ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਡਰੱਗ ਦੇ ਨਾਲ ਫੜੇ ਗਏ ਤੇਜਬੀਰ ਸਿੰਘ ਗਿੱਲ ਮਾਮਲੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਜੰਗ ਸ਼ੁਰੂ ਹੋ ਗਈ ਹੈ । ਬੀਤੇ ਦਿਨੀਂ ਆਪ ਨੇ ਤੇਜਬੀਰ ਨੂੰ ਅਕਾਲੀ ਆਗੂ ਅਤੇ ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਇੰਡੀਆ (SOI) ਦਾ ਸਾਬਕਾ ਪ੍ਰਧਾਨ ਦੱਸਿਆ ਸੀ । ਉੱਧਰ ਸੋਮਵਾਰ ਨੂੰ ਅਕਾਲੀ ਦਲ ਨੇ ਪ੍ਰੈੱਸ ਕਾਂਗਰਸ ਕਰਕੇ AAP ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ‘ਤੇ ਨਿਸ਼ਾਨਾ ਲਗਾਇਆ ਅਤੇ ਉਨ੍ਹਾਂ ਖ਼ਿਲਾਫ਼ ਐਕਸ਼ਨ ਦੀ ਗੱਲ ਕਹੀ ।
ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਫੜਿਆ ਗਿਆ ਤੇਜਬੀਰ ਸਿੰਘ ਆਪ ਦਾ ਆਗੂ ਹੈ । ਉਨ੍ਹਾਂ ਨੇ ਦੱਸਿਆ ਕਿ ਤੇਜਬੀਰ ਸਿੰਘ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਤੋਂ ਦੂਰ ਹੋ ਗਿਆ ਸੀ । ਉਹ ਨਾ ਤਾਂ ਪਾਰਟੀ ਦੀਆਂ ਬੈਠਕਾਂ ਵਿੱਚ ਆਉਂਦਾ ਸੀ ਅਤੇ ਨਾ ਹੀ ਉਸ ਦੇ ਕੋਲ ਕੋਈ ਅਹੁਦਾ ਹੈ । 2022 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਹੀ ਉਸ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ।
ਉਨ੍ਹਾਂ ਨੇ ਰਾਜਾਸਾਂਸੀ ਤੋਂ ਚੋਣ ਲੜ ਚੁੱਕੇ ਅਤੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਯਾਂਦਿਆ ਦੇ ਨਾਲ ਤੇਜਬੀਰ ਸਿੰਘ ਦੀ ਤਸਵੀਰ ਵੀ ਸਾਂਝੀ ਕੀਤੀ । ਅਰਸ਼ਦੀਪ ਕਲੇਰ ਨੇ ਦੱਸਿਆ ਕਿ ਤੇਜਵੀਰ ਹੁਣ ਮਿਯਾਂਦਿਆ ਦੇ ਨਾਲ ਕਾਰਾਂ ‘ਤੇ ਘੁੰਮ ਦਾ ਹੈ ਅਤੇ ਉਨ੍ਹਾਂ ਦੇ ਕਬੱਡੀ ਕੱਪ ਦਾ ਵੀ ਪ੍ਰਬੰਧ ਕਰਦਾ ਹੈ। ਬੀਤੇ ਦਿਨੀਂ ਪਿੰਡ ਮਿਯਾਂਦਿਆ ਵਿੱਚ ਕਬੱਡੀ ਕੱਪ ਹੋਇਆ ਸੀ । ਇਸ ਨੂੰ ਤੇਜਬੀਰ ਨੇ ਹੀ ਕਰਵਾਇਆ ਸੀ । ਉਹ ਜਲਦ ਦੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨਗੇ ।
ਮਲਵਿੰਦਰ ਸਿੰਘ ਕੰਗ ‘ਤੇ ਨਿਸ਼ਾਨਾ ਲਗਾਇਆ
ਅਰਸ਼ਦੀਪ ਕਲੇਰ ਨੇ ਤੇਜਬੀਰ ਸਿੰਘ ਦੀ ਗ੍ਰਿਫ਼ਤਾਰੀ ਦੇ ਬਾਅਦ ਉਸ ‘ਤੇ ਪ੍ਰੈੱਸ ਕਾਂਗਰਸ ਕਰਨ ਵਾਲੇ ਮਾਲਵਿੰਦਰ ਸਿੰਘ ਕੰਗ ‘ਤੇ ਨਿਸ਼ਾਨਾ ਲਗਾਇਆ । ਉਨ੍ਹਾਂ ਨੇ ਕਿਹਾ ਮਾਲਵਿੰਦਰ ਸਿੰਘ ਕੰਗ ਨੂੰ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ ।
ਨਸ਼ੇ ਨੂੰ ਸਿਆਸੀ ਪੌੜੀ ਦੇ ਤੋਰ ‘ਤੇ ਵਰਤਿਆ ਗਿਆ
ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਚੋਣਾਂ ਤੋਂ ਪਹਿਲਾਂ ਸੀ ਐੱਮ ਨੇ ਕਿਹਾ ਸੀ ਕਿ ਨਸ਼ਾ ਸਰਕਾਰਾਂ ਵੇਚ ਦੀ ਹਨ । ਕਿਹਾ ਕਿ ਗੱਲ ਸੱਚ ਸਾਬਤ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਹਮੇਸ਼ਾ ਨਸ਼ੇ ਨੂੰ ਇੱਕ ਪੌੜੀ ਦੇ ਤੌਰ ਦੇ ਵਰਤਿਆਂ ਹੈ ਅਤੇ ਲੋਕਾਂ ਨੂੰ ਗੁਮਰਾਹ ਕੀਤਾ ਹੈ ।