ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਨੂੰ ਨੌਜਵਾਨਾਂ ਦੀ ਚੋਣਾਂ ਵਿੱਚ ਅਹਿਮੀਅਤ ਸਮਝ ਆ ਗਈ ਹੈ। ਇਸੇ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਰਣਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ । ਲੁਧਿਆਾ ਵਿੱਚ ‘ਪੰਜਾਬ ਦੇ ਨੌਜਵਾਨ ਸਾਡੀ ਸ਼ਾਨ’ ਮੁਹਿੰਮ ਸ਼ੁਰੂ ਕਰਨ ਵੇਲੇ ਉਨ੍ਹਾਂ ਨੇ ਪਾਰਟੀ ਦੇ ਢਾਂਚੇ ਨੂੰ ਲੈਕੇ ਅਹਿਮ ਬਦਲਾਅ ਬਾਰੇ ਜਾਣਕਾਰੀ ਦਿੱਤੀ ਹੈ ।
ਪਾਰਟੀ ਪ੍ਰਧਾਨ ਨੇ ਦੱਸਿਆ ਕਿ ਨਗਰ ਨਿਗਮ,ਨਗਰ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਵਿੱਚ 50 ਫੀਸਦੀ ਟਿਕਟਾਂ ਨੌਜਵਾਨ ਨੂੰ ਦਿੱਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਇਸ ਵਾਰ ਹਲਕਾ ਇੰਚਾਰਜ ਦੀ ਲਿਸਟ ਵਿੱਚ 37 ਦੇ ਕਰੀਬ ਨੌਜਵਾਨ ਹਨ। ਇਸ ਤੋਂ ਇਲਾਵਾ ਅਕਾਲੀ ਦੀ ਯੂਥ ਜ਼ਿਲ੍ਹਾਂ ਪ੍ਰਧਾਨ ਦੇ ਲਈ ਲਈ ਹੁਣ 35 ਸਾਲ ਤੋਂ ਵੱਧ ਉਮਰ ਦਾ ਆਗੂ ਅਪਲਾਈ ਨਹੀਂ ਕਰ ਸਕੇਗਾ। ਬਲਾਕ ਅਤੇ ਜਿਲ੍ਹਾਂ ਪ੍ਰਧਾਨ ਦੀ ਚੋਣ ਦੇ ਲ਼ਈ ਕਿਸੇ ਸਿਫਾਰਿਸ਼ ਦੀ ਜਰੂਰਤ ਨਹੀਂ ਹੋਵੇਗੀ । ਪਾਰਟੀ ਪ੍ਰਧਾਨ ਨੇ ਕਿਹਾ ਆਨ ਲਾਈਨ ਮੈਂਬਰਸ਼ਿਪ ਅਪਲਾਈ ਕਰਨ ਦੀ ਅਖੀਰਲੀ ਤਰੀਕ 31 ਦਸੰਬਰ ਹੋਵੇਗੀ ਜੋ 250 ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋੜੇਗਾ ਉਸ ਨੂੰ ਡੈਲੀਗੇਟ ਚੁਣਿਆ ਜਾਵੇਗਾ । ਇਸ ਤੋਂ ਇਲਾਵਾ ਜ਼ਿਲ੍ਹਾਂ ਪ੍ਰਧਾਨ ਉਹ ਹੀ ਬਣ ਸਕਦਾ ਹੈ ਜੋ 2000 ਡੈਲੀਗੇਟਸ ਨੂੰ ਨਾਮਜ਼ਦ ਕਰੇ। । ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਯੂਥ ਵਿੰਗ ਨੂੰ ਕਿਹਾ ਹੈ ਕਿ ਪਾਰਟੀ ਦੇ ਸੋਸ਼ਲ ਮੀਡੀਆ ਐਕਾਉਂਟ ਨਾਲ ਜੁੜਨ ਅਤੇ ਜਦੋਂ ਵੀ ਪਾਰਟੀ ਵੱਲੋਂ ਵੀਡੀਓ ਪਾਇਆ ਜਾਂਦਾ ਹੈ ਤਾਂ ਉਸ ਨੂੰ ਫੌਰਨ ਲਾਈਕ ਅਤੇ ਸ਼ੇਅਰ ਕਰੋ
ਲੁਧਿਆਣਾ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕੀਤਾ । ਉਨ੍ਹਾਂ ਕਿਹਾ ਸਾਰੇ ਜਾਣ ਦੇ ਹਨ ਕਿ ਪੰਜਾਬ ਨੂੰ ਤਰਕੀ ਤੱਕ ਪਹੁੰਚਾਉਣ ਵਿੱਚ ਅਕਾਲੀ ਦਲ ਨੇ ਕੀ ਰੋਲ ਅਦਾ ਕੀਤਾ ਹੈ । ਪਰ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਹੈ । ਉਨ੍ਹਾਂ ਨੇ ਸੀਨੀਅਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਨੂੰ ਦੱਸਣ ਕਿ ਅਕਾਲੀ ਦਲ ਦੀ ਸਰਕਾਰ ਨੇ ਉਨ੍ਹਾਂ ਦੇ ਲਈ ਕੀ ਕੰਮ ਕੀਤੇ ਹਨ ।