India Punjab Religion

HSGMC ਚੋਣਾਂ ਵਿੱਚ ਅਕਾਲੀ ਦਲ ਵੱਲੋਂ ਵੱਡੀ ਜਿੱਤ ਦਾ ਦਾਅਵਾ ! ਇੰਨੀ ਸੀਟਾਂ ‘ਤੇ ਕੀਤਾ ਕਬਜ਼ਾ

ਬਿਉਰੋ ਰਿਪੋਰਟ – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜਿਆਂ ਵਿੱਚ ਅਕਾਲੀ ਦਲ ਨੇ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ । ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸ਼ੋਸ਼ਲ ਮੀਡੀਆ ਅਕਾਊਂਟ ਦੇ ਜਾਣਕਾਰੀ ਸਾਂਝੀ ਕਰਦੇ ਹੋਏ 40 ਵਾਰਡਾਂ ਵਿੱਚੋਂ 18 ‘ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਹੁਣ ਤੱਕ ਆਏ ਨਤੀਜਿਆਂ ਵਿੱਚ ਕਿਸੇ ਇੱਕ ਗਰੁੱਪ ਨੂੰ ਬਹੁਮਤ ਨਹੀਂ ਮਿਲਿਆ ਹੈ।

ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਸੀ ਇਸੇ ਲਈ ਪਾਰਟੀ ਨੇ ਹਰਿਆਣਾ ਸਿੱਖ ਪੰਥਕ ਦਲ ਬਣਾ ਕੇ ਚੋਣ ਲੜੀ ਜਿਸ ਦਾ ਚੋਣ ਨਿਸ਼ਾਨ ਢੋਲ ਸੀ । ਢੋਲ ਦੇ ਨਿਸ਼ਾਨ ‘ਤੇ ਅਕਾਲੀ ਦਲ ਦੇ 6 ਉਮੀਦਵਾਰ ਜਿੱਤੇ ਜਦਕਿ ਉਨ੍ਹਾਂ ਦੀ ਹਮਾਇਤ ਵਾਲੇ 12 ਹੋਰ ਅਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ । ਦਲਜੀਤ ਸਿੰਘ ਚੀਮਾ ਨੇ ਕਿਹਾ ਅਸੀਂ ਚੋਣਾਂ ਤੋਂ ਪਹਿਲਾਂ ਹੀ ਗਠਜੋੜ ਕੀਤਾ ਸੀ । ਦਲਜੀਤ ਸਿੰਘ ਚੀਮਾ ਨੇ ਹਰਿਆਣਾ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ

ਉਧਰ ਸਭ ਤੋਂ ਵੱਡਾ ਝਟਕਾ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਲੱਗਿਆ ਹੈ । ਕਾਲਾਂਵਾਲੀ ਸੀਟ ਤੋਂ 1712 ਵੋਟਾਂ ਦੇ ਫਕਰ ਨਾਲ ਦਾਦੂਵਾਰ ਹਾਰ ਗਏ ਹਨ । ਉਨ੍ਹਾਂ ਨੂੰ ਬਿੰਦਰ ਸਿੰਘ ਖਾਲਸਾ ਨੇ ਹਰਾਇਆ ਹੈ । ਬਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਅਜ਼ਾਦ ਦੇ ਮੁਖੀ ਵੀ ਹਨ ।

ਝੀਂਡਾ ਤੇ ਨਲਵੀ ਗਰੁੱਪ ਨੇ ਵੀ ਕਈ ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ । ਪੰਥਕ ਦਲ ਦੇ ਮੁਖੀ ਜਗਦੀਸ਼ ਸਿੰਘ ਝੀਂਡਾ ਅਸੰਧ ਦੇ ਵਾਰਡ ਨੰਬਰ 18 ਤੋਂ ਜਿੱਤ ਗਏ ਹਨ । ਜਦਕਿ ਸਿੱਖ ਸਮਾਜ ਸੰਗਠਨ ਦੇ ਮੁਖੀ ਦੀਦਾਰ ਸਿੰਘ ਨਲਵੀ ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਜਿੱਤੇ ਹਨ। ਉਧਰ ਕਰਨਾਲ ਦੇ ਵਾਰਡ ਨੰਬਰ 16 ਤੋਂ ਝੀਂਡਾ ਗਰੁੱਪ ਦੇ ਉਮੀਦਵਾਰ ਕਪੂਰ ਕੌਰ ਦੀ ਜਿੱਤ ਹੋਈ ਹੈ । ਕਰਨਾਲ ਦੇ ਵਾਰਡ ਨੰਬਰ-17 ਤੋਂ ਗੁਰਨਾਮ ਸਿੰਘ ਲਾਡੀ ਝੀਂਡਾ ਗਰੁੱਪ ਨੇ ਜਿੱਤ ਹਾਸਲ ਕੀਤੀ ਹੈ । ਜਗਾਧਰੀ ਦੇ ਵਾਰਡ ਨੰਬਰ -9 ਤੋਂ ਝੀਡਾ ਗਰੁੱਪ ਦੇ ਜੋਗਾ ਸਿੰਘ ਦੀ ਜਿੱਤ ਹੋਈ ਹੈ। ਥਾਣੇਸਰ ਤੋਂ ਅਜ਼ਾਦ ਉਮੀਦਵਾਰ ਹਰਮਨਪ੍ਰੀਤ ਸਿੰਘ ਜਿੱਤੇ ਹਨ। ਅੰਬਾਲਾ ਤੋਂ ਅਜ਼ਾਦ ਉਮੀਦਵਾਰ ਰੁਪਿੰਦਰ ਸਿੰਘ ਜਿੱਤੇ । ਹਰਿਆਣਾ ਦੇ ਝੱਜਰ ਤੋਂ ਗਗਨਦੀਪ ਕੌਰ ਨੇ 54 ਵੋਟਾਂ ਨਾਲ ਜਿੱਤ ਹਾਸਲ ਕੀਤੀ,ਉਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ 3 ਵੋਟਾਂ ਨਾਲ ਹਰਾਇਆ ਜਿੰਨਾਂ ਨੂੰ ਸਿਰਫ਼ 51 ਵੋਟ ਹੀ ਮਿਲੇ । ਝੱਜਰ ਵਿੱਚ ਕੁੱਲ 310 ਸਨ ਜਿੰਨਾਂ ਵਿੱਚੋਂ ਸਿਰਫ਼ 131 ਵੋਟ ਪਏ ।