ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir Singh Bada) ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਨੂੰ ਸਵਾਲ ਕਰਦਿਆਂ ਕਿਹਾ ਕਿ ਨਿਰਦੋਸ਼ ਅਤੇ ਬੇਗੁਨਾਹ ਨੌਜਵਾਨਾਂ ਨੂੰ ਬਿਨਾ ਕਿਸੇ ਕਾਰਨਾਂ ਤੋਂ ਜੇਲ੍ਹਾਂ ਵਿੱਚ ਡੱਕਣ ਨਾਲ ਤੁਸੀਂ ਕੀ ਸੁਨੇਹਾ ਦੇ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਨਿਰਦੋਸ਼ ਬੱਚਿਆਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਘੱਟੋ-ਘੱਟ 100 ਬੱਚਿਆਂ ਨੂੰ ਤਾਂ ਉਨ੍ਹਾਂ ਨੇ ਛੁਡਵਾਇਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਇੱਕੋ ਇੱਕ ਅਜਿਹਾ ਪਾਰਟੀ ਹੈ ਜੇ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਸਹੀ ਮਾਈਨੇ ਵਿੱਚ ਪੰਜਾਬ ਦੀ ਵਾਰਿਸ ਪਾਰਟੀ ਅਕਾਲੀ ਦਲ ਹੈ। ਬਾਦਲ ਨੇ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ ਪਰ ਉਹ ਪੰਜਾਬ ‘ਚ ਅਮਨ ਕਾਨੂੰਨ ਭੰਗ ਨਹੀਂ ਹੋਣ ਦੇਣਗੇ।
Punjab
‘ਬੇਦੋਸਿਆਂ ਨੂੰ ਫੜ-ਫੜ ਜੇਲ੍ਹਾਂ ‘ਚ ਡੱਕਿਆ, 100 ਬੱਚੇ ਤਾਂ ਅਸੀਂ ਖ਼ੁਦ ਛੁਡਵਾਏ’ : ਸੁਖਬੀਰ ਬਾਦਲ
- March 30, 2023
