Punjab

ਅਕਾਲੀ ਦਲ ਦਾ “ਆਪ’ ਨੂੰ ਤੰਜ , ਕਿਹਾ ਔਰਤਾਂ ਨੂੰ ਹਜ਼ਾਰ ਰੁਪਏ ਦੇਣ ‘ਚ ਨਾਕਾਮ ਹੋਈ ਪੰਜਾਬ ਸਰਕਾਰ

Jalandhar Lok Sabha Bypoll  : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅਕਾਲੀ ਅਤੇ ਬਸਪਾ ਵਰਕਰਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਅਸੀਂ ਤਾਂ ਸਿਰਫ਼ ਸਮਾਂ ਹੀ ਉਡੀਕ ਰਹੇ ਹਾਂ ਕਿਉਂਕਿ ਸਾਡੀ ਜਿੱਤ ਪੱਕੀ ਹੈ। ਚੌਧਰੀ ਪਰਿਵਾਰ ਫਿਲੌਰ ਤੋਂ ਜ਼ਿਆਦਾਤਾਰ ਹਾਰਿਆ ਹੈ। ਚੌਧਰੀ ਪਰਿਵਾਰ ਨੂੰ 9 ਸਾਲ ਮਿਲੇ ਹਨ ਪਰ ਨੌਂ ਸਾਲਾਂ ਵਿੱਚ ਉਹ ਕੋਈ ਉਦਾਹਰਣ ਨਹੀਂ ਦੇ ਸਕੇ ਕਿ ਉਨ੍ਹਾਂ ਨੇ ਲੋਕਾਂ ਲਈ ਕੁਝ ਕੀਤਾ ਹੈ।

ਲੋਕਾਂ ਵਿੱਚ ਆਪ ਪ੍ਰਤੀ ਨਰਾਜ਼ਗੀ ਬਹੁਤ ਹੈ, ਉਨ੍ਹਾਂ ਨੇ ਹਾਲੇ ਤੱਕ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਪੂਰੀ ਨਹੀਂ ਕੀਤੀ ਹੈ। ਪੰਜਾਬ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਾਰਾ ਸਿਰਫ਼ ਅਕਾਲੀ ਦਲ ਨੇ ਹੀ ਕੀਤਾ ਹੈ। ਅਕਾਲੀ-ਬਸਪਾ ਜਦੋਂ ਇਕੱਠੀ ਹੋ ਜਾਂਦੀ ਹੈ ਤਾਂ ਬਾਕੀ ਸਾਰੀਆਂ ਪਾਰਟੀਆਂ ਰੁਲ ਜਾਂਦੀਆਂ ਹਨ।