Punjab

ਅਕਾਲੀ ਦਲ ‘ਚ ਵੱਡੀ ਬਗਾਵਤ ! ਵਿਧਾਇਕ ਇਆਲੀ ਦੀ ਲੀਡਰਸ਼ਿਪ ਬਦਲਣ ਦੀ ਮੰਗ,ਰਾਸ਼ਟਰਪਤੀ ਚੋਣ ਦਾ ਕੀਤਾ ਬਾਇਕਾਟ

ਪੰਜਾਬ ਵਿਧਾਨ ਸਭਾ ਦੇ ਅੰਦਰ ਅਕਾਲੀ ਦਲ ਦੇ ਲੀਡਰ ਆਫ ਦੀ ਹਾਊਸ ਮਨਪ੍ਰੀਤ ਇਆਲੀ ਨੇ ਸੁਖਬੀਰ ਬਾਦਲ ਖਿਲਾਫ਼ ਖੋਲ੍ਹਿਆ ਮੋਰਚਾ

ਦ ਖ਼ਾਲਸ ਬਿਊਰੋ : ਪਹਿਲਾਂ ਤੋਂ ਹੀ ਮੁਸ਼ਕਿਲ ਵਿੱਚ ਘਿਰੀ ਅਕਾਲੀ ਦਲ ਦੇ ਲਈ ਇੱਕ ਹੋਰ ਬਾਗੀ ਸੁਰ ਨੇ ਮੁਸ਼ਕਿਲ ਵਧਾ ਦਿੱਤੀ ਹੈ।ਆਪ ਦੀ ਸਿਆਸੀ ਹਨੇਰੀ ਵਿੱਚ ਜਿੱਤ ਕੇ ਆਏ ਵਿਧਾਇਕ ਅਤੇ ਵਿਧਾਨ ਸਭਾ ਦੇ ਅੰਦਰ ਅਕਾਲੀ ਦਲ ਦੇ ਲੀਡਰ ਆਫ ਦੀ ਹਾਊਸ ਮਨਪ੍ਰੀਤ ਇਆਲੀ ਨੇ ਸੁਖਬੀਰ ਬਾਦਲ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਅਕਾਲੀ ਦਲ ਦੀ ਲੀਡਰਸ਼ਿਪ ਬਦਲਣ ਦੀ ਜ਼ਰੂਰਤ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਉਹ ਸੁਖਬੀਰ ਬਾਦਲ ਤੋਂ ਸਿੱਧੇ-ਸਿੱਧੇ ਅਸਤੀਫ਼ਾ ਮੰਗ ਰਹੇ ਹਨ।

ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸੁਖਬੀਰ ਬਾਦਲ ਅਸਤੀਫ਼ਾ ਦੇ ਸਕਦੇ ਹਨ ਪਰ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਪਾਰਟੀ ਤੋਂ ਨਰਾਜ਼ ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣ ਵਿੱਚ ਵੋਟਿੰਗ ਤੋਂ ਸਾਫ਼ ਇਨਕਾਰ ਕਰਦੇ ਹੋਏ ਬੀਜੇਪੀ ਨੂੰ ਵੀ ਘੇਰਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ

ਰਾਸ਼ਟਰਪਤੀ ਚੋਣ ਦਾ ਬਾਇਕਾਟ

ਅਕਾਲੀ ਦਲ ਦੇ ਵਿਧਾਨ ਸਭਾ ਵਿੱਚ 3 ਵਿਧਾਇਕ ਹਨ। ਮਨਪ੍ਰੀਤ ਇਆਲੀ ਨੇ ਪਾਰਟੀ ਦੀ ਲੀਡਰਸ਼ਿਪ ‘ਤੇ ਇਲ ਜ਼ਾਮ ਲਗਾਇਆ ਹੈ ਕੀ NDA ਦੇ ਉਮੀਦਵਾਰ ਦ੍ਰੌਪਤੀ ਮੁਰਮੂ ਨੂੰ ਹਿਮਾਇਤ ਦੇਣ ਤੋਂ ਪਹਿਲਾਂ ਪੰਜਾਬੀਆਂ ਨੂੰ ਨਹੀਂ ਪੁੱਛਿਆ ਗਿਆ । ਅਕਾਲੀ ਦਲ ਦੀ ਕੋਰ ਕਮੇਟੀ ਨੇ ਜਿਸ ਦਿਨ NDA ਦੀ ਉਮੀਦਵਾਰ ਨੂੰ ਹਿਮਾਇਤ ਦੇਣ ਦਾ ਫੈਸਲਾ ਦਿੱਤਾ ਸੀ ਉਸੇ ਦਿਨ ਤੋਂ ਮਨਪ੍ਰੀਤ ਇਆਲੀ ਦੀ ਨਾਰਾਜ਼ਗੀ ਦੀ ਖ਼ਬਰ ਆ ਰਹੀ ਸੀ।

ਉਨ੍ਹਾਂ ਦਾ ਇ ਲਜ਼ਾਮ ਸੀ ਕਿ ਇਸ ਬਾਰੇ ਪਾਰਟੀ ਨੇ ਉਨ੍ਹਾਂ ਦੀ ਸਲਾਹ ਤੱਕ ਨਹੀਂ ਲਈ ਪਰ ਰਾਸ਼ਟਰਪਤੀ ਲਈ ਹੋ ਰਹੀ ਵੋਟਿੰਗ ਦੌਰਾਨ ਉਨ੍ਹਾਂ ਨੇ ਖੁੱਲ੍ਹ ਕੇ ਪਾਰਟੀ ਦੇ ਫੈਸਲੇ ਖਿਲਾਫ ਆਪਣੀ ਰਾਇ ਰੱਖੀ ਹੈ ਅਤੇ ਰਾਸ਼ਟਰਪਤੀ ਚੋਣਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ । ਉਨ੍ਹਾਂ ਨੇ ਬੀਜੇਪੀ ‘ਤੇ ਵੀ ਤਿੱਖਾ ਹਮ ਲਾ ਕਰਦੇ ਹੋਏ ਕਿਹਾ ਕਿ ਉਹ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨ ਵਿੱਚ ਫੇਲ੍ਹ ਸਾਬਿਤ ਹੋਏ ਹਨ। ਮਨਪ੍ਰੀਤ ਸਿੰਘ ਇਆਲੀ ਪੇਸ਼ੇ ਤੋਂ ਬਿਲਡਰ ਹਨ ਅਤੇ ਕੁੱਝ ਮਹੀਨੇ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਘਰ ਅਤੇ ਦਫ਼ਤਰ ਵਿੱਚ ਰੇਡ ਮਾਰੀ ਸੀ, ਇਸ ਦੌਰਾਨ ਇਆਲੀ ਨੇ ਇਲ ਜ਼ਾਮ ਲਗਾਇਆ ਸੀ ਕਿ ਬੀਜੇਪੀ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ।