Punjab

ਕੇਂਦਰ ਦੇ ਇਸ ਫੈਸਲੇ ਖਿਲਾਫ ਅਕਾਲੀ ਦਲ ਕੱਢੇਗਾ ਟਰੈਕਟਰ ਮਾਰਚ !ਮਾਰਚ ਦੌਰਾਨ ਵੱਜਣਗੇ ਇਹ ਗੀਤ

ਭਾਰਤ ਸਰਕਾਰ ਦੇ ਨਿਰਦੇਸ਼ਾਂ ‘ਤੇ Y-TUBE ਨੇ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦਾ ਗਾਣਾ ਬੈਨ ਕਰ ਦਿੱਤਾ ਸੀ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ 15 ਜੁਲਾਈ ਨੂੰ ਭਾਰਤ ਸਰਕਾਰ ਖਿਲਾਫ਼ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ, ਇਹ ਮਾਰਚ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਗਾਣੇ ‘ਤੇ ਬੈਨ ਲਗਾਉਣ ਦੇ ਖਿਲਾਫ਼ ਕੱਢਿਆ ਜਾਵੇਗਾ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਦ ਬੰਟੀ ਰੋਮਾਣਾ ਨੇ ਆਪਣੇ ਟਵਿੱਟਰ ਹੈਂਡਲ ਦੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ “@Akali_Dal_in #SidhuMoosewalaSYL ਅਤੇ #KanwarGrewalRihai ‘ਤੇ ਪਾਬੰਦੀ ਨੂੰ ਭਾਰਤ ਸਰਕਾਰ ਦੁਆਰਾ ਪੰਜਾਬੀਆਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਵਜੋਂ ਵੇਖਦਾ ਹੈ, ਇਸ ਪਾਬੰਦੀ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ 15 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਇਹ ਗੀਤ ਗਾਉਂਦੇ ਹੋਏ ਟਰੈਕਟਰ ਮਾਰਚ ਕੱਢੇਗਾ।”

youTube ਨੇ 8 ਜੁਲਾਈ ਨੂੰ ਗਰੇਵਾਲ ਦਾ ਟ੍ਰੈਕ ‘ਰਿਹਾਈ’ ਹਟਾ ਦਿੱਤਾ ਸੀ ਜਿਸ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ, 2 ਜੁਲਾਈ ਨੂੰ ਅਪਲੋਡ ਕੀਤੀ ਗਈ ਵੀਡੀਓ ਨੂੰ ਲਗਭਗ ਸੱਤ ਲੱਖ ਵਿਊਜ਼ ਮਿਲ ਚੁੱਕੇ ਹਨ,ਇਸ ਤੋਂ ਪਹਿਲਾਂ ਮੂਸੇਵਾਲਾ ਦੇ ਵਿਵਾਦਿਤ ਗੀਤ SYL ਨੂੰ 27 ਮਿਲੀਅਨ ਵਿਊਜ਼ ਮਿਲਣ ਤੋਂ ਬਾਅਦ ਪਿਛਲੇ ਮਹੀਨੇ ਬੈਨ ਕਰ ਦਿੱਤਾ ਗਿਆ ਸੀ,ਇਸ ਵਿੱਚ ਸਿੱਧੂ ਮੂਸੇਵਾਲਾ ਨੇ SYL ਅਤੇ ਪੰਜਾਬ ਨਾਲ ਜੁੜੇ ਕਈ ਮੁੱਦਿਆਂ ਨੂੰ ਚੁੱਕਿਆ ਸੀ,ਅਕਾਲੀ ਦਲ ਨੇ ਇਸ ਤੋਂ ਪਹਿਲਾਂ ਦੋ ਗੀਤਾਂ ‘ਤੇ ਪਾਬੰਦੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਅਜਿਹੀਆਂ ਪਾਬੰਦੀਆਂ ਸਿਹਤਮੰਦ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹਨ, ਭਾਰਤ ਸਰਕਾਰ ਵੱਲੋਂ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਟਵਿੱਟਰ ਹੈਂਡਲ ਵੀ ਸਸਪੈਂਡ ਕਰ ਦਿੱਤਾ ਸੀ।