਗ ਮਾਮਲੇ ਵਿੱਚ ਫਰਵਰੀ 2022 ਤੋਂ ਜੇਲ੍ਹ ਵਿੱਚ ਬੰਦ ਨੇ ਬਿਕਰਮ ਸਿੰਘ ਮਜੀਠੀਆ

‘ਦ ਖ਼ਾਲਸ ਬਿਊਰੋ :- ਡ ਰੱਗ ਕੇਸ ਵਿੱਚ ਫਰਵਰੀ ਤੋਂ ਜੇ ਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਅੱਜ ਵੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਨਹੀਂ ਹੋ ਸਕੀ। ਇਸ ਦੇ ਪਿੱਛੇ 2 ਅਹਿਮ ਕਾਰਨ ਹਨ। ਪਹਿਲਾਂ ਅਦਾਲਤ ਵਿੱਚ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਜਲਦ ਸੀਨੀਅਰ ਵਕੀਲ ਪੇਸ਼ ਹੋਣਗੇ। ਉੱਧਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਦਸਤਾਵੇਜ਼ ਪੂਰੇ ਨਾ ਹੋਣ ਦੀ ਵਜ੍ਹਾ ਕਰਕੇ ਹੋਰ ਸਮਾਂ ਮੰਗਿਆ, ਜਿਸ ਤੋਂ ਬਾਅਦ ਹੁਣ 29 ਜੁਲਾਈ ਨੂੰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਵੇਗੀ।

2 ਜੱਜਾਂ ਨੇ ਸੁਣਵਾਈ ਤੋਂ ਹੱਥ ਖਿੱਚੇ

ਪਟਿਆਲਾ ਜੇ ਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ 2 ਜੱਜਾਂ ਨੇ ਨਿੱਜੀ ਕਾਰਨਾਂ ਦੀ ਵਜ੍ਹਾਂ ਕਰਕੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਚੀਫ਼ ਜਸਟਿਸ ਵੱਲੋਂ ਬਣਾਈ ਗਈ ਨਵੀਂ ਬੈਂਚ ਇਸ ‘ਤੇ ਸੁਣਵਾਈ ਕਰ ਰਹੀ ਹੈ। ਚੰਨੀ ਸਰਕਾਰ ਨੇ ਮਜੀਠੀਆ ਦੇ ਖਿਲਾਫ਼ ਡਰਗ ਸਮ ਗਲਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਸੀ ਪਰ 24 ਫਰਵਰੀ ਨੂੰ ਸਰੰਡਰ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਮਜੀਠੀਆ ਜੇ ਲ੍ਹ ਵਿੱਚ ਬੰਦ ਹਨ।

ਮਜੀਠੀਆ ‘ਤੇ ਇਲ ਜ਼ਾਮ

ਮਜੀਠੀਆ ‘ਤੇ ਇਲ ਜ਼ਾਮ ਲੱਗੇ ਸਨ ਕਿ ਡ ਰੱਗ ਤਸ ਕਰ ਸਤਪ੍ਰੀਤ ਸੱਤਾ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਘਰ ਵਿੱਚ ਰਹਿੰਦਾ ਸੀ। ਸਿਰਫ਼ ਏਨਾ ਹੀ ਨਹੀਂ, ਇਹ ਵੀ ਇਲ ਜ਼ਾਮ ਸੀ ਕਿ ਮਜੀਠੀਆ ਸੱਤਾ ਨੂੰ ਆਪਣੇ ਗੰ ਨਮੈਨ ਅਤੇ ਗੱਡੀ ਵੀ ਦਿੰਦਾ ਸੀ। ਮਜੀਠੀਆ ‘ਤੇ ਚੋਣਾਂ ਵਿੱਚ ਨ ਸ਼ਾ ਸਮੱਗਲਰਾਂ ਤੋਂ ਫੰਡ ਲੈਣ ਦੇ ਵੀ ਇਲ ਜ਼ਾਮ ਲੱਗੇ ਸਨ। ਹਾਲਾਂਕਿ, ਅਕਾਲੀ ਦਲ ਇਸ ਨੂੰ ਬਦ ਲਾਖੌਰੀ ਦੀ ਸਿਆਸਤ ਦੱਸ ਰਿਹਾ ਹੈ।