ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਮੈਂਬਰਾਂ ਦੀ ਅੱਜ ਹੋਈ ਮੀਟਿੰਗ ‘ਚ ਅਕਾਲੀ ਦਲ ਨੇ ਗੁਰਦੁਆਰਾ ਚੋਣਾਂ ‘ਚ ਫਰਜੀ ਵੋਟਾ ਬਣਾਉਣ ਦੇ ਇਲਜ਼ਾਮ ਲਗਾਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਦੀਆਂ ਲਿਸਟਾਂ ਜੋ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਵੱਡੇ ਪੱਧਰ ਤੇ ਫਰਜੀ ਵੋਟਾਂ ਬਣਾਈਆਂ ਗਈਆਂ ਹਨ। ਬਾਦਲ ਨੇ ਕਿਹਾ ਕਿ ਇਕ-ਇਕ ਹਲਕੇ ਚ 4 ਤੋਂ 5 ਹਾਜ਼ਾਰ ਅਜਿਹੀਆਂ ਵੋਟਾਂ ਬਣੀਆਂ ਹਨ, ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਤੇ ਕਈ ਦੂਜੇ ਧਰਮਾ ਦੇ ਲੋਕਾਂ ਦੀਆਂ ਵੋਟਾ ਬਣੀਆਂ ਹਨ। ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਵਰਦਿਆਂ ਕਿਹਾ ਕਿ ਇਨ੍ਹਾਂ ਦੇ ਅਫਸਰਾਂ ਨੇ ਵੱਡੇ ਪੱਧਰ ਤੇ ਧਾਂਦਲੀ ਕੀਤੀ ਹੈ,। ਦਲਜੀਤ ਸਿੰਘ ਚੀਮਾ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਗੁਰਦੁਆਰਾ ਚੋਣ ਕਮਿਸ਼ਨ ਕੋਲੋ ਇਤਰਾਜ਼ ਦਰਜ ਕਰਵਾਉਣ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ ਆਮ ਚੋਣਾਂ ਦੀਆਂ ਵੋਟਰ ਲਿਸਟਾਂ ਦੇ ਆਧਾਰ ਤੇ ਵੋਟਾਂ ਬਣਾਈਆਂ ਗਈਆਂ ਹਨ ਤੇ ਕਈ ਪਿੰਡ ‘ਚ ਉਨੀਆਂ ਵੋਟਾਂ ਹੈ ਹੀ ਨਹੀਂ ਜਿਨੀਆ ਬਣਾ ਦਿੱਤੀਆਂ ਗਈਆਂ ਹਨ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੱਲ ਨੂੰ ਸਾਢੇ 11 ਵਜੇ ਐਸਜੀਪੀਸੀ ਦਾ ਵਫਦ ਚੋਣ ਕਮਿਸ਼ਨ ਕੋਲ ਜਾ ਆਪਣਾ ਇਤਰਾਜ਼ ਦਰਜ ਕਰਵਾਏਗਾ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਵੋਟਾ ਦੀ ਥਾਂ ਹੋਰ ਧਰਮਾਂ ਦੀਆਂ ਵੋਟਾਂ ਬਣੀਆਂ ਹਨ ਇਸ ਕਰਕੇ ਸਾਰੀ ਗੱਲ ਚੋਣ ਕਮਿਸ਼ਨਰ ਜਸਟਿਸ ਸਾਰੋਂ ਸਾਹਮਣੇ ਰੱਖੀ ਜਾਵੇਗੀ। ਐਸਜੀਪੀਸੀ ਦੀਆਂ ਬਣੀਆਂ ਵੋਟਾਂ ਦਾ ਇਤਰਾਜ਼ ਦਰਜ ਕਰਵਾਉਣ ਦਾ ਕੱਲ ਆਖਰੀ ਦਿਨ।
ਇਹ ਵੀ ਪੜ੍ਹੋ – ਹਰਿਆਣਾ ਵਿੱਚ 2 ਘੰਟੇ ਕਲਾਸਰੂਮ ਵਿੱਚ ਫਸਿਆ ਬੱਚਾ, ਕਲਾਸ ਰੂਮ ਨੂੰ ਤਾਲਾ ਲਗਾ ਕੇ ਗਿਆ ਸਟਾਫ