Punjab

ਅਕਾਲੀ ਦਲ ਤੇ ਕਾਂਗਰਸ ਨੇ ਕੀਤੀ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਰਾਜਨੀਤੀ : ਕੰਗ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ‘ਚ ਰੋਸ਼ਨ ਕੀਤਾ। ਉਨਾਂ ਨੇ ਅੱਜ ਅਸੀਂ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਾਂ। ਅਸੀਂ ਪਰਿਵਾਰ ਨੂੰ ਭਰੋਸਾ ਦਵਾਉਂਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਕਤ ਲ ਦੀ ਜ਼ਿੰਮੇਵਾਰੀ ਲਈ ਹੈ, ਉਨ੍ਹਾਂ ਨੂੰ ਗ੍ਰਿਫ਼ ਤਾਰ ਕੀਤਾ ਜਾਏਗਾ ਤੇ ਸਜ਼ਾ ਵੀ ਦਵਾਈ ਜਾਏਗੀ।

ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੰਗ ਨੇ ਕਿਹਾ ਕਿ ਸਿੱਧੂ ਨੇ ਆਪਣੇ ਗੀਤਾਂ ਦੇ ਰਾਹੀਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਕਿਵੇਂ ਖੇਤੀ ਤੇ ਟਰੈਕਟਰ ਨਾਲ ਪਿਆਰ ਕਰਨਾ ਹੈ ਤੇ ਆਪਣੇ ਵਿਰਸੇ ਨੂੰ ਕਿਵੇਂ ਪਿਆਰ ਕਰਨਾ ਹੈ।” ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਅਕਾਲੀ ਦਲ ਤੇ ਕਾਂਗਰਸ ਨੇ ਲਾਸ਼ ‘ਤੇ ਰਾਜਨੀਤੀ ਕੀਤੀ। ਅੱਜ ਜੋ ਰੋ ਰਹੇ ਹਨ, ਉਹ ਪਹਿਲਾਂ ਕਿੱਥੇ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਤੇ ਕਾਂਗਰਸ ਸਰਕਾਰ ਨੇ ਕਿਵੇਂ ਪਲੇਅਰਾਂ ਨੂੰ ਗੈਂਗਸਟਰ ਬਣਾਇਆ, ਇਹ ਸਭ ਨੂੰ ਪਤਾ ਹੈ।

ਕੰਗ ਨੇ ਕਿਹਾ, “ਰਾਜਨੀਤੀ ਦੇ ਪੈਦਾ ਕੀਤੇ ਗੈਂ ਗਸਟਰਾਂ ਨੇ ਸਾਡੇ ਤੋਂ ਸਾਡਾ ਨੌਜਵਾਨ ਖੋਹ ਲਿਆ। ਅੱਜ ਜਦੋਂ ਆਪ ਦੀ ਸਰਕਾਰ ਪੰਜਾਬ ਦੇ ਲਈ ਕੰਮ ਕਰ ਰਹੀ ਹੈ ਤਾਂ ਇਹ ਲੋਕ ਐਸੇ ਮੁੱਦੇ ਚੁੱਕ ਰਹੇ ਹਨ।”ਭਰੋਸਾ ਦਿੰਦੇ ਹੋਏ ਕੰਗ ਨੇ ਕਿਹਾ,”ਪਰਿਵਾਰ ਨੂੰ ਇਨਸਾਫ ਮਿਲੇਗਾ ਤੇ ਦੋ ਸ਼ੀ ਨੂੰ ਸਖ਼ਤ ਸ ਜ਼ਾ ਮਿਲੇਗੀ। ਪੰਜਾਬ ਨੂੰ ਗੈਂ ਗਸਟਰਾਂ ਤੋਂ ਨਿਜਾਤ ਮਿਲੇਗੀ। ਕਾਂਗਰਸ ਨੇ ਸਿੱਧੂ ਮੂਸੇਵਾਲਾ ਨੂੰ ਮੋਹਰਾ ਬਣਾਇਆ ਹੈ ਤੇ ਜੋ ਉਨ੍ਹਾਂ ਦੀ ਸੋਚ ਹੈ ਉਹ ਸਭ ਨੂੰ ਪਤਾ ਹੈ।”