‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਲਈ ਸੱਤਵਾਂ ਐਲਾਨ ਕਰਦਿਆਂ ਕਿਹਾ ਕਿ 2022 ਵਿੱਚ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਸਕੂਲ ਵੈਨਾਂ ਲਈ ਖ਼ਾਸ ਸੁਵਿਧਾ ਪ੍ਰਦਾਨ ਕਰੇਗਾ। ਸਕੂਲ ਵਾਹਨਾਂ ਨੂੰ ਸੜ੍ਹਕ ‘ਤੇ ਚੱਲਣ ਲਈ ਰੋਡ ਟੈਕਸ ਦਾ ਭੁਗਤਾਨ ਹੋਰ ਵਪਾਰਕ ਵਾਹਨਾਂ ਨਾਲੋਂ ਘੱਟ ਕਰਨਾ ਹੋਵੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਟਰਾਂਸਪੋਰਟ ਖ਼ੇਤਰ ਨਾਲ ਜੁੜੇ ਲੋਕਾਂ ਨੂੰ ਹਰ ਪੱਖੋਂ ਰਾਹਤ ਦੇਣਾ ਸਾਡੀ ਅਹਿਮ ਪਹਿਲੀ ਹੋਵੇਗੀ।
