ਬਿਉਰੋ ਰਿਪੋਰਟ – ‘ਆਪ’ ਸੁਪ੍ਰੀਮੋ ਨੇ ਦਾਅਵਾ ਕੀਤਾ ਹੈ ਕਿ PSPCL ਨੂੰ ਫ੍ਰੀ ਬਿਜਲੀ ਦੇਣ ਦੇ ਬਾਵਜੂਦ 900 ਕਰੋੜ ਦਾ ਫਾਇਦਾ ਹੋ ਰਿਹਾ ਹੈ। ਪਰ ਅਕਾਲੀ ਦਲ ਨੇ ਇਸ ਦਾਅਵੇ ਦੀ ਪੋਲ ਖੋਲੀ ਹੈ, ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ NK ਸ਼ਰਮਾ ਨੇ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਵਿੱਚ 7 ਹਜ਼ਾਰ ਕਰੋੜ ਦੇ ਘੁਟਾਲੇ ਹੋਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਾਰਾ ਪੈਸੈ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੇਬ੍ਹ ਵਿੱਚ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਇਸ ਘੁਟਾਲੇ ਦੀ CBI ਜਾਂਚ ਦੀ ਮੰਗ ਰਾਜਪਾਲ ਨਾਲ ਮਿਲਕੇ ਕੀਤੀ ਜਾਵੇਗੀ।
ਪਾਵਰਕਾਮ ਆਉਟਸੋਰਸ ਟੈਕਨੀਕਲ ਆਫਿਸ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਸਿਰਮਜੀਤ ਸਿੰਘ ਹਿਸੋਵਾਲ ਨੇ ਦੱਸਿਆ ਕਿ PSPCL ਵਿੱਚ ਦਿੱਲੀ ਦੀ ਕੰਪਨੀ ਦੇ ਜ਼ਰੀਏ 8 ਹਜ਼ਾਰ ਮੁਲਾਜ਼ਮਾਂ ਨੂੰ ਆਉਟਸੋਰਸ ਕੀਤਾ ਗਿਆ ਹੈ। ਇੰਨਾਂ ਮੁਲਾਜ਼ਮਾਂ ਦੀ ਕਾਗਜ਼ ‘ਤੇ ਤਨਖਾਹ 11 ਹਜ਼ਾਰ 409 ਹੈ ਜਦਕਿ ਅਸਲ ਵਿੱਚ 7300 ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਸਿਰਫ਼ ਮੁਲਾਜ਼ਮਾਂ ਦੇ ਨਾਂ ‘ਤੇ PSPCL ਤੋਂ 4309 ਰੁਪਏ ਹਾਉਸਰੈਂਟ ਲਿਆ ਜਾਂਦਾ ਹੈ। ਜੋ ਕੰਪਨੀਆਂ ਦੇ ਜ਼ਰੀਏ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਪਾਵਰਕਾਮ ਦੇ ਪ੍ਰਬੰਧਕਾ ਦੇ ਖਾਤੇ ਵਿੱਚ ਜਾਂਦਾ ਹੈ।
ਅਕਾਲੀ ਦਲ ਦੇ ਉਮੀਦਵਾਰ ਐਨ.ਕੇ ਸ਼ਰਮਾ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਮੁਲਾਜਮ਼ਾਂ ਨੂੰ EPF ਅਤੇ ਪੂਰੀ ਤਨਖਾਹ ਦੇਣੀ ਹੁੰਦੀ ਹੈ ਇਸ ਦੇ ਉਲਟ ਮੁਲਾਜ਼ਮਾਂ ਨੂੰ ਸਿਰਫ਼ 7300 ਰੁਪਏ ਦਿੱਤੇ ਜਾਂਦੇ ਹਨ । PSPCL ਨਕਲੀ ਰਸੀਦਾਂ ਦੇ ਜ਼ਰੀਏ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਪੂਰਾ ਘੁਟਾਲਾ 426 ਕਰੋੜ ਰੁਪਏ ਦਾ ਘੁਟਾਲਾ ਹੈ।
ਐਨ ਕੇ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਬਿਜਲੀ ਦੀ ਤਾਰ ਖਰੀਦਣ ਦੇ ਨਾਂ ‘ਤੇ ਲੁੱਟਿਆ ਜਾ ਰਿਹਾ ਹੈ, ਹਰਿਆਣਾ ਵਿੱਚ 9 ਮੀਟਰ ਤਾਰ ਦਾ ਖੰਬਾ 2500 ਰੁਪਏ ਹੈ ਪੰਜਾਬ ਵਿੱਚ 5200 ਰੁਪਏ ਲਏ ਜਾ ਰਹੇ ਹਨ। ਇਸੇ ਤਰ੍ਹਾਂ ਹਰਿਆਣਾ ਵਿੱਚ 11 ਮੀਟਰ ਦਾ ਖੰਬਾ 5200 ਦਾ ਹੈ ਜਦਕਿ ਪੰਜਾਬ ਵਿੱਚ 10 ਹਜ਼ਾਰ 976 ਰੁਪਏ ਲਿਆ ਜਾ ਰਿਹਾ ਹੈ।
ਸ਼ਿਕਾਇਤ ਕਰਨ ‘ਤੇ ਹੁੰਦੇ ਹਨ ਹਮਲੇ
ਇਸ ਮੌਕੇ ‘ਤੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਹਿਸੋਵਾਲ ਨੇ ਦੱਸਿਆ ਕਿ ਘੁਟਾਲੇ ਦੀ ਸ਼ਿਕਾਇਤ PSPCL ਮੈਨੇਜਮੈਂਟ ਤੋਂ ਲੈਕੇ ਮੁੱਖ ਮੰਤਰੀ ਤੱਕ ਸ਼ਿਕਾਇਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ, ਕਾਰਵਾਈ ਕਰਨ ਦੀ ਬਜਾਏ ਉਲਟਾ ਜਾਨਲੇਵਾ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ – ਕਾਰ ‘ਤੇ ਵੀ ਹੋਇਆ ਗਰਮੀ ਦਾ ਅਸਰ, ਚਲ ਰਹੀ ਕਾਰ ਨੂੰ ਲੱਗੀ ਅੱਗ