Punjab

‘ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਅਸੀਂ ਨਹੀਂ ਜਥੇਦਾਰ ਅਤੇ ਸਿੱਖ ਜਥੇਬੰਦੀਆਂ ਨੇ ਚੁਣਿਆ’

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਵਿੱਚ ਮਿਲੀ ਬੁਰੀ ਹਾਰ ਤੋਂ ਬਾਅਦ ਵੀ ਅਕਾਲੀ ਦਲ ਨੇ ਹੁਣ ਵੀ ਕੁਝ ਨਹੀਂ ਸਿੱਖਿਆ ਹੈ । ਸੰਗਰੂਰ ਜ਼ਿਮਨੀ ਚੋਣਾਂ ਵਿੱਚ ਆਪਣੇ ਉਮੀਦਵਾਰ ਦੇ 5ਵੇਂ ਨੰਬਰ ‘ਤੇ ਆਉਣ ਅਤੇ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਜਦੋਂ ਪਾਰਟੀ ਦੇ ਸੀਨੀਅਰ ਆਗੂ ਮੀਡੀਆ ਦੇ ਸਾਹਮਣੇ ਆਏ ਤਾਂ ਹਾਰ ਦੀ ਜ਼ਿਮੇਵਾਰੀ ਲੈਣ ਦੀ ਥਾਂ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੱਖ ਜਥੇਬੰਦੀਆਂ ‘ਤੇ ਜਿੰਮੀਵਾਰੀ ਸਿਫ਼ਟ ਕਰ ਦਿੱਤੀ ਹੈ।

ਅਸੀਂ ਨਹੀਂ ਚੁਣਿਆ ਉਮੀਦਵਾਰ -ਭੂੰਦੜ

 ਸੰਗਰੂਰ ਵਿੱਚ ਪਾਰਟੀ ਦੀ ਸ਼ਰਮਨਾਕ ਹਾਰ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਪ੍ਰੈਸ ਕਾ ਨਫਰੰਸ ਸੱਦੀ ਸੀ ਤਾਂ ਕਿਆਸ ਲਗਾਏ ਜਾ ਰਹੇ ਸਨ ਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਸਤੀਫ਼ਾ ਦੇ ਸਕਦੇ ਨੇ ਪਰ ਜਦੋਂ ਬਲਵਿੰਦਰ ਸਿੰਘ ਭੂੰਦੜ ਪਹੁੰਚੇ ਤਾਂ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ, ਸਿਰਫ਼ ਇੰਨਾਂ ਹੀ ਨਹੀਂ ਭੂੰਦੜ ਨੇ ਉਲਟਾ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਉਮੀਵਾਰ ਬਣਾਉਣ ਨੂੰ ਲੈਕੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ।  ਉਨ੍ਹਾਂ ਨੇ ਕਿਹਾ ਕੀ ‘ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸ੍ਰੀ ਅਕਾਲ ਤਖਤ ਅਤੇ ਸਿੱਖ ਜਥੇਬੰਦੀਆਂ ਨੇ ਮਿਲਕੇ ਰਾਜੋਆਣਾ ਦੀ ਭੈਣ ਕਮਲਦੀਪ ਨੂੰ ਉਮੀਦਵਾਰ  ਬਣਾਉਣ ਲਈ ਕਿਹਾ ਸੀ ਅਸੀਂ ਉਨ੍ਹਾਂ ਦਾ ਹੁਕਮ ਨਹੀਂ ਮੋੜ ਸਕਦੇ ਸੀ,ਅਸੀਂ ਨਹੀਂ ਕਿਹਾ ਸੀ ਤਕੜੀ ‘ਤੇ ਚੋਣ ਲੜੀ ਜਾਵੇ। ਬਲਵੰਤ ਸਿੰਘ ਰਾਜੋਆਣਾ ਨੇ ਸੰਦੇਸ਼  ਭੇਜਿਆ ਸੀ ਕੀ ਪੰਥਕ ਨਿਸ਼ਾਨ  ‘ਤੇ ਚੋਣ ਲੜੀ ਜਾਵੇ,ਹਾਲਾਂਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ ਵਿੱਚ 3 ਵੱਡੀਆਂ ਅਤੇ 3 ਸਥਾਨਕ ਪੱਧਰ  ਦੀਆਂ ਚੋਣਾਂ  ਵਿੱਚ ਪਾਰਟੀ ਨੂੰ ਸ਼ਰਮਨਾਕ ਹਾਰ ਮਿਲੀ ਸੀ। 

ਸੁਖਬੀਰ ਬਾਦਲ ਦੀ ਅਗਵਾਈ ‘ਚ ਪਾਰਟੀ 4 ਵੱਡੀਆਂ ਚੋਣਾਂ ਹਾਰਿਆਂ 

ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਨੂੰ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਮਿਲੀ। ਇਸ ਤੋਂ ਇਲਾਵਾ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੁਣ ਤੱਕ ਦੀ ਇਤਿਹਾਸਿਕ ਹਾਰ ਹੋਈ ਹੈ। ਸੁਖਬੀਰ ਬਾਦਲ ਦੇ ਨਾਲ 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਹਾਰ ਗਏ। 2017 ਤੋਂ 2022 ਤੱਕ ਪਾਰਟੀ ਨੂੰ ਪੰਚਾਇਤੀ,ਨਗਰ ਨਿਗਮ ਅਤੇ ਨਗਰ ਕੌਂਸਲਰਾਂ ਦੀਆਂ ਚੋਣਾਂ ਵਿੱਚ ਵੀ ਬੁਰੀ ਤਰ੍ਹਾਂ ਹਾਰ ਮਿਲੀ ਸੀ ।