Punjab

ਅਕਾਲੀ ਦਲ 25 ਕਰੋੜ ਨਾਲ ਤਿਆਰ ਕਰੇਗਾ ਟਰਾਂਸਪੋਰਟਰਜ਼ ਵੈਲਫੇਅਰ ਬੋਰਡ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਉਹ 25 ਕਰੋੜ ਰੁਪਏ ਦੀ ਰਾਸ਼ੀ ਨਾਲ ਟਰਾਂਸਪੋਰਟਰਜ਼ ਵੈਲਫੇਅਰ ਬੋਰਡ ਬਣਾਉਣਗੇ। ਬਾਦਲ ਨੇ ਕਿਹਾ ਕਿ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ ਦੇ ਨੁਮਾਇੰਦੇ ਇਸ ਬੋਰਡ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ ਵੀ ਬਹਾਲ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਛੋਟੇ ਟਰੱਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।

ਸੁਖਬੀਰ ਬਾਦਲ ਨੇ ਕਿਹਾ ਕਿ ਇਸ ਬੋਰਡ ਵਿੱਚ ਕੋਈ ਬਾਹਰੀ ਦਖਲਅੰਦਾਜ਼ੀ ਨਹੀਂ ਹੋਵੇਗੀ, ਸਿਰਫ਼ ਯੂਨੀਅਨ ਦਾ ਮੈਂਬਰ ਹੀ ਪ੍ਰਧਾਨਗੀ ਲਈ ਯੋਗ ਹੋਵੇਗਾ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਯੂਨੀਅਨਾਂ ਨੂੰ ਖਤਮ ਕਰਕੇ ਛੋਟੇ ਟਰੱਕਾਂ ਵਾਲਿਆਂ ਦੀ ਰੋਜ਼ੀ-ਰੋਟੀ ‘ਤੇ ਸੱਟ ਮਾਰੀ ਹੈ। ਬਾਦਲ ਨੇ ਕਿਹਾ ਕਿ ਅਸੀਂ ਸਾਰੇ ਆਟੋ-ਰਿਕਸ਼ਾ ਨੂੰ ਈ-ਰਿਕਸ਼ਾ ਨਾਲ ਬਦਲਣ ਲਈ ਇੱਕ ਉਦਾਰ ਨੀਤੀ ਵੀ ਲੈ ਕੇ ਆਵਾਂਗੇ।