India Punjab

3ਚੋਣਾਂ ‘ਚ ਹਾਰ ਤੋਂ ਬਾਅਦ ਵੀ ਅਕਾਲੀ ਦਲ ਨੂੰ ਮਿਲਿਆ ਕਰੋੜਾਂ ਦਾ ਚੰਦਾ ! ਫੰਡ ਲੈਣ ਵਾਲੀ 6ਵੀਂ ਵੱਡੀ ਪਾਰਟੀ

ਬਿਉਰੋ ਰਿਪੋਰਟ : ਚੋਣ ਚੰਦੇ ਨੂੰ ਲੈਕੇ ਪੂਰੇ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ । ਚੋਣ ਕਮਿਸ਼ਨ ਵੱਲੋਂ ਚੰਦੇ ਦਾ ਬਿਊਰਾ ਵੈੱਬਸਾਈਟ ‘ਤੇ ਨਸ਼ਰ ਕਰਨ ਦੇ ਬਾਅਦ ਹਰ ਇੱਕ ਪਾਰਟੀ ਦੇ ਚੋਣ ਫੰਡ ਦੀ ਡਿਟੇਲ ਸਾਹਮਣੇ ਆ ਗਈ ਹੈ । ਪੰਜਾਬ ਦੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲ ਦਲ ਨੂੰ ਮਿਲੇ ਚੰਦੇ ਦੀ ਡਿਟੇਲ ਵੀ ਨਸ਼ਰ ਹੋਈ ਹੈ । ਚੋਣ ਕਮਿਸ਼ਨ ਮੁਤਾਬਿਕ ਅਕਾਲੀ ਦਲ ਨੂੰ 13 ਚੋਣ ਬਾਂਡਾਂ ਰਾਹੀ 6.70 ਕਰੋੜ ਮਿਲੇ ਹਨ । ਇਹ ਚੰਦਾ ਪਾਰਟੀ ਨੂੰ 20 ਅਪ੍ਰੈਲ 2019 ਨੂੰ ਮਿਲਿਆ ਸੀ । ਇਸ ਤੋਂ ਬਾਅਦ 22 ਅਪ੍ਰੈਲ 2019 ਨੂੰ 10 ਬਾਂਡ ਰਾਹੀ 25.30 ਲੱਖ ਰੁਪਏ ਮਿਲੇ । 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ 10 ਮਈ 2019 ਨੂੰ 5 ਚੋਣ ਬਾਂਡਾਂ ਰਾਹੀ 50 ਲੱਖ ਰੁਪਏ ਮਿਲੇ ਹਨ । ਹੁਣ ਤੱਕ ਕੁੱਲ ਪਾਰਟੀ ਨੂੰ 7.26 ਕਰੋੜ ਦਾ ਚੰਦਾ ਮਿਲਿਆ ਹੈ ।

ਚੋਣ ਕਮਿਸ਼ਨ ਵੱਲੋਂ ਜਾਰੀ ਲਿਸਟ ਦੇ ਮੁਤਾਬਿਕ ਬੀਜੇਪੀ ਨੂੰ ਸਭ ਤੋਂ ਜ਼ਿਆਦਾ 6,986.5 ਕਰੋੜ ਦਾ ਚੰਦਾ ਮਿਲਿਆ ਹੈ । ਜਦਕਿ ਦੂਜੇ ਨੰਬਰ ‘ਤੇ ਤ੍ਰਿਮੂਲ ਕਾਂਗਰਸ ਹੈ ਜਿਸ ਨੂੰ 1,397 ਕਰੋੜ ਮਿਲਿਆ,ਕਾਂਗਰਸ ਤੀਜੇ ਨੰਬਰ ‘ਤੇ ਹੈ ਜਿਸ ਨੂੰ 1,334 ਕਰੋੜ ਰੁਪਏ ਦਾ ਚੰਦਾ ਮਿਲਿਆ । ਤੇਂਲੰਗਾਨਾ ਦੀ ਚੰਦਰਸੇਖਰ ਰਾਓ ਦੀ ਭਾਰਤ ਰਾਸ਼ਟਰਾ ਪਾਰਟੀ 1,322 ਕਰੋੜ ਦਾ ਨਾਲ ਚੰਦਾ ਲੈਣ ਵਾਲੀ ਚੌਥੀ ਸਭ ਤੋਂ ਵੱਡੀ ਪਾਰਟੀ ਹੈ । ਸਮਾਜਵਾਦੀ ਪਾਰਟੀ ਨੂੰ 14.6 ਕਰੋੜ ਮਿਲੇ ਹਨ ਜਦਕਿ ਅਕਾਲੀ ਦਲ ਨੂੰ ਕੁੱਲ 7.26 ਕਰੋੜ,AIADMK ਨੂੰ 6.05 ਕਰੋੜ,ਨੈਸ਼ਨਲ ਕਾਂਫਰੰਸ ਨੂੰ 50 ਲੱਖ ਰੁਪਏ ਮਿਲੇ ਹਨ ।