India Punjab

ਬੰਦੀ ਸਿੰਘਾਂ ਦੀ ਰਿਹਾਈ ਬਹਾਨੇ ਦਿੱਲੀ ‘ਚ ਕੱਲ ਸਿੱਖ ਸਿਆਸਤ ‘ਚ ਵੱਡਾ ਬਦਲਾਅ !

20 ਜੁਲਾਈ ਨੂੰ ਬੰਦੀ ਸਿੰਘ ਦੀ ਰਿਹਾਈ ਲਈ ਅਕਾਲੀ ਦਲ ਦਲ ਦਿੱਲੀ ਸਰਨਾ ਧੜਾ ਅਤੇ SGPC ਜੰਤਰ ਮੰਤਰ ‘ਤੇ ਪ੍ਰਦਰਸਨ ਕਰੇਗੀ

‘ਦ ਖ਼ਾਲਸ ਬਿਊਰੋ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਜੁਲਾਈ ਨੂੰ ਦਿੱਲੀ ਵਿੱਚ ਵੱਡਾ ਰੋਸ ਪ੍ਰਦ ਰਸ਼ਨ ਕੀਤਾ ਜਾਵੇਗਾ। ਜੰਤਰ ਮੰਤਰ ‘ਤੇ SGPC ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਧੜੇ ਵੱਲੋਂ ਸਾਂਝੇ ਤੌਰ ‘ਤੇ ਪ੍ਰਦਰ ਸ਼ਨ ਦਾ ਐਲਾਨ ਕੀਤਾ ਗਿਆ ਹੈ।ਸਵੇਰ 11 ਵਜੇ ਸੰਗਤਾਂ ਨੂੰ ਵੱਧ ਚੜ ਕੇ ਜੰਤਰ ਮੰਤਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਢਾਈ ਮਹੀਨੇ ਪਹਿਲਾਂ SGPC ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੀਟਿੰਗ ਕੀਤੀ ਗਈ ਸੀ । ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ SGPC ਨਾਲ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਸੀ। ਹਾਲਾਂਕਿ ਇਸ ਸਾਂਝੇ ਪ੍ਰਦ ਰਸ਼ਨ ਨੂੰ ਭਾਵੇ ਬੰਦੀ ਸਿੰਘਾਂ ਦੀ ਰਿਹਾਈ ਦਾ ਨਾਂ ਦਿੱਤਾ ਗਿਆ ਹੈ ਪਰ ਇਸ ਦੇ ਪਿੱਛੇ ਭਵਿੱਖ ਦੀ ਬਦਲ ਰਹੀ ਅਕਾਲੀ ਸਿੱਖ ਸਿਆਸਤ ਦੀ ਤਸਵੀਰ ਵੀ ਲੁੱਕੀ ਹੈ ।

ਸਰਨਾ ਤੇ ਬਾਦਲ ਧੜੇ ਦੀਆਂ ਨਜ਼ਦੀਕੀਆਂ

ਮਨਜਿੰਦਰ ਸਿੰਘ ਸਿਰਸਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਿਆ ਸੀ । ਇਸ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਵੱਖ ਤੋਂ ਪਾਰਟੀ ਬਣਾ ਲਈ ਅਤੇ ਅਕਾਲੀ ਦਲ ਬਾਦਲ ਨੂੰ ਪੂਰੀ ਤਰ੍ਹਾਂ ਨਾਲ ਦਿੱਲੀ ਵਿੱਚ ਖ਼ਤਮ ਕਰ ਦਿੱਤਾ । ਕਿਹਾ ਜਾਂਦਾ ਹੈ ਇਸ ਪਿੱਛੇ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਰੋਲ ਸੀ, ਸਿਰਸਾ ਨੇ ਪਹਿਲਾਂ ਅਸਿੱਧੇ ਤੌਰ ‘ਤੇ ਅਕਾਲੀ ਦਲ ਦਾ ਕਬਜ਼ਾ ਦਿੱਲੀ ਕਮੇਟੀ ਤੋਂ ਹਟਾਇਆ ਹੁਣ SGPC ਦੀਆਂ ਚੋਣਾਂ ਵਿੱਚ ਵੀ ਸਿਰਸਾ ਬੀਜੇਪੀ ਦੇ ਲਈ ਵੱਡਾ ਖੇਡ ਖੇਡਣ ਦੀ ਤਿਆਰੀ ਕਰ ਰਹੇ ਹਨ। ਹਰਮੀਤ ਸਿੰਘ ਕਾਲਕਾ ਨੇ ਪਾਰਟੀ ਦਾ ਚੋਣ ਨਿਸ਼ਾਨ ਟੋਕਰੀ ਜਾਰੀ ਕਰਨ ਦੌਰਾਨ ਜਿਹੜਾ ਧਾਰਮਿਕ ਪ੍ਰੋਗਰਾਮ ਕੀਤਾ ਸੀ। ਉਸ ਵਿੱਚ ਪੰਜਾਬ ਦੇ ਪੁਰਾਣੇ ਦਿੱਗਜ ਅਕਾਲੀਆਂ ਦੇ ਨਾਲ ਸੰਤ ਸਮਾਜ ਨਾਲ ਜੁੜੇ ਕਈ ਵੱਡੇ ਆਗੂ ਵੀ ਮੌਜੂਦ ਸਨ।

ਸੁਖਬੀਰ ਬਾਦਲ ਦੇ ਕਰੀਬੀ ਦਰਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਖਾਲਸਾ ਉਸ ਵਿੱਚ ਸਭ ਤੋਂ ਵੱਡਾ ਨਾਂ ਸੀ, ਪੁਰਾਣੇ ਟਕਸਾਲੀ ਆਗੂਆਂ ਦੇ ਦਮ ‘ਤੇ ਮਨਜਿੰਦਰ ਸਿੰਘ ਸਿਰਸਾ ਦੇ ਸਿਆਸੀ ਖੇਡ ਨੂੰ ਰੋਕਣ ਦੇ ਲਈ ਮੰਨਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਸਰਨਾ ਅਤੇ SGPC ਨੇ ਹੱਥ ਮਿਲਾ ਲਿਆ ਹੈ। ਇਸ ਗਠਜੋੜ ਵਿੱਚ ਮਨਜੀਤ ਸਿੰਘ ਜੀਕੇ ਵੀ ਕਿਧਰੇ ਨਾ ਕਿਧਰੇ ਸ਼ਾਮਲ ਹੋ ਸਕਦੇ ਹਨ। ਦਿੱਲੀ ਵਿੱਚ ਸਰਨਾ ਭਰਾਵਾਂ ਦੀ ਸਿੱਧੀ ਸਿਆਸੀ ਦੁਸ਼ਮਣੀ ਮਨਜਿੰਦਰ ਸਿੰਘ ਸਿਰਸਾ ਅਤੇ ਬੀਜੇਪੀ ਨਾਲ ਹੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿੱਲੀ ਵਿੱਚ ਮੁੜ ਤੋਂ ਪਾਰਟੀ ਨੂੰ ਖੜਾ ਕਰਨ ਲਈ ਸਰਨਾ ਭਰਾਵਾਂ ਦਾ ਸਾਥ ਚਾਹੀਦਾ ਹੈ ਇਸ ਤੋਂ ਇਲਾਵਾ ਦੋਵੇ ਪਾਰਟੀਆਂ ਪੰਜਾਬ ਵਿੱਚ SGPC ਦੀਆਂ ਚੋਣਾਂ ਵਿੱਚ ਵੀ ਇੱਕ ਦੂਜੇ ਦਾ ਸਾਥ ਦੇ ਸਕਦੇ ਹਨ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਮੌਕੇ ਹੋਏ ਇਕੱਠ ਦੌਰਾਨ ਸਰਨਾ ਨੇ ਇਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ SGPC ‘ਤੇ ਬਾਹਰੀ ਤਾਕਤਾਂ ਦਾ ਕਬਜ਼ਾ ਰੋਕਣ ਦੇ ਲਈ ਉਹ ਅਕਾਲੀ ਦਲ ਬਾਦਲ ਦੇ ਨਾਲ ਮਿਲਕੇ ਚੋਣ ਲੜ ਸਕਦੇ ਹਨ। ਸਾਫ਼ ਹੈ ਸਿੱਖ ਸਿਆਸਤ ਵਿੱਚ ਉਲਟਫੇਰ ਦਾ ਦੌਰ ਚੱਲ ਰਿਹਾ ਹੈ।

ਅਕਾਲੀ ਦਲ ਬਾਦਲ ਜਿਸ ਸਰਨਾ ਭਰਾਵਾਂ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਸਨ ਹੁਣ ਉਹ ਆਪਸ ਵਿੱਚ ਨਜ਼ਦੀਕ ਆ ਰਹੇ ਨੇ ਜਦਕਿ ਬੀਜੇਪੀ ਪੰਜਾਬ ਵਿੱਚ ਆਪਣੇ ਦਮ ‘ਤੇ ਖੜਾ ਹੋਣ ਦੇ ਲਈ ਸਿਰਸਾ ਅਤੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ‘ਤੇ ਉਮੀਦ ਲਗਾਈ ਬੈਠੀ ਹੈ, ਜੇਕਰ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਨਾਲ ਮਿਲ ਜਾਂਦੇ ਨੇ ਤਾਂ ਬੀਜੇਪੀ ਧਾਰਮਿਕ ਅਤੇ ਸਿਆਸੀ ਪੱਖੋਂ ਮਜ਼ਬੂਤੀ ਨਾਲ ਪੰਜਾਬ ਵਿੱਚ ਦਾਅਵੇਦਾਰੀ ਮਜਬੂਤ ਕਰ ਸਕਦੀ ਹੈ ।