Punjab

‘ਜਥੇਦਾਰਾਂ ਖਿਲਾਫ ਵਲਟੋਹਾ ਦੀ ਬਿਆਨਬਾਜ਼ੀ ਨਿੰਦਰਯੋਗ’! ‘ਹੁਣ ਕੋਈ ਬੋਲਿਆ ਤਾਂ ਸਖਤ ਕਾਰਵਾਈ’

 

ਬਿਉਰੋ ਰਿਪੋਰਟ –ਵਲਟੋਹਾ ਅਤੇ ਜੱਥੇਦਾਰਾਂ ਦੇ ਵਿਚਾਲੇ ਵਿਵਾਦ ਤੋਂ ਬਾਅਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ । ਉਨ੍ਹਾਂ ਕਿਹਾ ਅਸੀਂ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਘੱਟ ਦਿੱਤਾ ਹੈ ਉਨ੍ਹਾਂ ਜੋ ਬੋਲਿਆ ਹੈ ਉਸ ਤੋਂ ਘਟਿਆ ਕੁਝ ਨਹੀਂ ਹੋ ਸਕਦਾ ਹੈ । ਮੈਂ ਪਾਰਟੀ ਦੇ ਸੇਵਾਦਾਰ ਵੱਲੋਂ ਜਥੇਦਾਰ ਸਾਹਿਬਾਨਾਂ ਕੋਲੋ ਮੁਆਫ਼ੀ ਵੀ ਮੰਗੀ ਹੈ । ਅਸੀਂ ਪਾਰਟੀ ਆਗੂਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਕੋਈ ਵੀ ਜੱਥੇਦਾਰਾਂ ਖਿਲਾਫ ਕੁਝ ਨਹੀਂ ਬੋਲੇਗਾ,ਸਾਡਾ ਪੂਰਾ ਸਤਿਕਾਰ ਜਥੇਦਾਰਾਂ ਦੇ ਪ੍ਰਤੀ ਹੈ ।

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਜਥੇਦਾਰ ਹਰਪ੍ਰੀਤ ਸਿੰਘ ਨੇ ਉਨ੍ਹਾਂ ਨਾਲ ਕੋਈ ਗਿਲਾ ਨਹੀਂ ਕੀਤਾ ਹੈ ਉਹ ਵਿਦਵਾਨ ਹਨ । ਭੂੰਦੜ ਨੇ ਕਿਹਾ ਜੇਕਰ ਸਾਡੇ ਕਿਸੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਥੇਦਾਰ ਸਾਹਿਬਾਨ ਬਾਰੇ ਮਾੜੇ ਸ਼ਬਦ ਬੋਲੇ ਗਏ ਹਨ ਤਾਂ ਅਸੀਂ ਜਾਂਚ ਕਰਕੇ ਕਾਰਵਾਈ ਕਰਾਂਗੇ ।

 

7 ਜੁਲਾਈ 2022 ਵਿਆਹ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲਿਆਇਆ ਗਿਆ, ਮੁੱਖ ਮੰਤਰੀ ਦੇ ਵਿਆਹ ਦਿਨ,ਮੈਂ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਕੀਤੀ । ਕੀ ਗਿਆਨੀ ਹਰਪ੍ਰੀਤ ਸਿੰਘ ਨੇ ਯਾਰੀ ਕਰਕੇ ਕੋਈ ਕਾਰਵਾਈ ਨਹੀਂ ਕੀਤੀ।