ਬਿਉਰੋ ਰਿਪੋਰਟ – ਅਕਾਲੀ ਦਲ ਨੇ ਬਾਗੀ ਗੁੱਟ (AKALI DAL REBEL GROUP) ਦੀ ਅਗਵਾਈ ਕਰ ਰਹੇ ਪ੍ਰੇਮ ਸਿੰਘ ਚੰਦੂਮਾਜਰਾ (PREAM SINGH CHANDUMAJRA) ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਜੰਮੂ-ਕਸ਼ਮੀਰ ਚੋਣਾਂ ਵਿੱਚ ਬੀਜੇਪੀ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ । ਚੰਦੂਮਾਜਰਾ ਇੱਕ ਸਿੱਖ ਉਮੀਦਵਾਰ ਨਾਲ ਪ੍ਰੈਸ ਕਾਂਫਰੰਸ ਕਰ ਰਹੇ ਹਨ ਅਤੇ ਪਿੱਛੇ ਬੀਜੇਪੀ ਦਾ ਝੰਡਾ ਹੈ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਵੀ ਮੌਜੂਦ ਹਨ । ਅਕਾਲੀ ਦਲ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਇਹ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਚੰਦੂਮਾਜਰਾ ਸਾਹਿਬ ਜੰਮੂ-ਕਸ਼ਮੀਰ ‘ਚ ਬੀਜੇਪੀ ਦੇ ਸਟਾਰ ਪ੍ਰਚਾਰਕ!!!!ਬਿੱਲੀ ਹੁਣ ਥੈਲੇ ‘ਚੋਂ ਬਾਹਰ… ਇਸ ਗੱਲ ਦੀ ਪੁਸ਼ਟੀ ਹੋ ਗਈ … ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ… ਕੀ ਇਹ ਭਾਜਪਾ ਵਿੱਚ ਰਲੇਵਾਂ ਹੈ ਜਾਂ ਗਠਜੋੜ ……..ਢੀਂਡਸਾ ਸਾਹਿਬ, ਬੀਬੀ ਜਗੀਰ ਕੌਰ ਜੀ ਅਤੇ ਵਡਾਲਾ ਸਾਹਿਬ , ਇਹ ਕਿਸ ਕਿਸਮ ਦੀ ਪੰਥਕ ਏਕਤਾ ਹੈ.? ਕੀ ਸ਼੍ਰੋਮਣੀ ਅਕਾਲੀ ਦਲ ਨੂੰ ਦੋਫਾੜ ਕਰਨ ਪਿੱਛੇ ਇਹੀ ਮੁੱਖ ਮਕਸਦ ਸੀ? ਉਧਰ ਇਸ ਮਾਮਲੇ ਵਿੱਚ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਵੀ ਬਿਆਨ ਸਾਹਮਣੇ ਆਇਆ ਹੈ ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਸਫਾਈ ਦਿੱਤੀ ਕਿ ‘ਮੈਂ ਬੀਜੇਪੀ ਦਾ ਪ੍ਰਚਾਰ ਨਹੀਂ ਕਰ ਰਿਹਾ ਸੀ ਮੈਂ ਅਜ਼ਾਦ ਤੌਰ ‘ਤੇ ਖੜੇ ਸਿੱਖ ਉਮੀਦਵਾਰ ਦੇ ਪ੍ਰਚਾਰ ਲਈ ਗਿਆ ਸੀ । ਅਸੀਂ ਚਾਹੁੰਦੇ ਹਾਂ ਸਿੱਖ ਉਮੀਦਵਾਰ ਨੂੰ ਵੋਟ ਪਏ,ਮੈਂ ਬੀਜੇਪੀ ਲਈ ਪ੍ਰਚਾਰ ਨਹੀਂ ਕਰ ਰਿਹਾ ਸੀ ਤਸਵੀਰ ਦੇ ਪਿੱਛੇ ਕਿਸੇ ਨੇ ਬੀਜੇਪੀ ਦਾ ਝੰਡਾ ਲੱਗਾ ਦਿੱਤਾ ਉਨ੍ਹਾਂ ਨੂੰ ਨਹੀਂ ਪਤਾ ਹੈ । ਅਕਾਲੀ ਦਲ ਦੇ ਆਗੂਆਂ ਨੂੰ ਹਰ ਗੱਲ ਵੀ ਨਾਗਪੁਰ ਹੀ ਨਜ਼ਰ ਆਉਂਦਾ ਹੈ,ਅਕਾਲੀ ਦਲ ਜਾਣ ਬੁਝ ਕੇ ਅਜਿਹੀਆਂ ਗੱਲਾਂ ਬਣਾ ਰਿਹਾ ਹੈ ।