ਬਿਉਰੋ ਰਿਪੋਰਟ – SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (HARJINDER SINGH DHAMI) ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦਾ ਅਸਤੀਫ਼ਾ ਨਾ-ਮਨਜ਼ੂਰ ਕਰਨ ਤੋਂ ਬਾਅਦ ਅਕਾਲੀ ਸੁਧਾਰ ਲਹਿਰ ਦੇ ਆਗੂ ਜਥੇਦਾਰ ਹਰਪ੍ਰੀਤ ਸਿੰਘ (JATHEDAR HARPREET SINGH) ਨੂੰ ਮਿਲਣ ਦੇ ਲਈ ਪਹੁੰਚੇ । ਇੰਨਾਂ ਆਗੂਆਂ ਵਿੱਚ ਕਨਵੀਨਰ ਗੁਰਪ੍ਰਤਾਪ ਸਿੰਘ ਵਡੋਲਾ,ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਸਨ ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਅਸੀਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈਣ ਪੰਥ ਨੂੰ ਉਨ੍ਹਾਂ ਦੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਦੀ ਬਹੁਤ ਜ਼ਰੂਰਤ ਹੈ । ਉਨ੍ਹਾਂ ਕਿਹਾ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕੀਤੀ ਜਾਵੇ,ਉਨ੍ਹਾਂ ਦੀ ਜਾਤ ਦੀ ਪਰਖ ਹੋਵੇ ਤਾਂ ਕੋਈ ਵੀ ਇਨਸਾਨ ਭਾਵੁਕ ਹੋ ਜਾਂਦਾ ਹੈ,ਅੱਜ ਇਸੇ ਵਜ੍ਹਾ ਕਰਕੇ SGPC ਨੂੰ ਅਸਤੀਫ਼ਾ ਨਾ-ਮਨਜ਼ੂਰ ਕਰਨਾ ਪਿਆ ਹੈ ।
ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਜਥੇਦਾਰ ਸਾਹਿਬਾਨਾਂ ਦੇ ਫੈਸਲੇ ਨਾਲ ਸੰਗਤਾਂ ਦਾ ਵਿਸ਼ਵਾਸ਼ ਤਖਤ ਸਾਹਿਬ ‘ਤੇ ਮੁੜ ਤੋਂ ਕਾਇਮ ਹੋ ਰਿਹਾ ਸੀ । ਪਰ ਇੰਨਾਂ ਨੂੰ ਇਹ ਕਬੂਲ ਨਹੀਂ ਸੀ ਜੇਕਰ ਜਥੇਦਾਰ ਇੰਨਾਂ ਦੇ ਕਹੇ ਮੁਤਾਬਿਕ ਫੈਸਲਾ ਨਹੀਂ ਲੈਂਦੇ ਹਨ ਤਾਂ ਧਮਕੀ ਦਿੱਤੀ ਜਾਂਦੀ ਹੈ । ਵਡਾਲਾ ਨੇ ਕਿਹਾ ਵਿਰਸਾ ਸਿੰਘ ਵਲਟੋਹਾ ਇੱਕ ਸਾਜਿਸ਼ ਦੇ ਤਹਿਤ ਜਥੇਦਾਰ ਰਘਬੀਰ ਸਿੰਘ ਦੇ ਘਰ ਰਿਕਾਰਡਿੰਗ ਕਰਨ ਲਈ ਗਿਆ ਸੀ । ਸਭ ਜਾਣ ਦੇ ਹਨ ਕਿ ਉਨ੍ਹਾਂ ਦੇ ਆਕਾਵਾਂ ਨੇ ਭੇਜਿਆ ਹੈ ਜਿਸ ਦੀ ਉਹ ਗੱਲ ਮੰਨਦਾ ਹੈ । ਸਿਰਫ ਇੰਨਾਂ ਹੀ ਨਹੀਂ ਵਡਾਲਾ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ (AKALI DAL ACTING PRESIDENT BALVINDER SINGH BHUNDER) ‘ਤੇ ਵੀ ਸਵਾਲ ਚੁੱਕੇ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਜਾਰੀ ਕੀਤੇ ਤਾਂ ਵਲਟੋਹਾ ਨੂੰ ਕੱਢੇ ਤਾਂ ਹੁਕਮਾਂ ਦੀ ਪਾਲਨਾ ਨਹੀਂ ਕੀਤੀ,ਵਲਟੋਹਾ ਨੇ ਆਪ ਹੀ ਅਸਤੀਫ਼ਾ ਦਿੱਤਾ । ਵਡਾਲਾ ਨੇ SGPC ਦੇ ਪ੍ਰਧਾਨ ਦੀ ਚੁੱਪੀ ‘ਤੇ ਹੀ ਸਵਾਲ ਚੁੱਕ ਦਿੱਤੇ ਉਨ੍ਹਾਂ ਕਿਹਾ ਜਦੋਂ ਵਿਰਸਾ ਸਿੰਘ ਵਲਟੋਹਾ ਨੇ ਬੋਲਣਾ ਸ਼ੁਰੂ ਕੀਤਾ ਤਾਂ ਹੀ ਉਸ ਦਾ ਨੋਟਿਸ ਲੈਣਾ ਚਾਹੀਦਾ ਸੀ ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਰਸਾ ਸਿੰਘ ਵਲਟੋਹਾ ਨੂੰ ਘੇਰ ਦੇ ਹੋਏ ਕਿਹਾ ਇੱਕ ਗੱਲ ਸਾਫ ਹੋ ਗਈ ਹੈ ਕੁਝ ਲੋਕ ਇੱਕ ਪਰਿਵਾਰ ਨਾਲ ਖੜੇ ਹਨ । ਪਰ ਪੂਰਾ ਸਿੱਖ ਭਾਈਚਾਰੀ ਸਿੰਘ ਸਾਹਿਬਾਨਾਂ ਨਾਲ ਖੜਾ ਹੈ । ਢੀਂਡਸਾ ਨੇ ਕਿਹਾ ਵੱਡੇ-ਵੱਡੇ ਮਹਾਰਾਜਾ ਅਤੇ ਮੁੱਖ ਮੰਤਰੀਆਂ ਨੂੰ ਸ੍ਰੀ ਅਕਾਲ ਤਖਤ ਵੱਲੋਂ ਸਜ਼ਾਵਾਂ ਦਿੱਤੀਆਂ ਗਈਆਂ ਹਨ ਪਰ ਕਿਸੇ ਨੇ ਸਵਾਲ ਖੜਾ ਨਹੀਂ ਕੀਤਾ ਹੈ । ਪਰ ਵਿਰਸਾ ਸਿੰਘ ਵਲਟੋਹਾ ਦੀ ਜਥੇਦਾਰਾਂ ‘ਤੇ ਸਵਾਲ ਚੁੱਕਣ ਦੀ ਹਿੰਮਤ ਕਿਸੇ ਦੀ ਸ਼ੈਅ ‘ਤੇ ਹੋਈ ਹੈ । ਇਸੇ ਲਈ ਅਕਾਲੀ ਦਲ ਅਤੇ SGPC ਦਾ ਪ੍ਰਧਾਨ ਚੁੱਪ ਰਿਹਾ ।