ਸ੍ਰੋਮਣੀ ਅਕਾਲੀ ਦਲ ਬਚਾਉ ਲਹਿਰ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜੰਗੀਰ ਕੌਰ, ਸ਼ਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ ਬਰਾੜ ਨੇ ਸਾਂਝੇ ਤੌਰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਨੇ ਸੁਖਬੀਰ ਧੜੇ ਵੱਲੋਂ ਪੰਥਕ ਆਗੂਆਂ ਨੂੰ ਭਾਜਪਾ ਅਤੇ ਕਾਂਗਰਸ ਦਾ ਏਜੰਟ ਦੱਸਣ ’ਤੇ ਸਖਤ ਪ੍ਰਤੀਕਰਿਅ ਕਰਦੇ ਹੋਏ ਕਿਹਾ ਕਿ ਪੰਥ ਹਿੱਤਾਂ ਦੀ ਤਿਲਾਂਜਲੀ ਦੇ ਕੇ ਨਿੱਜ ਫਾਇਦਿਆਂ ਨਹੀ ਭਾਜਪਾ ਨੂੰ ਜੱਫੀਆ ਪਾਉਣ ਵਾਲੇ ਅੱਜ ਕਿਸ ਮੂੰਹ ਨਾਲ ਪੰਜਾਬ ਦੇ ਟਕਸਾਲੀਆ ਅਕਾਲੀ ਅਤੇ ਪੰਥਕ ਪਰਿਵਾਰਾਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਭਾਜਪਾ ਨਾਲ ਜੱਫੀ ਪਾਈ ਗਈ ਕਿ ਭਾਜਪਾ ਦੇ ਏਜੰਟ ਨਹੀਂ, ਸੀਨੀਅਰ ਲੀਡਰਸ਼ਿਪ ਨੂੰ ਅਣਗੋਲਿਆ ਕਰਕੇ ਵਜਾਰਤਾਂ ਲਈਆਂ ਨਾਲ ਜੱਫੀਆ ਪਾਈਆਂ ਕਿ ਉਹ ਭਾਜਪਾ ਦੇ ਏਜੰਟ ਨਹੀਂ, ਰਾਸਟਰਪਤੀ ਅਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿਚ ਭਾਜਪਾ ਨੂੰ ਵੋਟ ਪਾਉਣ ਵਾਲੇ ਕਿ ਭਾਜਪਾ ਦੇ ਏਜੰਟ ਨਹੀਂ, ਤਿੰਨ ਕਾਲੇ ਕਾਨੂੰਨਾ ਦੇ ਡਰਾਫਟ ’ਤੇ ਕੋਰ ਕਮੇਟੀ ਦੇ ਫੈਸਲੇ ਵਿਚ ਉਲਟ ਜਾ ਕੇ ਸਮਰਥਨ ਕਰਨਾ ਕਿ ਉਹ ਭਾਜਪਾ ਦੇ ਏਜੰਟ ਨਹੀਂ, ਲੋਕਾਂ ਸਭਾ ਚੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕੱਲੇ ਜਾ ਕੇ ਸੀਟਾਂ ਲਈ ਤਰਲੇ ਮਿਨਤਾਂ ਕੀਤੀਆਂ ਕਿ ਉਹ ਭਾਜਪਾ ਦੇ ਏਜੰਟ ਨਹੀਂ।
ਜਦੋਂ ਕਿ ਇਹ ਵੀ ਰਿਕਾਰਡ ਹੈ ਕਿ ਉਨ੍ਹਾਂ ਨੇ ਪੰਜਾਬ ਅਤੇ ਕਿਸਾਨੀ ਦੇ ਹਿੱਤਾਂ ਲਈ ਲੈਂਡ ਐਕੁਜੇਸਨ ਐਕਟ ਦੇ ਖਿਲਾਫ ਸੱਤਾਧਾਰੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਅਮੈਂਡਮੈਂਟ ਪਾਈ ਕਿ ਇਹ ਭਾਜਪਾ ਦਾ ਕੋਈ ਏਜੰਟ ਕਰ ਸਕਦਾ ਸੀ। ਭਾਈ ਅਮਿ੍ਰਤਪਾਲ ਸਿੰਘ ਨੂੰ ਭਾਜਪਾ ਦਾ ਏਜੰਟ ਦੱਸਣ ਵਾਲੇ ਕਿਸ ਮੁੰਹ ਨਾਲ ਦੂਜਿਆਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਹਨ। ਇਸ ਲਈ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੋਚ ਸਮਝ ਕੇ ਕੋਈ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕ ਸਾਰਾ ਸੱਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜਿਹੜੇ ਟਕਸਾਲੀ ਪਰਿਵਾਰ ਪਾਰਟੀ ਦੀ ਮਜਬੂਤੀ ਦੇ ਲਈ ਮੰਥਨ ਕਰਨ ਲਈ ਇਕੱਠੇ ਹੋਏ ਉਨ੍ਹਾਂ ਪਰਿਵਾਰਾਂ ਨੂੰ ਭਾਜਪਾ ਅਤੇ ਕਾਂਗਰਸ ਦੇ ਏਜੰਟ ਦੱਸ ਗਿਆ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿਨ੍ਹਾ ਨੂੰ ਭਾਜਪਾ ਦਾ ਏਜੰਟ ਦੱਸਿਆ ਜਾ ਰਿਹਾ ਉਨ੍ਹਾਂ ਪਰਿਵਾਰਾਂ ਨੇ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਜੇਲ੍ਹਾਂ ਕੱਟੀਆਂ, ਕੁਰਬਾਨੀਆ ਕੀਤੀਆਂ। ਉਨ੍ਹਾਂ ਪਰਿਵਾਰਾਂ ਵਿਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਜਥੇਦਾਰ ਤਲਵੰਡੀ ਦਾ ਪਰਿਵਾਰ, ਮੋਹਨ ਸਿੰਘ ਤੂੁੜ ਦਾ ਪਰਿਵਾਰ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ, ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ, ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ, ਵਡਾਲਾ ਪਰਿਵਾਰ, ਬੀਬੀ ਗੁਲਸ਼ਨ ਦਾ ਪਰਿਵਾਰ ਅਤੇ ਵੱਡੀ ਸੰਖਿਆ ਸ਼ੋ੍ਰਮਣੀ ਕਮੇਟੀ ਮੈਂਬਰਾਂ, ਸਾਬਕਾ ਮੰਤਰੀਆਂ, ਸਾਬਕਾ ਐਮ.ਪੀਆਂ ਦੇ ਪਰਿਵਾਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਤਾਂ ਸਿਰਫ ਪਾਰਟੀ ਨੂੰ ਬਚਾਉਣ ਦੀ ਅਪੀਲ ਕੀਤੀ ਕਿ ਚੰਡੀਗੜ੍ਹ ਵਿਚ ਉਸ ਅਪੀਲ ’ਤੇ ਵਿਚਾਰ ਕਰਨ ਦੀ ਬਜਾਏ ਇੱਕ ਵਿਅਕਤੀ ਨੂੰ ਬਚਾਉਣ ਲਈ ਪਾਰਟੀ ਹੀ ਖੇਰੁੰ ਖੇਰੁੰ ਕਰ ਦਿੱਤੀ ਗਈ। ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰਨ ਦੀ ਥਾਂ ’ਤੇ ਇੱਕ ਧੜੇ ਦੀ ਅਗਵਾਈ ਕਰਨ ਲੱਗ ਪਏ। ਉਨ੍ਹਾਂ ਇਹ ਅਪੀਲ ਵੀ ਜਨਤਕ ਤੌਰ ‘ਤੇ ਤਾਂ ਕਰਨੀ ਪਈ ਕਿ ਉਨ੍ਹਾਂ ਆਪਣੇ ਵਿਚਾਰ ਰੱਖਣ ਲਈ ਮੀਟਿੰਗ ਵਿਚ ਹੀ ਨਹੀਂ ਬੁਲਾਇਆ ਗਿਆ। ਜਿਨ੍ਹਾ ਨੂੰ ਬਾਗੀ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਬਚਾਉਣ ਲਈ ਸੁਹਿਰਦ ਆਗੂ ਹਨ ਜਿਹੜੇ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ ’ਤੇ ਲਿਜਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਸੁਖਬੀਰ ਬਾਦਲ ਨੇ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਸੁਹਿਰਦ ਆਗੂ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਲਈ 1 ਜੁਲਾਈ ਨੂੰ ਅਰਦਾਸ ਜੋੜਜੀ ਕਰਨ ਜਾਣਗੇ ਅਤੇ ਅਕਾਲੀ ਦਲ ਵੱਲੋ ਹੋਈਆਂ ਗਲਤੀਆਂ ਨੂੰ ਬਖਸਾਉਣ ਲਈ ਇੱਕ ਲਿਖਤ ਵਿਚ ਇੱਕ ਪੱਤਰ ਵੀ ਸੌਂਪਣਗੇ। ਜਿਸ ਵਿਚ ਹੋਈਆਂ ਗਲਤੀਆਂ ਦਾ ਜਿਕਰ ਹੋਵੇਗਾ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਇਹ ਵੀ ਤੈਅ ਹੈ ਕਿ ਜਿਹੜੇ ਆਗੂ ਅਕਾਲੀ ਦਲ ਨੂੰ ਬਚਾਉਣ ਲਈ ਇਕੱਠੇ ਹੋਏ ਹਨ, ਉਨ੍ਹਾਂ ਵਿਚੋਂ ਕੋਈ ਵੀ ਪ੍ਰਧਾਨਗੀ ਨਹੀਂ ਲਵੇਗਾ ਅਤੇ ਭਵਿੱਖ ਵਿਚ ਪਾਰਟੀ ਪ੍ਰਧਾਨ ਕਦੇ ਵੀ ਮੁੱਖ ਮੰਤਰੀ ਨਹੀਂ ਬਣੇਗਾ ਅਤੇ ਅਕਾਲੀ ਦਲ ਦੀ ਅਗਵਾਈ ਅਜਿਹੀ ਸਖਸ਼ੀਅਤ ਨੂੰ ਸੌਂਪੀ ਜਾਵੇਗੀ, ਜਿਹੜੀ ਸਖਸ਼ੀਅਤ ਰਾਜਨੀਤੀ ਅਤੇ ਧਰਮ ਦਾ ਸੁਮੇਲ ਰੱਖਦੀ ਹੋਵੇ।
ਅਕਾਲੀ ਦੀਆਂ ਪਰੰਪਰਾਵਾਂ ਦੇ ਮੁਤਾਬਕ ਹੀ ਅਗਵਾਈ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਚਾਉ ਲਹਿਰ ਦਾ ਆਰੰਭ ਪੰਥ ਹਿਤੈਸੀਆਂ ਅਤੇ ਪੰਥ ਦਰਦੀ ਲੋਕਾਂ ਤੱਕ ਪਹੁੰਚ ਕਰਕੇ ਕੀਤਾ ਜਾਵੇਗਾ। ਇਸ ਤੋਂ ਬਾਅਦ ਧਾਰਮਿਕ ਸਖਸ਼ੀਅਤਾਂ, ਫੇਰ ਰਾਜਨੀਤਕ ਸਮਝ ਰੱਖਣ ਵਾਲੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਜਿਹੜਾ ਨਿਚੋੜ ਆਵੇਗਾ ਉਹ ਸ਼ਖਸੀਅਤ ਨੂੰ ਅਗਵਾਈ ਸੰਭਾਲੀ ਜਾਵੇਗੀ।
ਅਕਾਲ ਤਖਤ ਸਾਹਿਬ ‘ਤੇ ਜਾਣ ਦਾ ਦਿੱਤਾ ਸੱਦਾ
ਖਾਲਸਾ ਜੀ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਤੇ ਪੰਥਕ ਜਜਬਾ ਰੱਖਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਰਜਾ-ਬ-ਦਰਜਾ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਪਿਛਲੇ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦੀ ਅਗਵਾਈ ਕਰ ਰਹੇ ਕੁਝ ਆਗੂਆਂ ਵਲੋਂ ਪੰਥਕ ਸਿਧਾਂਤਾਂ ਅਤੇ ਅਕਾਲੀ ਦਲ ਦੀਆਂ ਸ਼ਾਨਦਾਰ ਰਵਾਇਤਾਂ ਦਾ ਘਾਣ ਹੋਇਆ ਤੇ ਪੰਥਕ ਮਰਿਆਦਾ ਦੀ ਘੋਰ ੳਲੰਘਣਾ ਹੋਈ ਹੈ।
ਇਸ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਬਹੁੱਤ ਗਹਿਰੀ ਠੇਸ ਪਹੁੰਚੀ ਸੀ। ਇਸ ਕਰਕੇ ਜਿਹੜੇ ਵੀ ਪਾਰਟੀ ਦੀ ਲੀਡਰਸਿੱਪ ਪਾਰਟੀ ਨਾਲ ਜੁੱੜੀ ਸੀ ਉਹ ਅਸਿੱਧੇ ਰੂਪ ਵਿੱਚ ਸਾਰੀ ਜੁੰਮੇਵਾਰ ਜ਼ਰੂਰ ਹੈ। ਇਸ ਲਈ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਹੈ ਕਿ 1 ਜੁਲਾਈ ਨੂੰ 10 ਵਜੇ ਸਵੇਰੇ ਅਕਾਲ ਤਖਤ ਸਾਹਿਬ, ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਮੂਹਿਕ ਤੌਰ ਤੇ ਖਿਮਾਯਾਚਨਾ ਮੰਗੀ ਜਾਵੇ।
ਸੋ ਆਪ ਜੀ ਨੂੰ ਖਿਮਾਂਯਾਚਨਾਂ ਪੱਤਰ ਦੇਣ ਲਈ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ। ਕਿਸ ਧੜੇ ਵਿੱਚ ਰਹਿਣਾ ਚਾਹੁੰਦੇ ਹੋ ਅੱਗੇ ਕਿਸ ਦੀ ਪ੍ਰਧਾਨਗੀ ਹੇਠ ਚੱਲਣਾ ਇਹ ਜ਼ਰੂਰੀ ਨਹੀਂ ਹੈ। ਪਰ ਇਹ ਬਹੁੱਤ ਜ਼ਰੂਰੀ ਹੈ ਕਿ ਹੋਈਆਂ ਭੁੱਲਾਂ ਦੀ ਗੁਰੂ ਸਾਹਿਬ ਤੋ ਮੁਆਫ਼ੀ ਮੰਗ ਕੇ ਆਪਣੇ ਮਨ ਦਾ ਬੋਝ ਹਲਕਾ ਕਰੀਏ।
ਇਹ ਵੀ ਪੜ੍ਹੋ – ਕੇਜਰੀਵਾਲ ਨੂੰ ਰਿਹਾਅ ਨਾ ਕਰਨ ਨੂੰ ਲੈ ਕੇ ‘ਆਪ’ ਹਮਲਾਵਰ, ਜਲੰਧਰ ‘ਚ ਕੀਤਾ ਪ੍ਰਦਰਸ਼ਨ