Punjab

ਰਾਜਪਾਲ ਨੂੰ ਮਿਲਿਆ ਅਕਾਲੀ ਵਫ਼ਦ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲਿਆ। ਰਾਜਪਾਲ ਨੂੰ ਮਿਲਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਨਾਜ਼ੁਕ ਹਾਲਾਤਾਂ ਵਿੱਚ ਆਪ ਸਰਕਾਰ ਦੇ ਗ਼ਲਤ ਫ਼ੈਸਲੇ ਤਹਿਤ ਸਿਆਸੀ ਤੇ ਹੋਰ ਨਾਮੀ ਸ਼ਖ਼ਸੀਅਤਾਂ ਦੀ ਸੁਰੱਖਿਆ ‘ਚ ਕਟੌਤੀ ਕਰਨ ਉਪਰੰਤ ਇਸਦੀ ਸੂਚੀ ਜਨਤਕ ਕਰਨ ਕਰਕੇ ਕੱਲ੍ਹ ਪੰਜਾਬੀ ਗਾਇਕ “ਸਿੱਧੂ ਮੂਸੇਵਾਲਾ” ਦਾ ਕਤ ਲ ਹੋਣਾ ਆਮ ਆਦਮੀ ਪਾਰਟੀ ਦੀ ਅਣਗਹਿਲੀ ਤੇ ਨਲਾਇਕੀ ਦਾ ਪ੍ਰਮਾਣ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾਇਆ ਸੀ। ਬਾਦਲ ਨੇ ਕਿਹਾ ਕਿ ਸਿਕਿਓਰਿਟੀ ਦਾ ਫੈਸਲਾ ਇੱਕ ਕਮੇਟੀ ਤੈਅ ਕਰਦੀ ਹੈ ਨਾ ਕਿ ਮੁੱਖ ਮੰਤਰੀ। ਪੰਜਾਬ ਪੁਲਿਸ ਅੰਦਰ ਇੱਕ Security Threat Procession ਦੀ ਇੱਕ ਕਮੇਟੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੇ ਆਪਣੇ ਪੱਧਰ ਉੱਤੇ ਸਿਕਿਓਰਿਟੀ ਵਾਪਸ ਲੈ ਲਈ ਅਤੇ ਉਸ ਤੋਂ ਮਾੜੀ ਗੱਲ ਇਹ ਹੋਈ ਕਿ ਜਿਨ੍ਹਾਂ ਦੀ ਸਿਕਿਓਰਿਟੀ ਵਾਪਸ ਲਈ ਗਈ, ਉਨ੍ਹਾਂ ਦੇ ਨਾਂ ਅਖਬਾਰਾਂ ਵਿੱਚ ਦਿੱਤੇ ਗਏ।

ਸਹੀ ਮਾਇਨਿਆਂ ਵਿੱਚ ਭਗਵੰਤ ਮਾਨ ਮੂਸੇਵਾਲਾ ਦੇ ਕਤ ਲ ਲਈ ਜ਼ਿੰਮੇਵਾਰ ਹੈ। ਪੰਜਾਬ ਵਿੱਚ ਹਾਲਾਤ ਬਹੁਤ ਮਾੜੇ ਹੋ ਗਏ ਹਨ। ਅਕਾਲੀ ਦਲ ਨੇ ਰਾਜਪਾਲ ਕੋਲ ਮੰਗ ਕੀਤੀ ਕਿ ਤੁਰੰਤ ਇੱਕ ਸੈਂਟਰਲ ਆਜ਼ਾਦ ਏਜੰਸੀ (Central Independent Agency) NIA ਨੂੰ ਇਹ ਕੇਸ ਸੌਂਪਿਆ ਜਾਵੇ। ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਹਟਾਉਣ (Dismiss) ਕਰਨ ਦੀ ਮੰਗ ਕੀਤੀ ਹੈ। ਮੂਸੇਵਾਲਾ ਦੇ ਕਤ ਲ ਲਈ AK 94 ਆਧੁਨਿਕ (Latest) ਹਥਿ ਆਰ ਵਰਤਿਆ ਗਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ, ਰਾਘਵ ਚੱਢਾ, ਆਪਣੀ ਮਾਤਾ ਅਤੇ ਭੈਣ ਦੀ ਸਿਕਿਓਰਿਟੀ ਵਾਪਸ ਕਿਉਂ ਨਹੀਂ ਲੈਂਦੇ। ਆਪਣਿਆਂ ਵਾਸਤੇ ਹੋਰ ਅਤੇ ਦੂਜਿਆਂ ਵਾਸਤੇ ਹੋਰ ਕਾਨੂੰਨ ਹਨ। ਪੰਜਾਬ ਸਰਕਾਰ ਦੇ ਸਾਰੇ ਫੈਸਲੇ ਕੇਜਰੀਵਾਲ ਕਰ ਰਿਹਾ ਹੈ। ਪੰਜਾਬ ਪੁਲਿਸ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਮੁੱਖ ਮੰਤਰੀ ਨੂੰ ਰਿਪੋਰਟ ਕਰਨਾ ਹੈ ਕਿ ਕੇਜਰੀਵਾਲ ਨੂੰ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਇੱਕ ਦਿਨ ਲਈ ਵੀ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹਨ।

ਬਾਦਲ ਨੇ ਡੀਜੀਪੀ ਉੱਤੇ ਨਿਸ਼ਾ ਨਾ ਕੱਸਦਿਆਂ ਕਿਹਾ ਕਿ ਡੀਜੀਪੀ ਨੂੰ ਵੇਖਣ ਤੋਂ ਹੀ ਲੱਗ ਰਿਹਾ ਸੀ ਕਿ ਉਸਦੇ ਵੱਸ ਵਿੱਚ ਕੁੱਝ ਨਹੀਂ ਹੈ। ਡੀਜੀਪੀ ਨੂੰ ਰਾਤ ਨੂੰ 9 ਵਜੇ ਪ੍ਰੈੱਸ ਕਾਨਫਰੰਸ ਕਰਨ ਲਈ ਕਿਹਾ ਗਿਆ ਸੀ। ਡੀਜੀਪੀ ਨੇ ਪ੍ਰੈਸ ਕਾਨਫਰੰਸ ਵਿੱਚ ਜੋ ਕੁੱਝ ਵੀ ਕਿਹਾ ਸੀ ਉਹ ਰਾਘਵ ਚੱਢਾ ਨੇ ਆਪਣੇ ਟਵੀਟ ਵਿੱਚ ਉਹ ਸਾਰਾ ਕੁੱਝ ਅੱਧਾ ਘੰਟਾ ਪਹਿਲਾਂ ਹੀ ਦੱਸ ਦਿੱਤਾ ਸੀ।